Breaking NewsD5 specialInternationalNewsTop News

ਪਤਨੀ ਨੇ ਹੀ ਕੈਮਰੇ ‘ਚ ਰਿਕਾਰਡ ਕਰ ਲਈ ਆਪਣੇ ਪਤੀ ਦੀ ਮੌਤ !

ਯੂਕਰੇਨ : ਰੋਮਾਂਚ ਕਈ ਲੋਕਾਂ ਦਾ ਸ਼ੌਕ ਵੀ ਹੁੰਦਾ ਹੈ ਪਰ ਕਈ ਵਾਰ ਅਜਿਹੇ ਸ਼ੌਕ ਦੇ ਚੱਲਦਿਆਂ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ। ਇੱਕ ਸ਼ਖਸ ਦੀ ਅਜਿਹੀ ਮੌਤ ਹੋਈ ਜਿਸਨੂੰ ਸੁਣਕੇ ਸਾਰੇ ਹੈਰਾਨ ਰਹਿ ਗਏ। ਉਹ ਸ਼ਖਸ ਖਤਰਿਆਂ ਦਾ ਖਿਡਾਰੀ ਬਨਣਾ ਚਾਹੁੰਦਾ ਸੀ। ਆਪਣੀ ਹਿੰਮਤ ਅਤੇ ਜਜ਼ਬੇ ਦੀ ਕਹਾਣੀ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਸੀ ਪਰ ਉਸਦੀ ਹਿੰਮਤ ਦੀ ਕਹਾਣੀ ਕਿੰਨੇ ਲੋਕਾਂ ਤੱਕ ਪਹੁੰਚੀ ਇਹ ਦੇਖਣ ਲਈ ਉਹ ਖੁਦ ਜ਼ਿੰਦਾ ਨਹੀਂ ਰਿਹਾ। ਘਟਨਾ ਯੂਕਰੇਨ ਦੀ ਦੱਸੀ ਜਾ ਰਹੀ ਹੈ।

ਭਗਵੰਤ ਮਾਨ ਦੀ ਭਾਬੀ ਪਹੁੰਚੀ ਧੂਰੀ, ਮਾਂ ਤੇ ਭੈਣ ਨੇ ਪਾਈਆਂ ਘੁੱਟ-ਘੁੱਟ ਜੱਫੀਆਂ,ਲੋਕ ਹੋਏ ਬਾਗੋ-ਬਾਗ

ਮੀਡੀਆ ਰਿਪੋਰਟ ਮੁਤਾਬਕ ਅਲੈਗਜ਼ੈਂਡਰ ਨਾਮ ਦਾ ਇਕ ਵਿਅਕਤੀ ਆਪਣੀ ਪਤਨੀ ਨਾਲ ਘੁੰਮਣ ਗਿਆ ਸੀ। ਇਸ ਦੌਰਾਨ ਉਸ ਨੂੰ ਇਕ ਬਰਫ਼ੀਲੀ ਨਦੀ ਦਿਖੀ ਅਤੇ ਅਲੈਗਜ਼ੈਂਡਰ ਨੇ ਵੀਡੀਓ ਬਣਾਉਣ ਬਾਰੇ ਸੋਚਿਆ। ਅਲੈਗਜ਼ੈਂਡਰ ਨੇ ਆਪਣੀ ਪਤਨੀ ਨੂੰ ਵੀਡੀਓ ਬਣਾਉਣ ਲਈ ਕਿਹਾ ਅਤੇ ਨਦੀ ‘ਚ ਛਾਲ ਮਾਰ ਦਿੱਤੀ। ਅਲੈਗਜ਼ੈਂਡਰ ਨੇ ਯੂਕ੍ਰੇਨ ਦੇ ਨਿਪ੍ਰੋਪੇਟ੍ਰੋਸ ਖੇਤਰ ‘ਚ ਸਥਿਤ ਆਈਸਡ – ਓਵਰ ਚੋਰਟੋਮੇਲਿਕ ਨਦੀ ਵਿਚ ਛਾਲ ਮਾਰੀ ਸੀ।

