Breaking NewsD5 specialNewsPunjabTop News

ਪਰਗਟ ਸਿੰਘ ਦਾ ਬਿਆਨ : ਵਿਧਾਇਕ ਦਲ ਦੀ ਬੈਠਕ ਬੁਲਾਉਣ ਲਈ MLAs ਨੇ ਲਿਖੀ ਸੀ ਹਾਈ ਕਮਾਨ ਨੂੰ ਚਿੱਠੀ

ਚੰਡੀਗੜ੍ਹ  : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਸਵੀਕਾਰ ਕੀਤਾ ਕਿ ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਲਿਖੀ ਸੀ। ਜਿਸਦੇ ਚੱਲਦਿਆਂ ਅੱਜ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਦੀ ਮੁੱਛ ਦਾ ਸਵਾਲ ਨਹੀਂ ਹੈ। ਵਿਧਾਇਕ ਲੰਬੇ ਸਮੇਂ ਤੋਂ ਬੈਠਕ ਦੀ ਮੰਗ ਕਰ ਰਹੇ ਸਨ, ਜੋ ਅਜੇ ਤੱਕ ਹੋਈ ਨਹੀ ਸੀ।

ਦੀਪ ਸਿੱਧੂ ਨੇ ਫਿਰ ਦਿੱਤਾ ਬਿਆਨ, ਭੜਕੀਆਂ ਜਥੇਬੰਦੀਆਂ D5 Channel Punjabi

ਉਥੇ ਹੀ ਪਰਗਟ ਨੇ ਮੰਨਿਆ ਕਿ ਕਾਂਗਰਸ ‘ਚ ਕਿਸੇ ਤਰ੍ਹਾਂ ਦੀ ਗੁੱਟਬਾਜੀ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਏਜੰਡਾ ਵਿਧਾਇਕਾਂ ਤੱਕ ਪਹੁੰਚਾਇਆ ਗਿਆ ਹੈ। ਵਿਧਾਇਕਾਂ ਨੂੰ ਸਿਰਫ ਕਾਂਗਰਸ ਦਫ਼ਤਰ ਦੀ ਬੈਠਕ ‘ਚ ਹਿੱਸਾ ਲੈਣ ਲਈ ਕਿਹਾ ਗਿਆ ਹੈ। ਉਥੇ ਹੀ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਰਾਤ ਤੋਂ ਹੀ ਆਪਣੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਰਣਨੀਤੀ ਬਣਾਈ ਜਾ ਰਹੀ ਹੈ ਕਿ ਜੋ ਵੀ ਗੁਟ ਇਸ ਬੈਠਕ ‘ਚ ਹਾਰੇਗਾ ਉਹਨੂੰ ਆਪਣੀ ਸਰਦਾਰੀ ਛੱਡਣੀ ਪਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button