ਨੇਪਾਲ ਵਿਚ ਤਬਾਹਕੁੰਨ ਹੜ੍ਹ ਅਤੇ ਜ਼ਮੀਨ ਖਿਸਕਣ ਦੇ 12 ਦਿਨਾਂ ਬਾਅਦ ਵੀ ਲਗਪਗ 5,500 ਲੋਕ ਗਾਇਬ ਹਨ। ਹਰ ਗੁਜ਼ਰਦੇ ਦਿਨ ਦੇ ਨਾਲ ਉਨ੍ਹਾਂ ਦੇ ਜਿਊਂਦੇ ਮਿਲਣ ਦੀ ਉਮੀਦ ਕਮਜ਼ੋਰ ਹੋ ਰਹੀ ਹੈ। ਇਸ ਆਫ਼ਤ ਵਿਚ ਹੁਣ ਤੱਕ 1,356 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ ਪਰ ਹੁਣ ਸਭ ਤੋਂ ਵੱਡੀ ਚੁਣੌਤੀ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਭੂਮੀਗਤ ਸੁਰੰਗਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਹੈ।
ਰਾਇਟਰ ਅਨੁਸਾਰ, ਨੌਂ ਜ਼ਿਲ੍ਹਿਆਂ ਵਿਚ ਫਲੈਸ਼ ਫਲੱਡ ਕਾਰਨ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿਚ 121 ਲੋਕਾਂ ਦੇ ਅਜੇ ਵੀ ਫਸੇ ਹੋਣ ਦੀ ਸੰਭਾਵਨਾ ਹੈ। ਰਸੁਵਾ ਜ਼ਿਲ੍ਹੇ ਦੇ ਚਿਲਿਮੇ ਹਾਈਡ੍ਰੋਪਾਵਰ ਪ੍ਰਾਜੈਕਟ ਵਿਚ ਛੇ ਮੁਲਾਜ਼ਮ ਗਾਇਬ ਹਨ। ਸੰਸਦ ਮੈਂਬਰ ਸ੍ਰੀਰਾਮ ਨੇਉਪਾਨੇ ਅਨੁਸਾਰ, ਇਨ੍ਹਾਂ ਵਿੱਚੋਂ ਚਾਰ ਦੇ ਜੀਵਿਤ ਹੋਣ ਦੀ ਉਮੀਦ ਹੈ। ਸੁਰੰਗਾਂ ਵਿਚ ਹਵਾ ਲਈ ਛੋਟੇ ਵੈਂਟੀਲੇਸ਼ਨ ਸਿਸਟਮ, ਆਰਾਮ ਕਰਨ ਦੇ ਕਮਰੇ ਅਤੇ ਕੁਝ ਥਾਵਾਂ ’ਤੇ ਰਸੋਈਆਂ ਵੀ ਬਣੀਆਂ ਹੁੰਦੀਆਂ ਹਨ। ਇਸ ਲਈ ਬਚਾਅ ਦਲ ਅਜੇ ਵੀ ਉਮੀਦ ਨਹੀਂ ਛੱਡ ਰਹੇ ਹਨ।
ਪੀਟੀਆਈ ਅਨੁਸਾਰ ਕਰਮਚਾਰੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਵਿਚ ਭਾਰਤੀ ਸੁਰੰਗ ਮਾਹਰਾਂ ਦੀ ਟੀਮ ਵੀ ਜੁਟੀ ਹੋਈ ਹੈ। ਆਸਟ੍ਰੇਲਿਆਈ ਸੁਰੰਗ ਮਾਹਰ ਅਰਨੋਲਡ ਡਿਕਸ ਵੀ ਮੁਹਿੰਮ ਵਿਚ ਮਦਦ ਕਰ ਰਹੇ ਹਨ। ਡਿਕਸ ਨੇ 2023 ਵਿਚ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਇਸ ਦੌਰਾਨ ਧਾਦਿੰਗ ਜ਼ਿਲ੍ਹੇ ਵਿਚ ਹੜ੍ਹ ਨਾਲ ਨੁਕਸਾਨੇ ਪ੍ਰਿਥਵੀ ਹਾਈਵੇ ਦੇ ਹਿੱਸੇ ਨੂੰ ਦੁਬਾਰਾ ਬਣਾਉਣ ਲਈ 252 ਮੀਟਰ ਲੰਬਾ ਅਸਥਾਈ ਟਰੈਕ ਤਿਆਰ ਕੀਤਾ ਗਿਆ ਹੈ। ਇਹ ਮਾਰਗ ਕਾਠਮੰਡੂ ਨੂੰ ਪੱਛਮੀ ਨੇਪਾਲ ਨਾਲ ਜੋੜਦਾ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.