ਭਾਜਪਾ ਦੇ ਖਿਲਾਫ਼ ਹੋਏ ਕਿਸਾਨ, ਵੱਡਾ ਫ਼ੈਸਲਾ, ਸਿੱਧੂ ਤੇ ਕੇਜਰੀਵਾਲ ਦੀ ਧੀ ਆਹਮੋ – ਸਾਹਮਣੇ

‘ – 5’ ਡਿਗਰੀ ਸੈਲਸੀਅਸ ਤਾਪਮਾਨ ‘ਚ ਵਾਪਰੀ ਘਟਨਾ ਦੀ ਇਕ ਵੀਡੀਓ ‘ਚ ਅਲੈਗਜ਼ੈਂਡਰ ਨੂੰ ਆਪਣੀ ਪਤਨੀ ਨਾਲ ਗੱਲ ਕਰਦੇ ਸੁਣਿਆ ਜਾ ਸਕਦਾ ਹੈ , ਜਿਸ ਵਿਚ ਉਸ ਦੀ ਪਤਨੀ ਕਹਿ ਰਹੀ ਹੈ – ਤੁਹਾਨੂੰ ਡਰ ਨਹੀਂ ਲੱਗਦਾ ਅਲੈਗਜ਼ੈਂਡਰ ? ਇਸ ’ਤੇ ਉਹ ਜਵਾਬ ਦਿੰਦਾ ਹੈ ਕਿ ਉਹ ਨਹੀਂ ਡਰ ਰਿਹਾ ਹੈ । ਇਸ ਤੋਂ ਬਾਅਦ ਉਸ ਨੇ ਪੁੱਛਿਆ ਕਿ ਤੁਹਾਨੂੰ ਠੰਡ ਨਹੀਂ ਲੱਗਦੀ ? ਉਸ ਨੇ ਜਵਾਬ ਦਿੱਤਾ ਨਹੀਂ । ਫਿਰ ਉਸ ਨੇ ਪੁੱਛਿਆ , ਤੁਹਾਡੇ ਪੈਰ ਠੰਡੇ ਨਹੀਂ ਹੈ ? ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਨਹੀਂ । ਉਸ ਨੇ ਅੱਗੇ ਕਿਹਾ ਕਿ ਹੇ ਭਗਵਾਨ , ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ , ਬਹੁਤ ਠੰਡ ਹੈ ।

Sidhu ਦੀ ਧੀ Channi ਖਿਲਾਫ ਹੋਈ ਬਾਗੀ! ਹਾਈਕਮਾਨ ਨੇ ਕੀਤਾ ਵੱਡਾ ਐਲਾਨ, ਕਾਂਗਰਸ ’ਚ CM ਚਿਹਰੇ ਨੇ ਪਾਇਆ ਕਲੇਸ਼!

ਇਸ ਤੋਂ ਬਾਅਦ ਅਲੈਗਜ਼ੈਂਡਰ ਆਪਣੇ ਕੱਪੜੇ ਉਤਾਰ ਕੇ ਨਦੀ ਵਿਚ ਜੰਮੀ ਬਰਫ਼ ਨੂੰ ਥੋੜ੍ਹਾ ਜਿਹਾ ਤੋੜ ਕੇ ਉਸ ਵਿਚ ਛਾਲ ਮਾਰ ਦਿੰਦਾ ਹੈ । ਅਲੈਗਜ਼ੈਂਡਰ ਨੂੰ ਬਾਹਰ ਨਾ ਆਉਂਦੇ ਦੇਖ਼ ਪਤਨੀ ਮਦਦ ਲਈ ਬੇਨਤੀ ਕਰਦੀ ਹੈ। ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ਹੋਰ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਅਲੈਗਜ਼ੈਂਡਰ ਬਰਫ਼ ਦੇ ਹੇਠਾਂ ਫਸ ਗਿਆ ਸੀ , ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਚਾਅ ਕਰਮੀਆਂ ਨੂੰ ਅਲੈਗਜ਼ੈਂਡਰ ਦੀ ਲਾਸ਼ ਅਗਲੇ ਦਿਨ 13 ਫੁੱਟ ਦੀ ਡੂੰਘਾਈ ’ਤੇ ਤੱਟ ਤੋਂ ਲੱਗਭਗ 70 ਫੁੱਟ ਦੂਰੀ ਤੋਂ ਮਿਲੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button