Breaking NewsD5 specialEntertainmentIndiaNewsTop News

ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਉਠੀ ਮੰਗ

ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਬਸ਼ੀਰਹਾਟ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਦੇ ਵਿਆਹ ਦਾ ਮਾਮਲਾ ਹੁਣ ਲੋਕ ਸਭਾ ਤੱਕ ਪਹੁੰਚ ਗਿਆ ਹੈ। ਬੀਜੇਪੀ ਦੀ ਸੰਸਦ ਸੰਘਮਿੱਤਰਾ ਮੌਰਿਆ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿੱਪ ਰੱਦ ਕਰਨ ਦੀ ਮੰਗ ਕੀਤੀ ਹੈ। ਬੀਜੇਪੀ ਸੰਸਦ ਸੰਘਮਿੱਤਰਾ ਨੇ ਨੁਸਰਤ ਜਹਾਂ ‘ਤੇ ਅਣਉਚਿਤ ਵਿਵਹਾਰ ਦਾ ਇਲਜ਼ਾਮ ਲਗਾਇਆ ਹੈ। ਸੰਘਮਿੱਤਰਾ ਨੇ ਚਿੱਠੀ ‘ਚ ਕਿਹਾ ਕਿ ਨੁਸਰਤ ਜਹਾਂ ਨੇ ਲੋਕ ਸਭਾ ਮੈਂਬਰ ਦੇ ਰੂਪ ‘ਚ ਸਹੁੰ ਚੁੱਕਣ ਦੌਰਾਨ ਆਪਣੇ ਨਾਮ ਦਾ ਉਚਾਰਣ ਨੁਸਰਤ ਜਹਾਂ ਰੂਹੀ ਜੈਨ ਦੇ ਤੌਰ ‘ਤੇ ਕੀਤਾ ਸੀ। ਲੋਕ ਸਭਾ ਦੀ ਵੈਬਸਾਈਟ ‘ਤੇ ਵੀ ਨੁਸਰਤ ਜਹਾਂ ਦੇ ਪਤੀ ਦਾ ਨਾਮ ਨਿਖਿਲ ਜੈਨ ਲਿਖਿਆ ਹੈ।

ਮੁੱਖ ਮੰਤਰੀ ਫਸਿਆ ਕਸੂਤਾ,ਅਕਾਲੀ ਲੀਡਰ ਦੇ ਸਿੱਧੇ ਸਵਾਲ, | D5 Punjabi Channel

ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਦੇ ਵਿਆਹ ਦੇ ਰਿਸਪੈਸ਼ਨ ‘ਚ ਸ਼ਾਮਿਲ ਹੋਈ ਸੀ। ਕਿਸੇ ਨੂੰ ਵੀ ਨੁਸਰਤ ਦੇ ਨਿੱਜੀ ਜੀਵਨ ‘ਚ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਦੇ ਹਾਲ ਦੇ ਬਿਆਨ ਦਾ ਮਤਲੱਬ ਹੈ ਕਿ ਉਨ੍ਹਾਂ ਨੇ ਜਾਣ ਬੁਝਕੇ ਸੰਸਦ ਨੂੰ ਗਲਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੋਟਰਾਂ ਨੂੰ ਧੋਖਾ ਦਿੱਤਾ। ਸੰਘਮਿੱਤਰਾ ਨੇ ਇਲਜ਼ਾਮ ਲਗਾਇਆ ਕਿ ਨੁਸਰਤ ਜਹਾਂ ਨੇ ਵੋਟਰਾਂ ਨੂੰ ਧੋਖੇ ‘ਚ ਰੱਖਿਆ ਹੈ। ਇਸ ਨਾਲ ਸੰਸਦ ਦਾ ਮਾਣ ਖ਼ਰਾਬ ਹੋਇਆ ਹੈ। ਭਾਜਪਾ ਸੰਸਦ ਮੈਂਬਰ ਨੇ ਇਹ ਮਾਮਲਾ ਸੰਸਦ ਦੀ ਨੈਤਿਕ ਕਮੇਟੀ ਨੂੰ ਭੇਜਿਆ ਹੈ ਅਤੇ ਨੁਸਰਤ ਖ਼ਿਲਾਫ਼ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਹਾਈਕਮਾਨ ਨੇ ਭੇਜਿਆ ਫਰਮਾਨ,ਕੋਲ ਸੱਦੇ 6 ਮੰਤਰੀ ਤੇ 5 MLA,ਕਾਂਗਰਸ ‘ਚ ਵੱਡਾ ਫੇਰਬਦਲ

ਨੁਸਰਤ ਨੇ ਕਥਿਤ ਤੌਰ ‘ਤੇ ਕਾਰੋਬਾਰੀ ਨਿਖਿਲ ਜੈਨ ਨਾਲ ਸਾਲ 2019 ਵਿਚ ਤੁਰਕੀ ਵਿਚ ਵਿਆਹ ਕੀਤਾ ਸੀ। ਕੋਲਕਾਤਾ ਵਿਚ ਇਕ ਰਿਸੈਪਸ਼ਨ ਵੀ ਆਯੋਜਿਤ ਕੀਤੀ ਗਈ, ਜਿਸ ਵਿਚ ਮਸ਼ਹੂਰ ਹਸਤੀਆਂ ਅਤੇ ਪ੍ਰਮੁੱਖ ਰਾਜਨੇਤਾਵਾਂ ਨੇ ਸ਼ਿਰਕਤ ਕੀਤੀ। ਹੁਣ ਨੁਸਰਤ ਜਹਾਂ ਦਾ ਦਾਅਵਾ ਹੈ ਕਿ ਨਿਖਿਲ ਜੈਨ ਨਾਲ ਉਸ ਦਾ ਵਿਆਹ ਭਾਰਤ ਵਿਚ ਜਾਇਜ਼ ਨਹੀਂ ਹੈ। ਉਨ੍ਹਾਂ ਦੇ ਵਿਚਕਾਰ ਸਿਰਫ਼ ਇੱਕ ਲਾਈਵ-ਇਨ-ਰਿਲੇਸ਼ਨਸ਼ਿਪ ਸੀ ਅਤੇ ਉਨ੍ਹਾਂ ਦਾ ਬ੍ਰੇਕਅੱਪ ਬਹੁਤ ਪਹਿਲਾਂ ਹੋਇਆ ਸੀ। ਨੁਸਰਤ ਨੇ ਕਿਹਾ ਕਿ ਸਾਡਾ ਵਿਆਹ ਤੁਰਕੀ ਦੇ ਕਾਨੂੰਨ ਅਨੁਸਾਰ ਹੋਇਆ ਸੀ, ਇਸ ਲਈ ਇਹ ਭਾਰਤ ਵਿਚ ਕਾਨੂੰਨੀ ਨਹੀਂ ਹੈ। ਇਸ ਤਰ੍ਹਾਂ ਤਲਾਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button