ਨੈਨਸੀ ਗਰੇਵਾਲ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਰਾਣੇ ਸਾਥੀ ਵਲੋਂ ਘਰੇਲੂ ਝਗੜੇ ਕਰਕੇ ਕੀਤਾ ਗਿਆ ਕਤਲ : ਸੂਤਰ
ਸੋਸ਼ਲ ਮੀਡੀਆ ਇੰਫੂਲੈਂਸਰ ਨੈਨਸੀ ਗਰੇਵਾਲ ਦੇ ਕਤਲ ਮਾਮਲੇ ‘ਚ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਨੈਨਸੀ ਗਰੇਵਾਲ ਨਾਲ ਜੁੜੀ ਇਕ ਨਵੀਂ ਪੋਸਟ ਵਾਇਰਲ ਹੋ ਰਹੀ ਹੈ ਤੇ ਇਹ ਪੋਸਟ ਕੈਨੇਡੀਅਨ ਮੀਡੀਆ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੋਸਟ ਵਿਚ ਕਿਹਾ ਗਿਆ ਹੈ ਕਿ ਨੈਨਸੀ ਦਾ ਕਤਲ ਉਸ ਦੇ ਪੁਰਾਣੇ ਸਾਥੀ ਨੇ ਕੀਤਾ ਹੈ। ਘਰ ਦੇ ਘਰੇਲੂ ਝਗੜੇ ਕਰਕੇ ਇਹ ਕਤਲ ਕੀਤਾ ਹੋ ਸਕਦਾ ਹੈ। ਇਹ ਪੋਸਟ ਕਾਫੀ ਸੋਚਾਂ ਵਿਚ ਪਾ ਰਹੀ ਹੈ ਜਦੋਂ ਇਕ ਪਾਸੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੋਵੇ ਤੇ ਦੂਜੇ ਪਾਸੇ ਇਹ ਖਬਰ ਸਾਹਮਣੇ ਆਏ ਕਿ ਘਰੇਲੂ ਝਗੜੇ ਕਰਕੇ ਪੁਰਾਣੇ ਸਾਥੀ ਵੱਲੋਂ ਨੈਨਸੀ ਦਾ ਕਤਲ ਕੀਤਾ ਗਿਆ ਹੈ।
ਬੀਤੇ ਦਿਨੀਂ ਨੈਨਸੀ ਗਰੇਵਾਲ ਜੋ ਹਮੇਸ਼ਾ ਵਿਵਾਦਿਤ ਬਿਆਨਾਂ ਲਈ ਜਾਣੀ ਜਾਂਦੀ ਸੀ, ਦਾ ਕਤਲ ਕਰ ਦਿੱਤਾ ਗਿਆ। ਚਾਕੂਆਂ ਨਾਲ ਉਸ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟ ਵਿਚ ਐਮਿਲੀ ਸੋਮਰ ਵੱਲੋਂ ਲਿਖਿਆ ਗਿਆ ਹੈ ਕਿ ਮੈਨੂੰ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ Nancy ਦੇ ਕਤਲ ‘ਚ ਉਸਦੇ ਪੁਰਾਣੇ ਸਾਥੀ ਦਾ ਹੱਥ ਹੈ ਤੇ ਘਰੇਲੂ ਝਗੜਾ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




