EntertainmentNews

ਨੇਹਾ ਕੱਕੜ ਨੇ ਮਨਾਈ ਆਪਣੇ boyfriend ਨਾਲ ਦੀਵਾਲੀ, ਵੇਖੋ ਵਾਇਰਲ ਤਸਵੀਰਾਂ

ਜਲੰਧਰ : ਸੁਰਾਂ ਦੀ ਮਲਿਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਛਾਈ ਹੋਈ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਨਾਲ ਆਪਣੇ ਅਫੇਅਰ ਬਾਰੇ ਖੁਲਾਸਾ ਕੀਤਾ ਸੀ।

Read Also ਹਿਮਾਂਸ਼ ਤੋਂ 10 ਰੁਪਏ ‘ਚ ਆਖਿਰ ਕੀ ਮੰਗਿਆ ਨੇਹਾ ਕੱਕੜ ਨੇ, ਵਾਇਰਲ ਹੋਈ ਵੀਡੀਓ

ਬੀਤੇ ਦਿਨੀਂ ਨੇਹਾ ਕੱਕੜ ਨੇ ਆਪਣੇ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਖਾਸ ਤਰੀਕੇ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ ਅਤੇ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।

ਇਸ ਦੌਰਾਨ ਉਸ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਹਿਮਾਂਸ਼ ਕੋਹਲੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ‘ਚ ਨੇਹਾ ਕੱਕੜ ਦੀ ਲੁੱਕ ਕਾਫੀ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨੇਹਾ ਕੱਕੜ ਨੇ ਕੁਝ ਦਿਨ ਪਹਿਲਾਂ ਹੀ ਪ੍ਰੇਮੀ ਹਿਮਾਂਸ਼ ਕੋਹਲੀ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ।

ਪਾਲੀਵੁੱਡ ਦੀ ਸੈਲਫੀ ਕੁਈਨ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜੇਕਰ ਗੱਲ ਕਰੀਏ ਉਨ੍ਹਾਂ ਦੀ ਗਾਇਕੀ ਦੀ ਤਾਂ ਉਸ ‘ਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਪਣੇ ਪ੍ਰੋਫੈਸ਼ਨ ‘ਚ ਪੂਰੀ ਤਰ੍ਹਾਂ ਪ੍ਰਫੈਕਟ ਹੈ। ਦੂਸਰਿਆਂ ਦੇ ਗੀਤਾਂ ਨੂੰ ਆਪਣੇ ਸਵੈਗ ਨਾਲ ਅਤੇ ਵੱਖਰੇ-ਵੱਖਰੇ ਤਰੀਕੇ ਨਾਲ ਗਾਉਣਾ ਉਸ ਨੂੰ ਬੇਹੱਦ ਪਸੰਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button