EntertainmentTop News

ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨੂੰ ਦਿੱਤਾ ਸਰਪ੍ਰਾਈਜ਼

ਮੁੰਬਈ : ਨੇਹਾ ਕੱਕੜ ਭਾਰਤ ਵਾਪਸ ਆ ਗਈ ਹੈ। ਮੁੰਬਈ ਆਉਂਦਿਆਂ ਹੀ ਨੇਹਾ ਨੇ ਏਅਰਪੋਰਟ ’ਤੇ ਰੋਹਨਪ੍ਰੀਤ ਸਿੰਘ ਨੂੰ ਸਰਪ੍ਰਾਈਜ਼ ਕਰ ਦਿੱਤਾ। ਅਸਲ ’ਚ ਨੇਹਾ ਕੱਕੜ ਨੇ ਪਹਿਲੀ ਵਾਰ ਟੈਟੂ ਬਣਵਾਇਆ ਹੈ। ਉਹ ਵੀ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਂ ਦਾ। ਨੇਹਾ ਕੱਕੜ ਤੇ ਰੋਹਨਪ੍ਰੀਤ ਅਕਸਰ ਹੀ ਆਪਣੀ ਮੁਹੱਬਤ ਨਾਲ ਸੋਸ਼ਲ ਮੀਡੀਆ ’ਤੇ ਪਿਆਰ ਦਾ ਰੰਗ ਭਰਦੇ ਰਹਿੰਦੇ ਹਨ। ਇਸ ਵਾਰ ਵੀ ਨੇਹਾ ਤੇ ਰੋਹਨਪ੍ਰੀਤ ਦੀ ਪਿਆਰ ਭਰੀ ਵੀਡੀਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰੋਹਨਪ੍ਰੀਤ, ਨੇਹਾ ਕੱਕੜ ਨੂੰ ਏਅਰਪੋਰਟ ’ਤੇ ਲੈਣ ਪਹੁੰਚਦੇ ਹਨ। ਨੇਹਾ ਨੂੰ ਦੇਖਦਿਆਂ ਹੀ ਰੋਹਨਪ੍ਰੀਤ ਉਸ ਨੂੰ ਗਲੇ ਲਗਾ ਕੇ ਗੋਦ ’ਚ ਚੁੱਕ ਲੈਂਦੇ ਹਨ। ਕਾਫੀ ਸਮੇਂ ਬਾਅਦ ਰੋਹਨਪ੍ਰੀਤ ਨੂੰ ਮਿਲ ਕੇ ਨੇਹਾ ਦੀਆਂ ਅੱਖਾਂ ’ਚ ਹੰਝੂ ਆ ਜਾਂਦੇ ਹਨ। ਉਥੇ ਕਾਰ ’ਚ ਬੈਠਦਿਆਂ ਹੀ ਹੋਰਨਪ੍ਰੀਤ ਦੀ ਨਜ਼ਰ ਨੇਹਾ ਦੇ ਹੱਥਾਂ ’ਤੇ ਬਣੇ ਟੈਟੂ ’ਤੇ ਪੈਂਦੀ ਹੈ। ਰੋਹਨ ਉਸ ਦੇ ਹੱਥ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਦਰਦ ਨਾਲ ਚੀਖਣ ਲੱਗਦੀ ਹੈ। ਨੇਹਾ ਦੇ ਹੱਥ ’ਚ ਆਪਣੇ ਨਾਂ ਦਾ ਟੈਟੂ ਬਣਿਆ ਦੇਖ ਰੋਹਨਪ੍ਰੀਤ ਭਾਵੁਕ ਹੋ ਜਾਂਦੇ ਹਨ। ਇਸ ਤੋਂ ਬਾਅਦ ਰੋਹਨ ਨੇ ਨੇਹਾ ਨੂੰ ਦੁਨੀਆ ਦੀ ਬੈਸਟ ਵਾਈਫ ਵੀ ਦੱਸਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button