NationalTop News

ਪਟੌਦੀ 1984 ਕਤਲੇਆਮ:- ਕੇਸ ਦੀ ਅਗਲੀ ਪੇਸ਼ੀ 19 ਨਵੰਬਰ

2 ਨਵੰਬਰ 1984 ਨੂੰ ਗੁੜਗਾਓਂ ਪਟੌਦੀ ਹਰਿਆਣਾ ਵਿਖੇ ਭੀੜ ਨੇ 297 ਘਰਾਂ ਨੂੰ ਅੱਗ ਲਗਾ ਕੇ ਸਾੜ ਫੂਕ ਦਿੱਤਾ ਸੀ ਅਤੇ 47 ਸਿੱਖਾਂ ਨੂੰ ਮਾਰ ਦਿੱਤਾ ਸੀ। ਇਸ ਸਬੰਧੀ ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਵੱਲੋਂ ਰਿੱਟ ਨੰਬਰ 10904 ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਰਾਹੀਂ 133 ਪਟੀਸ਼ਨਰਾਂ ਲਗਾਈਆਂ ਗਈਆਂ ਸਨ।

ਪਟੀਸ਼ਨ ਦੀ ਹਾਈ ਕੋਰਟ ’ਚ ਜਸਟਿਸ ਵਿਨੋਦ ਕੁਮਾਰ ਭਾਰਦਵਾਜ ਇਕਹਿਰੀ ਬੈਚ ਅੱਗੇ ਸੁਣਵਾਈ ਹੋਈ। ਸਿੱਖ ਕਤਲੇਆਮ ਮਾਮਲੇ ’ਚ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਅਤੇ ਡੀਸੀ ਗੁੜਗਾਓਂ ਸਮੇਤ 9 ਧਿਰਾਂ ਨੂੰ ਪਿਛਲੀ ਤਰੀਕ ’ਤੇ ਨੋਟਿਸ ਜਾਰੀ ਕੀਤੇ ਸਨ।

ਇਸ ਸਬੰਧੀ ਸਰਕਾਰੀ ਧਿਰਾਂ ਲੰਮੇ ਸਮੇ ਤੋਂ ਨੋਟਿਸ ਦਾ ਜਵਾਬ ਦੇਣ ਲਈ ਟਾਲ-ਮਟੋਲ ਦੀ ਨੀਤੀ ਅਪਣਾ ਰਹੀਆਂ ਹਨ ਅਤੇ ਸਰਕਾਰੀ ਧਿਰ ਨੇ ਜਵਾਬ ਦੇਣ ਲਈ ਹੋਰ ਸਮੇਂ ਦੀ ਮੰਗ ਕੀਤੀ ਅਤੇ ਅਦਾਲਤ ਨੇ ਸੁਣਵਾਈ ਦੌਰਾਨ ਕੇਸ ਦੀ ਅਗਲੀ ਪੇਸ਼ੀ 19 ਨਵੰਬਰ 2024 ਪਾ ਦਿੱਤੀ। ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕੇਸ ਸਬੰਧੀ ਕਿਹਾ ਕਿ 1984 ਸਿੱਖ ਕਤਲੇਆਮ ਮਾਮਲਾ ਦੁਨੀਆ ਦੇ ਇਤਿਹਾਸ ’ਚ ਇਕਤਰਫਾ ਕਤਲੇਆਮ ਹੈ, ਜੋ ਕਿ ਗਿਣੀ-ਮਿੱਥੀ ਯੋਜਨਾ ਰਾਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਾਰ ਦਹਾਕੇ ਬਾਅਦ ਵੀ ਪੀੜਤ ਪਰਿਵਾਰਾਂ ਨੂੰ ਨਿਆਂ ਅਤੇ ਇਨਸਾਫ ਨਾ ਮਿਲਣਾ ਭਾਰਤੀ ਲੋਕਤੰਤਰ ਦੇ ਮੱਥੇ ’ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਤੇ ਨਿਆਂ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਲੰਮੇ ਸਮੇ ਤੋਂ ਕਰ ਰਹੇ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button