NewsBreaking NewsD5 specialPunjab

ਪਟਿਆਲਾ ਜ਼ਿਲ੍ਹੇ ‘ਚ ਕੋਵਿਡ ਪੌਜ਼ੀਟਿਵ ਕੇਸਾਂ ਦੀ ਗਿਣਤੀ ਹੋਈ 61 – ਡਾ.ਮਲਹੋਤਰਾ

ਪਟਿਆਲਾ : ਰਾਜਪੁਰਾ ਵਿਖੇ 6 ਹੋਰ ਨਵੇਂ ਕੋਵਿਡ ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨ ਰਾਜਪੁਰਾ ਦੇ ਨੇੜਲੇ ਇਲਾਕਿਆਂ ਵਿੱਚੋਂ ਕੋਵਿਡ ਪੌਜ਼ੀਟਿਵ ਕੇਸਾਂ ਦੇ ਨੇੜਲੇ ਸੰਪਰਕ ਅਤੇ ਪਟਿਆਲਾ ਦੇ ਹਾਈ ਰਿਸਕ ਕੇਸਾਂ ਦੇ 21 ਸੈਂਪਲ ਲੈ ਕੇ ਕੋਵਿਡ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਵਿੱਚੋਂ 6 ਕੋਵਿਡ ਪੌਜ਼ੀਟਿਵ ਆਏ ਹਨ ਜੋ ਕਿ ਸਾਰੇ ਹੀ ਰਾਜਪੁਰਾ ਦੇ ਇੱਕ ਪਰਿਵਾਰ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਪੌਜ਼ੀਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਨਾਲ ਹੀ ਪੌਜ਼ੀਟਿਵ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਨੂੰ ਸੈਨੇਟਾਈਜ਼ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਓ ਵੀ ਕਰਵਾ ਦਿਤਾ ਗਿਆ ਹੈ।

ਕੋਰੋਨਾ ਮਰੀਜ਼ ਲੇਡੀ ਐੱਸਐੱਚਓ ਨੇ ਹਸਪਤਾਲ ‘ਚੋਂ ਬਣਾਈ ਵੀਡੀਓ, ਦੇਖੋ ਕੀ ਨੇ ਹਾਲਾਤ

ਉਨ੍ਹਾਂ ਕਿਹਾ ਕਿ ਰਾਜਪੁਰਾ ਵਿਖੇ ਕਰੋਨਾ ਦੀ ਲੜੀ ਨੂੰ ਤੋੜਨ ਲਈ ਪੌਜ਼ੀਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਦੇ ਕੌਵਿਡ ਜਾਂਚ ਸਬੰਧੀ 05 ਸੈਂਪਲ ਹੋਰ ਲਏ ਗਏ ਹਨ।ਉਨ੍ਹਾਂ ਦੱਸਿਆਂ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ੱਕੀ ਮਰੀਜਾਂ ਦੀ ਕਰੋਨਾ ਜਾਂਚ ਸਬੰਧੀ ਸੈਂਪਲਿੰਗ ਦੀ ਗਿਣਤੀ ਵਿਚ ਵਾਧਾ ਕਰਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ ਪਟਿਆਲਾ ਸ਼ਹਿਰ,ਰਾਜਪੁਰਾ,ਨਾਭਾ,ਸਮਾਣਾ ਤੋਂ ਕੁੱਲ 59 ਫਲੂ ਟਾਈਪ ਲੱਛਣਾ ਵਾਲੇ ਸ਼ੱਕੀ ਮਰੀਜਾਂ ਦੇ ਸੈਂਪਲ ਲੈ ਕੇ ਕਰੋਨਾ ਜਾਂਚ ਲਈ ਭੇਜੇ ਗਏ ਹਨ। ਇਹਨਾਂ ਸਾਰੇ ਸੈਂਪਲਾ ਦੀ ਰਿਪੋਰਟ ਕੱਲ ਨੂੰ ਆਵੇਗੀ। ਉਨ੍ਹਾਂ ਆਸ ਜਤਾਈ ਕਿ ਰਾਜਪੁਰਾ ਵਿਖੇ ਕਰੋਨਾ ਦੀ ਲੜੀ ਨੂੰ ਤੋੜਨ ਵਿਚ ਉਹ ਜਲਦ ਹੀ ਕਾਮਯਾਬ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜਿੱਥੇ ਕਿੱਥੇ ਵੀ ਕੋਈ ਕਰੋਨਾ ਸਬੰਧੀ ਸ਼ੱਕੀ ਮਰੀਜ਼ ਸਾਹਮਣੇ ਰਿਪੋਰਟ ਹੁੰਦਾ ਹੈ ਤਾਂ ਉਸਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।

Arvind Kejriwal Live, ਦੇਖੋ ਦਿੱਲੀ ਸਰਕਾਰ ਕਿਵੇਂ ਕਰ ਰਹੀ ਹੈ, ਕੋਰੋਨਾ ਪੀੜਤ ਲੋਕਾਂ ਦਾ ਕਾਮਯਾਬ ਇਲਾਜ਼

ਰਾਜਪੁਰਾ ਦੇ ਲੋਕਾਂ ਦੀ ਸਕਰੀਨਿੰਗ ਸਬੰਧੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਸਿਹਤ ਟੀਮਾਂ ਵੱਲੋ ਅੱਜ ਪੰਜਵੇਂ ਦਿਨ ਵੀ ਸਰਵੇ ਜਾਰੀ ਰਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ, ਜਨਤਕ ਥਾਵਾਂ ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ, ਘਰਾਂ ਵਿੱਚ ਹੀ ਰਹਿਣਾ ਆਦਿ ਵਰਗੀਆਂ ਸਾਵਧਾਨੀਆਂ ਵਰਤੀਆਂ ਜਾਣ ਅਤੇ ਸਰਕਾਰ ਦੇ ਸਮੇਂ ਸਮੇਂ ਤੇਂ ਦਿਤੇ ਜਾਂਦੇ ਦਿਸ਼ਾਂ ਨਿਰਦੇਸ਼ਾ ਦਾ ਪਾਲਣ ਕੀਤਾ ਜਾਵੇ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 502 ਸੈਂਪਲਾਂ ਵਿੱਚੋਂ 61 ਕੋਵਿਡ ਪੌਜ਼ੀਟਿਵ 377 ਨੈਗਟਿਵ ਅਤੇ ਬਾਕੀ 64 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ 1 ਮਰੀਜ਼ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈੇ। ਉਨ੍ਹਾਂ ਕਿਹਾ ਕਿ ਅੱਜ ਜਿਲ੍ਹੇ ਵਿੱਚ 6 ਕੇਸ ਕੋਵਿਡ ਪੌਜ਼ੀਟਿਵ ਪਾਏ ਗਏ ਹਨ ਜੋ ਕਿ ਰਾਜਪੁਰਾ ਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button