InternationalTop News

ਨਿਊਯਾਰਕ ਏਅਰਪੋਰਟ ‘ਤੇ ਫਲਾਈਟ ਅਤੇ ਫਾਇਰ ਟਰੱਕ ਦੀ ਟੱਕਰ, 2 ਦੀ ਮੌਤ

ਈਰਾਨ ਵਿੱਚ ਚੱਲ ਰਹੀ ਜੰਗ ਦੇ ਵਿਚਕਾਰ, ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਨਿਊਯਾਰਕ ਦੇ ਲਾ- ਗਾਰਡੀਆ ਹਵਾਈ ਅੱਡੇ ‘ਤੇ ਰਨਵੇਅ ‘ਤੇ ਇੱਕ ਫਾਇਰ ਟਰੱਕ ਨੇ ਯਹੂਦੀ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਜਹਾਜ਼ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ 100 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਚੇਤਾਵਨੀਆਂ ਦੇ ਬਾਵਜੂਦ ਟਰੱਕ ਨਹੀਂ ਰੁੱਕਿਆ ਅਤੇ ਜਹਾਜ਼ ਨਾਲ ਟਕਰਾ ਗਿਆ। ਘਟਨਾ ਤੋਂ ਬਾਅਦ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਰੀਆਂ ਉਡਾਣਾਂ ਨੂੰ JFK ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਹੈ।ਮੀਡੀਆ ਰਿਪੋਰਟਾਂ ਦੇ ਅਨੁਸਾਰ, ਟੱਕਰ ਰਨਵੇਅ 4 ਦੇ ਨੇੜੇ ਹੋਈ ਜਦੋਂ ਇੱਕ ਏਅਰ ਕੈਨੇਡਾ CRJ-900 ਫਲਾਈਟ ਟੈਕਸੀਵੇਅ ਤੋਂ ਲੰਘ ਰਹੀ ਸੀ। ਟੱਕਰ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਟੱਕਰ ਰਨਵੇਅ 4 ਦੇ ਨੇੜੇ ਹੋਈ ਜਦੋਂ ਇੱਕ ਏਅਰ ਕੈਨੇਡਾ CRJ-900 ਫਲਾਈਟ ਟੈਕਸੀਵੇਅ ਤੋਂ ਲੰਘ ਰਹੀ ਸੀ। ਟੱਕਰ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button