Breaking NewsD5 specialIndiaNewsTop News

ਨੀਤਾ ਅੰਬਾਨੀ ਦਾ ਐਲਾਨ – ਰਿਲਾਇੰਸ  ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਫ੍ਰੀ ਲੱਗੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ : ਦੇਸ਼ ‘ਚ ਵੱਡੇ ਪੈਮਾਨੇ ‘ਤੇ ਕੋਰੋਨਾ ਟੀਕਾਕਰਣ ਸ਼ੁਰੂ ਹੋਣ ਤੋਂ ਬਾਅਦ ਹੁਣ ਕਈ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਦਾ ਖਰਚਾ ਚੁੱਕਣ ਦੀ ਯੋਜਨਾ ਬਣਾ ਰਹੀਆਂ ਹਨ। ਅਜਿਹੇ ‘ਚ ਰਿਲਾਇੰਸ ਫਾਊਡੇਸ਼ਨ ਦੀ ਚੇਅਰਪਰਸਨ ਅਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ ਨੀਤਾ ਅੰਬਾਨੀ ਨੇ ਰਿਲਾਇੰਸ  ਦੇ ਕਰਮਚਾਰੀਆਂ ਨੂੰ ਲਿਖੇ ਇੱਕ ਪੱਤਰ ‘ਚ ਕਿਹਾ ਹੈ ਕਿ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੋਵਿਡ – 19 ਟੀਕਾਕਰਣ ਦਾ ਪੂਰਾ ਖਰਚ ਰਿਲਾਇੰਸ ਚੁੱਕੇਗੀ।

ਕਿਸਾਨਾਂ ਨੇ ਘੇਰਿਆ ਪ੍ਰਧਾਨ ਮੰਤਰੀ,ਬਣ ਸਕਦੇ ਨੇ ਐਮਰਜੈਂਸੀ ਵਰਗੇ ਹਾਲਾਤ!

10 ਲੱਖ ਲੋਕਾਂ  ਦੇ ਵੈਕਸੀਨੇਸ਼ਨ ਦਾ ਖਰਚਾ ਚੁੱਕੇਗੀ ਕੰਪਨੀ
ਨੀਤਾ ਅੰਬਾਨੀ ਨੇ ਪੱਤਰ ‘ਚ ਅਪੀਲ ਕੀਤੀ ਹੈ ਕਿ ਲਾਇਕ ਕਰਮਚਾਰੀ, ਸਰਕਾਰ ਵੱਲੋਂ ਚਲਾਏ ਜਾ ਰਹੇ ਟੀਕਾਕਰਣ ਪ੍ਰੋਗਰਾਮ ‘ਚ ਛੇਤੀ ਤੋਂ ਛੇਤੀ ਰਜਿਸਟਰੇਸ਼ਨ ਕਰਵਾਉਣ। ਆਪਣੇ ਵਾਅਦੇ ਨੂੰ ਦੋਹਰਾਉਂਦੇ ਹੋਏ ਨੀਤਾ ਅੰਬਾਨੀ ਨੇ ਕਿਹਾ ਕਿ ਉਹ ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹਨ। ਅਨੁਮਾਨ ਮੁਤਾਬਕ ਰਿਲਾਇੰਸ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ  ਪਰਿਵਾਰ ਵਾਲਿਆਂ ਨੂੰ ਮਿਲਾ ਕੇ ਕਰੀਬ 10 ਲੱਖ ਲੋਕਾਂ ਦੇ ਕੋਰੋਨਾ ਵੈਕਸੀਨੇਸ਼ਨ ਦਾ ਖਰਚਾ ਚੁੱਕੇਗੀ।

🔴LIVE||ਕਿਸਾਨਾਂ ਨੇ ਇੱਕ ਹੋਰ ਬਾਰਡਰ ਕਰਤਾ ਜਾਮ! ਜਿੱਤ ਵੱਲ ਵਧਿਆ ਅੰਦੋਲਨ!ਹਿੱਲੀ ਮੋਦੀ ਸਰਕਾਰ!

ਨਵੇਂ ਦੌਰ ‘ਚ ਕਦਮ ਰੱਖੇਗਾ ਭਾਰਤ
ਪੱਤਰ ‘ਚ ਨੀਤਾ ਅੰਬਾਨੀ ਨੇ ਅੱਗੇ ਕਿਹਾ ਕਿ ਮੁਕੇਸ਼ ਅਤੇ ਮੇਰਾ ਮੰਨਣਾ ਹੈ ਕਿ ਆਪਣਿਆਂ ਦੀਆਂ ਖੁਸ਼ੀਆਂ ਅਤੇ ਸਿਹਤ ਦਾ ਖਿਆਲ ਰੱਖਣ ਨਾਲ ਹੀ ਪਰਿਵਾਰ ਬਣਦਾ ਹੈ ਅਤੇ ਇਸ ਵੱਡੇ ਪਰਿਵਾਰ ਦਾ ਨਾਮ ਹੈ, ਰਿਲਾਇੰਸ – ਫੈਮਲੀ। ਭਾਰਤ ਸਰਕਾਰ ਦੇ ਚਲਾਏ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਕੋਰੋਨਾ ਵੈਕਸੀਨੇਸ਼ਨ ਅਭਿਆਨ ਦਾ ਜਿਕਰ ਕਰਦੇ ਹੋਏ ਨੀਤਾ ਅੰਬਾਨੀ ਨੇ ਕਿਹਾ ਕਿ “ਹੁਣ ਇਹ ਕੁਝ ਹੀ ਸਮੇਂ ਦੀ ਗੱਲ ਹੈ, ਦੇਸ਼ ਕੋਰੋਨਾ ਤੋਂ ਜੰਗ ਜਿੱਤ ਜਾਵੇਗਾ। ਆਸ, ਵਿਸ਼ਵਾਸ ਅਤੇ ਆਨੰਦ  ਦੇ ਨਾਲ ਦੇਸ਼ ਇੱਕ ਨਵੇਂ ਦੌਰ ‘ਚ ਕਦਮ  ਰੱਖੇਗਾ ।

ਟਿਕੈਤ ਤੋਂ ਸੁਣੋ ਕਿਹੜੇ ਟਰੈਕਟਰਾਂ ਨਾਲ ਜਿੱਤਾਂਗੇ ਦਿੱਲੀ! ਵੱਡਾ ਬਿਆਨ! ਦਿੱਲੀ ਪੁਲਿਸ ਨੂੰ ਪਈਆਂ ਭਾਜੜਾਂ!

ਜ਼ਿਕਰਯੋਗ ਹੈ ਕਿ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸੂਚਨਾ ਤਕਨੀਕੀ ਕੰਪਨੀ ਇੰਫੋਸਿਸ ਅਤੇ ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਐਕਸੇਂਚਰ ਵੀ ਭਾਰਤ ‘ਚ ਆਪਣੇ ਕਰਮਚਾਰੀਆਂ  ਦੇ ਕੋਰੋਨਾ ਟੀਕਾਕਰਣ ਦੀ ਲਾਗਤ ਦਾ ਬੋਝ ਆਪਣੇ ਆਪ ਖੁਦ ਕਰੇਗੀ।  ਇੰਫੋਸਿਸ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਫ੍ਰੀ ‘ਚ ਟੀਕਾ ਲਗਵਾਏਗੀ। ਐਕਸੇਂਚਰ ਵੀ ਆਪਣੇ ਕਰਮਚਾਰੀਆਂ  ਦੇ ਟੀਕਾਕਰਣ ਦਾ ਖਰਚ ਖੁਦ ਆਪ ਚੁੱਕੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button