Breaking NewsD5 specialIndiaNewsPoliticsPunjab

ਪਰਮਿੰਦਰ ਦਾ ਸਟੈਂਡ ਹੋਇਆ ਸਾਫ!, ਹੁਣ ਨਹੀਂ ਲੱਗਣਗੇ ਬਾਦਲਾਂ ਦੇ ਪੈਰ! ਚਾਹੇ ਵੱਡਾ ਬਾਦਲ ਆਜੇ ਨਹੀਂ ਬਣੇਗੀ ਗੱਲ

ਸੰਗਰੂਰ : ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਵਿੱਚ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਅਕਾਲੀ ਦਲ ‘ਤੇ ਜੰਮਕੇ ਵਾਰ ਕੀਤੇ।
ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਗ੍ਰਹਿ ਵਿਖੇ ਮੀਟਿੰਗ ਦੇ ਨਾਂ ‘ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਵਿੱਖ ਦੀ ਰਣਨੀਤੀ ਦੱਸਦੇ ਹੋਏ ਢੀਂਡਸਾ ਨੇ ਆਖਿਆ ਕਿ ਵੀਰਵਾਰ ਨੂੰ ਉਹ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਵਇੰਦਰ ਸਿੰਘ ਨਾਲ ਮੀਟਿੰਗ ਕਰਨਗੇ ਅਤੇ ਮੀਟਿੰਗ ਤੋਂ ਬਾਅਦ ਇਕ ਕਮੇਟੀ ਬਣਾਈ ਜਾਵੇਗੀ ਜਿਹੜੀ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰੇਗੀ ਤਾਂ ਜਦੋਂ ਉਨ੍ਹਾਂ ਨੂੂੰ ਪਰਮਿੰਦਰ ਸਿੰਘ ਢੀਂਡਸਾ ਦੀ ਗੈਰਹਾਜਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਉਹ ਬਾਹਰ ਗਏ ਹੋਏ ਹਨ।

ਪਰਮਿੰਦਰ ਦਾ ਸਟੈਂਡ ਹੋਇਆ ਸਾਫ!, ਹੁਣ ਨਹੀਂ ਲੱਗਣਗੇ ਬਾਦਲਾਂ ਦੇ ਪੈਰ! ਚਾਹੇ ਵੱਡਾ ਬਾਦਲ ਆਜੇ ਨਹੀਂ ਬਣੇਗੀ ਗੱਲ

ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵਲੋਂ ਪਾਰਟੀ ਨਾਲ ਟੁੱਟ ਚੁੱਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਢੀਂਡਸਾ ਮੁਤਾਬਕ ਉਨ੍ਹਾਂ ਦਾ ਮੁੱਖ ਮਕਸਦ ਅਕਾਲੀ ਦਲ ਨੂੰ ਉਸ ਦੇ ਸਿਧਾਂਤਾਂ ‘ਤੇ ਮੁੜ ਲੈ ਕੇ ਆਉਣ ਦਾ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪੁਸ਼ਤਪਨਾਹੀ ਤੋਂ ਆਜ਼ਾਦ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਬੁੱਧੀ ਜੀਵੀ, ਮੁਲਾਜ਼ਮ, ਕਿਸਾਨ ਅਤੇ ਸੰਤ ਸਮਾਜ ਜਥੇਬੰਦੀਆਂ ਨੂੰ ਨਾਲ ਆਉਣ ਦੀ ਅਪੀਲ ਕਰਨਗੇ ਅਤੇ ਉਨ੍ਹਾਂ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਦੇ ਕੰਮ ‘ਚ ਸੁਧਾਰ ਲਈ ਕੰਮ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button