Breaking NewsD5 specialNewsSportsTop News

ਨਿਊਜ਼ੀਲੈਂਡ ਦੇ Ajaz Patel ਨੇ ਰਚਿਆ ਇਤਿਹਾਸ, ਇੱਕ ਪਾਰੀ ‘ਚ ਲਈਆਂ 10 ਵਿਕਟਾਂ 

ਨਵੀਂ ਦਿੱਲੀ : ਏਜਾਜ਼ ਪਟੇਲ ਨੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਜਾ ਰਹੇ 2 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ ਖੇਡ ਰਹੀ ਟੀਮ ਇੰਡੀਆ ਦੇ ਸਾਰੇ ਵਿਕਟ ਝਟਕਾ ਕੇ ਇਤਿਹਾਸ ਰਚ ਦਿੱਤਾ। ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਇਕ ਪਾਰੀ ਚ 10 ਵਿਕਟਾਂ ਲੈਣ ਵਾਲੇ ਉਹ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹੈ। ਪਟੇਲ ਤੋਂ ਪਹਿਲਾਂ ਅਜਿਹਾ ਕਰਿਸ਼ਮਾ ਟੈਸਟ ਕ੍ਰਿਕਟ ਚ ਅਨਿਲ ਕੁੰਬਲੇ ਤੇ ਇੰਗਲੈਂਡ ਦੇ ਜਿਮ ਲੇਕਰ ਨੇ ਕੀਤਾ ਸੀ।

ਬੇਅਬਦੀ ਮਾਮਲੇ ਨੂੰ ਲੈ ਦੇ SIT ਮੁੱਖੀ ਆਈ. ਜੀ. ਪਰਮਾਰ ਦਾ ਵੱਡਾ ਬਿਆਨ || D5 Channel Punjabi

ਕੁੰਬਲੇ ਨੇ 1999 ਚ ਪਾਕਿਸਤਾਨ ਦੇ ਖ਼ਿਲਾਫ਼ ਦਿੱਲੀ ਦੇ ਫਿਰੋਜ਼ਸ਼ਾਹ ਕੋਟਲੇ ਦੇ ਮੈਦਾਨ ਤੇ ਇਹ ਕਮਾਲ ਕੀਤਾ ਸੀ। ਜਦਕਿ ਜਿਮ ਲੇਕਰ ਨੇ ਵੀ ਇਕ ਪਾਰੀ ਚ 10 ਵਿਕਟਾਂ ਲਈਆਂ ਸਨ। ਸਾਲ 1956 ਚ ਲੇਕਰ ਨੇ ਆਸਟਰੇਲੀਆ ਦੇ ਖਿਲਾਫ ਇਕ ਪਾਰੀ ਚ 10 ਵਿਕਟਾਂ ਲਈਆਂ ਸਨ। ਜ਼ਿਕਰਯੋਗ ਹੈ ਕਿ ਮੁੰਬਈ ‘ਚ ਹੀ ਪੈਦਾ ਹੋਏ ਏਜਾਜ਼ ਨੇ ਦੂਜੇ ਟੈਸਟ ਚ 47 . 5 ਓਵਰ ਦੀ ਗੇਂਦਬਾਜ਼ੀ ਕੀਤੀ ਤੇ 12 ਓਵਰ ਮੈਡਲ ਪਾਉਂਦੇ ਹੋਏ 119 ਦੌੜਾਂ ਦੇ ਕੇ 10 ਵਿਕਟਾਂ ਹਾਸਲ ਕਰਨ ਦਾ ਕਮਾਲ ਦਿਖਾਇਆ। ਨਿਊਜ਼ੀਲੈਂਡ ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਏਜਾਜ਼ ਨੇ ਇਹ ਕਮਾਲ ਕਰ ਕੇ ਆਪਣਾ ਨਾਂ ਇਤਿਹਾਸ ਦੇ ਪੰਨਿਆ ‘ਚ ਦਰਜ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button