D5 specialEntertainmentIndiaNewsPunjab

ਨੇਹਾ ਕੱਕੜ ਨਾਲ ਹੋਈ ਘਟਨਾ ’ਤੇ ਭੜਕੀ ਸਿੰਗਰ ਸੋਨਾ ਮੋਹਾਪਾਤਰਾ, ਚੈਨਲ ਵਾਲਿਆਂ ’ਤੇ ਕੱਢਿਆ ਗੁੱਸਾ

ਸਿੰਗਰ ਸੋਨਾ ਮੋਹਾਪਾਤਰਾ ਆਪਣੇ ਬੇਬਾਕੀ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਮੀਡਿਆ ਸਾਹਮਣੇ ਆ ਰਹੀ ਹੈ | ਸੋਨਾ ਨੇ ਮਿਊਜ਼ਿਕ ਕੰਪੋਜਰ ਅਨੂੰ ਮਲਿਕ ’ਤੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਅਨੂੰ ਮਲਿਕ ਨੂੰ ਸੋਨੀ ਟੀ.ਵੀ. ਨੇ ਆਪਣੇ ਸ਼ੋਅ ਇੰਡੀਅਨ ਆਈਡਲ ਦਾ ਹਿੱਸਾ ਬਣਾਇਆ।

ਇਸਨੂੰ ਵੀ ਦੇਖੋ …ਸਾਊਦੀ ‘ਚ ਫਸੇ ਨੌਜਵਾਨ, ਦੇਖੋ ਦਰਦਭਰੀ ਵੀਡੀਓ, ਗੱਲਾਂ ਸੁਣ ਰੌਂਗਟੇ ਹੋਣਗੇ ਖੜ੍ਹੇ

ਸੋਨਾ ਮੋਹਾਪਾਤਰਾ ਨੇ ਇਕ ਵਾਰ ਫਿਰ ਆਪਣੀ ਰਾਏ ਦਸਦਿਆਂ ਹੋਏ ਫੇਸਬੁੱਕ ’ਤੇ ਪੋਸਟ ਕੀਤਾ ਹੈ। ਸੋਨਾ ਨੇ ਕਿਹਾ, ਸੋਨੀ ਟੀ.ਵੀ. ਨੇ ਅਨੂੰ ਮਲਿਕ ਨੂੰ ਆਪਣੀ ਪਸੰਦ ਨਾਲ ਜੱਜ ਬਣਾਇਆ ਸੀ। ਚੈਨਲ ਆਪਣੀ ਬਦਨਾਮੀ ਨਾਲ ਸਭ ਦਾ ਧਿਆਨ ਖਿੱਚਣਾ ਚਾਹੁੰਦਾ ਸੀ। ਇਹ ਉਨ੍ਹਾਂ ਦੀ ਮਾਰਕੇਟਿੰਗ ਸਟਰੇਟੇਜੀ ਸੀ, ਜਿਸ ਵਿਚ ਇਕ ਮੁਕਾਬਾਲੇਬਾਜ਼ ਦਾ ਸ਼ੋਅ ਦੀ ਜੱਜ ਨੇਹਾ ਕੱਕੜ ਨੂੰ ਜ਼ਬਰਦਸਤੀ ਕਿੱਸ ਕਰਨਾ ਵੀ ਸ਼ਾਮਿਲ ਹੈ। ਇਸ ਐਪੀਸੋਡ ਦੀ ਕਲਿੱਪ ਐਡਿਟ ਸੀ ਅਤੇ ਇਸ ਦਾ ਉਦੇਸ਼ ਇਸ ਨੂੰ ਵਾਇਰਲ ਕਰਨਾ ਸੀ।’’

ਸੋਨਾ ਨੇ ਕਿਹਾ,‘‘ਕਮਰਸ਼ੀਅਲ ਫਾਇਦੇ ਅਤੇ ਪ੍ਰਮੋਸ਼ਨ ਲਈ ਯੌਨ ਸ਼ੋਸ਼ਣ ਦੀ ਥੀਮ ਦਾ ਇਸਤੇਮਾਲ ਕਰਨਾ ਸੱਚ ਵਿਚ ਘਟੀਆ ਹੈ। ਆਪਣੀ ਪੋਸਟ ਵਿਚ ਸੋਨਾ ਮੋਹਾਪਾਤਰਾ ਨੇ ਸ਼ੋਅ ਦੇ ਜੱਜ ਵਿਸ਼ਾਲ ਕੋਲੋਂ ਪੁੱਛਿਆ ਹੈ ਕਿ ਕੀ ਉਹ ਇਸ ਬੇਵਕੂਫੀ ਦਾ ਹਿੱਸਾ ਬਣੇ ਰਹਿਣਗੇ ਜਾਂ ਸ਼ੋਅ ਕਵਿਟ ਕਰ ਦੇਣਗੇ? ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਚੀਜ਼ਾਂ ਕਰਨ ਨਾਲੋਂ ਜ਼ਿਆਦਾ ਜਰੂਰੀ ਪੈਸੇ ਨਹੀਂ ਹੋ ਸਕਦੇ।’’

published by: Japsimran kaur

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button