NewsBreaking NewsD5 specialPunjab

ਨਿਤਿਨ ਗਡਕੜੀ ਦੇ ਬਿਆਨ ਤੋਂ ਬਾਅਦ ਭੜਕੇ ਪੰਜਾਬ ਦੇ ਕਿਸਾਨ

ਪਟਿਆਲਾ : ਅੱਜ ਕੇਂਦਰ ਸਰਕਾਰ ਦੇ ਸੜਕੀ ਆਵਾਜਾਈ ਅਤੇ ਹਾਈਵੇਜ਼ ਦੇ ਵਰਿਸ਼ਟ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕੜੀ ਨੇ ਭਾਰਤ ਦੇ ਆਲ੍ਹਾ ਅਫ਼ਸਰਾਂ ਨਾਲ ਕੱਲ੍ਹ ਵੀਡੀਉ ਮੀਟਿੰਗਾਂ ਕਰਨ ਉਪਰੰਤ ਇਹ ਬਿਆਨ ਦਿੱਤਾ ਹੈ ਕਿ ਕਿਸਾਨਾਂ ਨੂੰ ਸਮਰਥਨ ਮੁੱਲ ਦੇ ਕੇ ਦੇਸ਼ ਦੀ ਆਰਥਿਕਤਾ ਨੂੰ ਖਤਰਾ ਖੜ੍ਹਾ ਹੋ ਰਿਹਾ ਹੈ। ਉਸਨੇ ਕਿਸਾਨਾਂ ਲਈ ਕੋਈ ਬਦਲਵਾਂ ਹੱਲ ਲੱਭਣ ਦੇ ਪਰਦੇ ਹੇਠਾਂ ਅਸਲ ਚ ਇਹ ਐਲਾਨ ਕੀਤਾ ਹੈ ਕਿ ਸਮਰਥਨ ਮੁੱਲ ਦੀ ਸਹੂਲਤ ਬੰਦ ਹੋਣੀ ਚਾਹੀਦੀ ਹੈ।”

Singer Nirvair Pannu Exclusive | ਰਾਤੋ ਰਾਤ ਸਟਾਰ ਬਣੇ ਗਾਇਕ ਨਿਰਵੈਰ ਪੰਨੂ ਦੀ ਪਹਿਲੀ ਧਮਾਕੇਦਾਰ ਇੰਟਰਵਿਊ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ, ਸੂਬਾ ਕਾਰਜਕਾਰੀ ਪ੍ਰਧਾਨ ਡਾ: ਦਰਸ਼ਨ ਪਾਲ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾਂ, ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ,ਸੂਬਾ ਪ੍ਰੈਸ ਸਕੱਤਰ,ਅਵਤਾਰ ਸਿੰਘ ਮਹਿੰਮਾਂ, ਪਟਿਆਲਾ ਜਿਲ੍ਹੇ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਕ੍ਰਮਵਾਰ ਜੰਗ ਸਿੰਘ ਭਟੇੜ੍ਹੀ ਕਲਾਂ ਅਤੇ ਗੁਰਮੀਤ ਸਿੰਘ ਦਿੱਤੂਪੁਰ ਨੇ ਕੇਂਦਰੀ ਮੰਤਰੀ ਨਿਤਿਨ ਗਡਕੜੀ ਦੇ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕੇਵਲ ਪੰਜਾਬ, ਹਰਿਆਣਾ ਅਤੇ ਪੱਛਮੀ ਯੂ.ਪੀ ਦੇ ਕਿਸਾਨਾਂ ਦੀ ਸਮਰੱਥਨ ਮੁੱਲ ਦੀ ਸਹੂਲਤ ਨੂੰ ਹੀ ਬਰਕਾਰ ਨਹੀਂ ਰੱਖਣਗੇ ਸਗੋਂ ਸਾਰੇ ਦੇਸ਼ ਦੇ ਕਿਸਾਨਾਂ ਲਈ ਸਮੱਰਥਨ ਮੁੱਲ ਦੀ ਗਾਰੰਟੀ ਕਰਨ ਲਈ ਭਾਰਤ ਭਰ ਦੇ ਕਿਸਾਨਾਂ ਨਾਲ ਰਲ ਕੇ ਸੰਘਰਸ਼ ਕਰਨਗੇ।

ਬੇਅਦਬੀ ਮਾਮਲੇ ‘ਚ ਵੱਡਾ ਖ਼ੁਲਾਸਾ | ਮੁੱਖ ਗਵਾਹ ਨੇ ਸਰਕਾਰ ਦੀ ਖੋਲ੍ਹੀ ਪੋੋਲ | ਬਿਨਾਂ ਸਕਿਓਰਿਟੀ ਦੇ ਗਰਜ ਰਿਹੈ ਸਿੰਘ

ਆਗੂਆਂ ਨੇ ਮੋਦੀ, ਉਸਦੀ ਸਰਕਾਰ ਅਤੇ ਮੰਤਰੀਆ ਦੇ ਦੋਗਲੇ ਬਿਆਨਾਂ ਦਾ ਜਿਕਰ ਕਰਦਿਆਂ ਕਿਹਾ ਕਿ ਅਜੇ 4-5 ਦਿਨ ਪਹਿਲਾਂ ਭਾਰਤ ਦੇ ਖੇਤੀ ਮੰਤਰੀ ਸ੍ਰੀ ਨਰਿੰਦਰ ਤੋਮਰ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੇ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਰਹੇਗਾ, ਪਰ ਯੂਨੀਅਨ ਸਮਝਦੀ ਹੈ ਕਿ ਖੇਤੀ ਮੰਤਰੀ ਦਾ ਬਿਆਨ ਕਿਸਾਨਾਂ ਦੇ ਗੁੱਸੇ ਨੂੰ ਖਾਰਜ ਕਰਨ ਲਈ ਸੀ। ਕੱਲ੍ਹ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੇ ਸਨ੍ਹਅਤਕਾਰਾਂ ਅਤੇ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ ਇਹ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਦੇ ਗੁਲਾਮੀ ਵਾਲੇ ਢਾਂਚੇ ਚੋਂ ਮੁਕਤ ਕਰ ਦਿੱਤਾ ਹੈ।

