PunjabPunjabTop News

ਪਟਰੋਲ ਪੰਪ ਤੇ ਗ੍ਰਨੇਡ ਹਮਲੇ ਦਾ ਖਦਸ਼ਾ

ਪੈਟਰੋਲ ਪੰਪ ‘ਤੇ ਲੰਘੀ ਅੱਧੀ ਰਾਤ ਧਮਾਕਾ ਹੋਇਆ ਤੇ ਧਮਾਕਾ ਹੈਂਡ ਗ੍ਰਨੇਡ ਫਟਣ ਕਾਰਨ ਹੋਇਆ ਦੱਸਿਆ ਗਿਆ ਹੈ। ਇਸ ਹਮਲੇ ‘ਚ ਪੈਟਰੋਲ ਪੰਪ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਘਟਨਾ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਤੋਂ ਵਿਦੇਸ਼ੀ ਫੋਨ ਨੰਬਰ ਰਾਹੀਂ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।ਸ਼ਹਿਰ ਦੇ ਬਾਹਰ ਸਰਦੂਲਗੜ੍ਹ ਮੁੱਖ ਮਾਰਗ ਉੱਪਰ ਸਥਿਤ ਜੀਓ ਦੇ ਪੈਟਰੋਲ ਪੰਪ ਉਤੇ ਲੰਘੀ ਰਾਤ ਤਕਰੀਬਨ 1 ਵਜੇ ਬੰਬ ਵਰਗੀ ਚੀਜ਼ ਸੁੱਟ ਕੇ ਧਮਾਕਾ ਕੀਤਾ ਗਿਆ ਹੈ। ਇਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਤੋਂ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਜ਼ਰੀਏ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ ਅਤੇ ਨਾ ਦੇਣ ਦੀ ਸੂਰਤ ‘ਚ ਪਰਿਵਾਰ ਨੂੰ ਖ਼ਤਮ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਪੈਟਰੋਲ ਪੰਪ ਮਾਲਕ ਖੁਸ਼ਿਵੰਦਰ ਸਿੰਘ ਸਿੱਧੂ ਨੇ ਮਾਨਸਾ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਪੁਲੀਸ ਨੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button