ਪਟਿਆਲਾ ‘ਚ ਕਿਸਾਨਾਂ ਨੇ ਰੋਕੀ Janhvi Kapoor ਦੀ ਫ਼ਿਲਮ ‘Good Luck Jerry’ ਦੀ ਸ਼ੂਟਿੰਗ
ਚੰਡੀਗੜ੍ਹ : ਪੰਜਾਬ ਦੇ ਪਟਿਆਲੇ ਜ਼ਿਲ੍ਹੇ ‘ਚ ਬਾਲੀਵੁੱਡ ਅਦਾਕਾਰ ਜਾਨਵੀ ਕਪੂਰ ਦੀ ਅਗਲੀ ਫ਼ਿਲਮ ‘Good Luck Jerry’ ਦੀ ਸ਼ੂਟਿੰਗ ਸ਼ਨੀਵਾਰ ਨੂੰ ਕਿਸਾਨਾਂ ਦੇ ਇੱਕ ਸਮੂਹ ਨੇ ਕੁੱਝ ਦੇਰ ਲਈ ਰੋਕ ਦਿੱਤੀ। ਕਿਸਾਨਾਂ ਨੇ ਜਾਹਨਵੀ ਕਪੂਰ ਤੋਂ ਤਿੰਨੋਂ ਖੇਤੀਬਾੜੀ ਸੁਧਾਰ ਕਾਨੂੰਨਾਂ ‘ਤੇ ਉਨ੍ਹਾਂ ਦੇ ਵਿਰੋਧ ਦੇ ਪੱਖ ‘ਚ ਬਿਆਨ ਦੇਣ ਦੀ ਮੰਗ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਪਟਿਆਲਾ ‘ਚ ਫਿਲਮ ਦੀ ਸ਼ੂਟਿੰਗ ਰੋਕੀ ਗਈ। ਇਸ ਤੋਂ ਪਹਿਲਾਂ, ਇਸ ਫਿਲਮ ਦੀ ਸ਼ੂਟਿੰਗ ਨੂੰ ਫਤਿਹਗੜ੍ਹ ਸਾਹਿਬ ਜਿਲ੍ਹੇ ‘ਚ ਰੋਕੀ ਗਈ ਸੀ।
ਦਿੱਲੀ ਪੁਲਿਸ ਨੇ ਲਿਆ ਪੱਤਰਕਾਰਾਂ ਨਾਲ ਪੰਗਾ !ਧਰਨੇ ਦੀ ਕਵਰੇਜ਼ ਕਰਦੇ ਧੱਕੇ ਨਾਲ ਚੁੱਕੇ ਪੱਤਰਕਾਰ !
ਸ਼ੂਟਿੰਗ ਸ਼ਨੀਵਾਰ ਨੂੰ ਪਟਿਆਲਾ ‘ਚ ਪੰਜਾਬੀ ਬਾਗ ਇਲਾਕੇ ਦੇ ਨੇੜੇ ਹੋ ਰਹੀ ਸੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਾਹਨਵੀ ਕਪੂਰ ਨੂੰ ਉਹਨਾਂ ਕਿਸਾਨਾਂ ਦੇ ਸਮਰਥਨ ‘ਚ ਬਿਆਨ ਦੇਣਾ ਚਾਹੀਦਾ ਹੈ ਜੋ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਹਨ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਫ਼ਿਲਮ ਦੀ ਸ਼ੂਟਿੰਗ ਇੱਥੇ ਨਹੀਂ ਹੋਣ ਦੇਣਗੇ। ਪਰ ਉਨ੍ਹਾਂ ਨੇ ਫਿਰ ਵੀ ਸ਼ੂਟਿੰਗ ਕੀਤੀ। ਅਸੀਂ ਇਸ ਨੂੰ ਅੱਜ ਫਿਰ ਤੋਂ ਰੋਕ ਦਿੱਤੀ। ਉਨ੍ਹਾਂ ਨੇ ਕਿਹਾ, ਸਾਨੂੰ ਕਿਸੇ ਵੀ ਵਿਅਕਤੀ ਦੇ ਖਿਲਾਫ਼ ਕੋਈ ਸ਼ਿਕਾਇਤ ਨਹੀਂ ਹੈ। ਜੇਕਰ ਉਹ (ਅਦਾਕਾਰ) ਸਿਰਫ਼ ਇੱਕ ਵਾਰ ਕਿਸਾਨਾਂ ਦੇ ਸਮਰਥਨ ‘ਚ ਇੱਕ ਬਿਆਨ ਦੇ ਦਿੰਦੀ ਹੈ, ਤਾਂ ਅਸੀ ਸ਼ੂਟਿੰਗ ਕਰਨ ਦੇਵਾਂਗਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੂਟਿੰਗ ਨੂੰ ਕੁੱਝ ਸਮਾਂ ਲਈ ਰੋਕ ਦਿੱਤੀ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਾਅਦ ‘ਚ ਇਸ ਨੂੰ ਬਹਾਲ ਕਰ ਦਿੱਤਾ ਗਿਆ।
ਸਮੁੱਦਰ ਦੀ ਸੁਨਾਮੀ ਵਾਂਗ ਦਿੱਲੀ ਨੂੰ ਸਿੱਧੇ ਹੋਏ ਲੋਕ!ਬਾਰਡਰ ’ਤੇ ਘਟ ਜਾਣੀ ਹੁਣ ਜਗ੍ਹਾ!
ਇਸ ਤੋਂ ਪਹਿਲਾਂ 23 ਜਨਵਰੀ ਨੂੰ, ਕਿਸਾਨਾਂ ਦੇ ਇੱਕ ਸਮੂਹ ਨੇ ਪਟਿਆਲਾ ‘ਚ ਇਸ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਸੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਫਤਿਹਗੜ੍ਹ ਸਾਹਿਬ ਦੇਬੱਸੀ ਪਠਾਣਾਂ ‘ਚ ਵੀ ਕਿਸਾਨਾਂ ਨੇ ਅਦਾਕਾਰ ਤੋਂ ਉਨ੍ਹਾਂ ਦੇ ਪੱਖ ‘ਚ ਬਿਆਨ ਦੇਣ ਦੀ ਮੰਗ ਨੂੰ ਲੈ ਕੇ ਫ਼ਿਲਮ ਦੀ ਸ਼ੂਟਿੰਗ ਕੁੱਝ ਸਮਾਂ ਲਈ ਰੋਕ ਦਿੱਤੀ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂਕਿਸਾਨ ਕਈ ਹਫ਼ਤਿਆਂ ਟੀ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ, ਜੋ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫਸਲਾਂ ਦੇ ਹੇਠਲੇ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.