ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਤੀ ਆਪਣੀ ਘਰਵਾਲੀ ਦੇ ਡਰੋਂ ਇਕ ਮਹੀਨੇ ਤੋਂ 100 ਫੁੱਟ ਉੱਚ ਤਾੜ ਦੇ ਦਰਖਤ ’ਤੇ ਰਹਿ ਰਿਹਾ ਹੈ। ਜਦੋਂ ਵੀ ਪਿੰਡ ਦੇ ਲੋਕ ਉਸਨੂੰ ਸਮਝਾਉਣ ਜਾਂਦੇ ਹਨ ਉਹ ਦਰਖਤ ’ਤੇ ਰੱਖੀਆਂ ਇੱਟਾਂ-ਵੱਟਿਆਂ ਨਾਲ ਉਨ੍ਹਾਂ ’ਤੇ ਹਮਲਾ ਕਰਦਾ ਹੈ ਤਾਂ ਲੋਕਾਂ ਨੂੰ ਮਜ਼ਬੂਰਨ ਓਥੋਂ ਜਾਣਾ ਪੈਂਦਾ ਹੈ।
Khabran Da Sira : ਸੁੱਤੇ ਪ੍ਰਦਰਸ਼ਕਾਰੀਆਂ ‘ਤੇ ਪੁਲਿਸ ਦਾ ਐਕਸ਼ਨ, ਕੁੰਵਰ ਵਿਜੇ ਪ੍ਰਤਾਪ ‘ਤੇ ਭੜਕਿਆ ਸੁਖਬੀਰ ਬਾਦਲ
ਇਹ ਮਾਮਲਾ ਜ਼ਿਲ੍ਹੇ ਦੇ ਥਾਣਾ ਕੋਪਾਗੰਜ ਇਲਾਕੇ ਦੇ ਬਸਾਰਥਪੁਰ ਗ੍ਰਾਮ ਸਭਾ ਦਾ ਹੈ। ਰਾਮ ਪ੍ਰਵੇਸ਼ ਦੇ ਪਿਤਾ ਵਿਸ਼ੂਨਰਾਮ ਦਾ ਕਹਿਣਾ ਹੈ ਕਿ ਰਾਮ ਪ੍ਰਵੇਸ਼ ਆਪਣੀ ਪਤਨੀ ਕਾਰਨ ਦਰਖਤ ’ਤੇ ਰਹਿਣ ਲਈ ਮਜ਼ਬੂਰ ਹੈ, ਕਿਉਂਕਿ ਉਸਦੀ ਪਤਨੀ ਰੋਜ਼ ਉਸ ਨਾਲ ਝਗੜਾ ਕਰਦੇ ਹੈ ਅਤੇ ਕੁੱਟਮਾਰ ਕਰਦੀ ਹੈ।
ਕਾਂਗਰਸ ’ਚ ਪਿਆ ਘਮਸਾਣ, ਡਿੱਗੀ ਹੋਰ ਵਿਕਟ, ਮੂਸੇਵਾਲਾ ਕਾਂਡ ’ਚ ਪੁਲਿਸ ਦਾ ਵੱਡਾ ਐਕਸ਼ਨ, ਗਵਾਂਢੀ ਹੀ ਨਿਕਲੇ ਦੁਸ਼ਮਣ
ਰਾਮ ਪ੍ਰਵੇਸ਼ ਦੇ ਦਰਖਤ ’ਤੇ ਰਹਿਣ ਨਾਲ ਪਿੰਡ ਦੇ ਲੋਕ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਪ੍ਰਵੇਸ਼ ਦੇ ਦਰਖਤ ’ਤੇ ਰਹਿਣ ਨਾਲ ਉਨ੍ਹਾਂ ਦੀ ਨਿਜਤਾ ’ਤੇ ਅਸਰ ਪੈ ਰਿਹਾ ਹੈ ਕਿਉਂਕਿ ਉਹ ਦਰਖਤ ਪਿੰਡ ਦੇ ਵਿਚਾਲੇ ਹੈ ਅਤੇ ਸਾਰੇ ਘਰਾਂ ਦੇ ਵਿਹੜੇ ਨਜ਼ਰ ਆਉਂਦੇ ਹਨ। ਪਿੰਡ ਵਾਲਿਆਂ ਨੇ ਪੁਲਿਸ ਨੂੰ ਵੀ ਰਾਮ ਪ੍ਰਵੇਸ਼ ਦੀ ਸ਼ਿਕਾਇਤ ਕੀਤੀ ਪਰ ਪੁਲਸ ਵੀ ਉਸਨੂੰ ਦਰਖਤ ਤੋਂ ਹੇਠਾਂ ਲਾਉਣ ’ਚ ਨਾਕਾਮ ਰਹੀ ਅਤੇ ਵੀਡੀਓ ਬਣਾਕੇ ਚਲੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.