ਕਰੋਨਾ ਨੇ ਮਚਾਈ ਹਾਹਾਕਾਰ, ਆਹ ਵੇਖੋ ਲਾਸ਼ਾਂ ਦੇ ਢੇਰ, ਸਿਫਾਰਿਸ਼ ਬਿਨਾਂ ਸਸਕਾਰ ਨਹੀਂ ਹੁੰਦਾ

ਇਸੇ ਤਰਾਂ ਉੱਤਰੀ ਖੇਤਰ ਦੇ ਕਨਫੈਡਰੇਸ਼ਨ ਆਫ ਇੰਡਸਟਰੀਜ਼ ਆਫ ਇੰਡੀਆ (CII) ਦੇ ਚੇਅਰਮੈਨ ਨਿਖਿਲ ਸਾਹਨੀ ਨੇ ਖੇਤੀ ਖੇਤਰ ਵਿੱਚ ਲਿਆਂਦੇ ਤਿੰਨ ਆਰਡੀਨੈਂਸਾਂ ਨਾਲ ਖੇਤੀ ਵਿੱਚ ਪੂੰਜੀਪਤੀਆਂ, ਵਪਾਰੀਆਂ ਅਤੇ ਕਾਰਪੋਰੇਟਾਂ ਦੇ ਦਖ਼ਲ ਦਾ ਰਾਹ ਪੱਧਰਾ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਸ਼ਲਾਘਾਯੋਗ ਦਸਦਿਆਂ, ਧੰਨਵਾਦ ਕੀਤਾ ਹੈ। ਅਸਲ ‘ਚ ਹੁਣ ਕਿਸਾਨਾਂ ਦੀ ਲੁੱਟ ਵਧੇਗੀ ਅਤੇ ਧੱਕੇ ਮਿਲਣਗੇ ਅਤੇ ਪੂੰਜੀਪਤੀਆਂ, ਵਪਾਰੀਆਂ ਅਤੇ ਕਾਰਪੋਰੇਟਾਂ ਨੂੰ ਗਫ਼ੇ ਮਿਲਣਗੇ। ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ ਥੋੜੇ ਸਮੇਂ ਵਿੱਚ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਨਾਲ ਲਗਾਤਾਰ ਉਪਰੋਥਲੀ ਕਈ ਧੋਖੇ ਕੀਤੇ ਹਨ। ਕਣਕ ਦੀ ਖਰੀਦ ਵੇਲੇ ਮਾਜੂ ਅਤੇ ਬਦਰੰਗ ਦਾਣੇ ਦੇ ਬਹਾਨੇ, ਫ਼ਸਲਾਂ ਦਾ ਸਮਰਥਨ ਮੁੱਲ ਘੱਟ ਐਲਾਨ ਕਰਕੇ, ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਕੇ, ਬਿਜਲੀ ਬਿੱਲ-2020 ਦਾ ਖਰੜਾ ਲਿਆਕੇ। ਇਹ ਫੈਸਲੇ ਭਾਰਤ ਦੇ ਖੇਤੀ ਅਰਥਚਾਰੇ ਨੂੰ ਤਬਾਹ ਕਰ ਦੇਣਗੇ, ਕਿਸਾਨ ਹੋਰ ਉੱਜੜਨਗੇ, ਖੁਦਕੁਸ਼ੀਆਂ ਹੋਰ ਵਧਣਗੀਆਂ ਅਤੇ ਕੁੱਲ ਮਿਲਾ ਕੇ ਦੇਸ਼ ਵਿੱਚ ਅਫਰਾ ਤਫਰੀ ਦਾ ਮਹੌਲ ਬਣੇਗਾ।

ਗੁਰਦੁਆਰੇ ‘ਚ ਨੰਗਾ ਹੋ ਕੇ ਕੀਤਾ ਹੰਗਾਮਾ,ਸਿੱਧਾ ਗੁਰੂ ਗ੍ਰੰਥ ਸਾਹਿਬ ‘ਤੇ ਮਾਰੀ ਛਾਲ

ਪਿਛਲੇ 5 ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਲਗਾਤਾਰ ਡੀਜ਼ਲ ਅਤੇ ਪੈਟਰੋਲ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਜੋ ਕਿ ਕ੍ਰਮਵਾਰ 2 ਰੁਪਏ 83 ਪੈਸੇ ਅਤੇ 2 ਰੁਪਏ 74 ਪੈਸੇ ਪ੍ਰਤੀ ਲਿਟਰ ਵਧਾਈਆਂ ਗਈਆਂ ਹਨ, ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਪਹਿਲੋਂ ਹੀ ਬੋਝ ਥੱਲੇ ਦੱਬੇ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਆਉ ਇਸ ਵਾਧੇ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰੀਏ। ਉਪਰੋਕਤ ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਫੈਸਲਿਆਂ ਦੇ ਖਿਲਾਫ ਸੰਘਰਸ਼ ਤੇਜ਼ ਕਰਨ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਨੇ 17 ਜੂਨ ਦੀ ਵਿਸ਼ੇਸ਼, ਹੰਗਾਮੀ ਅਤੇ ਵੱਧਵੀਂ ਮੀਟਿੰਗ ਸੱਦ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button