Breaking NewsD5 specialEntertainmentIndiaNews

ਨਾਜ਼ੀਆ ਨਸੀਮ ਬਣੀ KBC 12 ਦੀ ਪਹਿਲੀ ਕਰੋੜਪਤੀ, ਕੀ ਜਿੱਤ ਪਾਏਗੀ 7 ਕਰੋੜ ਦਾ ਜੈਕਪਾਟ

ਮੁੰਬਈ : ਕੌਣ ਬਣੇਗਾ ਕਰੋੜਪਤੀ ਨੂੰ ਇਸ ਸੀਜ਼ਨ ਦਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਰਾਂਚੀ ਦੀ ਰਹਿਣ ਵਾਲੀ ਨਾਜ਼ੀਆ ਨਸੀਮ ਨੂੰ ਕੇਬੀਸੀ – 12 ਦਾ ਪਹਿਲਾ ਕਰੋੜਪਤੀ ਹੋਣ ਦਾ ਮਾਣ ਹਾਸਲ ਹੋਇਆ ਹੈ। ਝਾਰਖੰਡ ਦੀ ਰਹਿਣ ਵਾਲੀ ਨਾਜ਼ੀਆ ਫਿਲਹਾਲ ਦਿੱਲੀ ‘ਚ ਨੌਕਰੀ ਕਰਦੀ ਹੈ। ਨਾਜ਼ੀਆ ਫਿਲਹਾਲ ਗੁੜਗਾਓ ਸਥਿਤ ਰਾਇਲ ਇਨਫਿਲਡ ‘ਚ ਗਰੁੱਪ ਮੈਨੇਜਰ ਇੰਟਰਨਲ ਕੰਮਿਉਨੀਕੇਸ਼ਨ ਦੇ ਅਹੁਦੇ ‘ਤੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦਾ 10 ਸਾਲ ਦਾ ਇੱਕ ਪੁੱਤਰ ਹੈ।

ਸੋਨੀ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੇਬੀਸੀ ਦਾ ਇੱਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਰਾਂਚੀ ਦੀ ਨਾਜ਼ੀਆ ਨਸੀਮ ਨੇ ਇੱਕ ਕਰੋੜ ਜਿੱਤ ਕੇ ਸ਼ੋਅ ਦੀ ਪਹਿਲੀ ਕਰੋੜਪਤੀ ਦਾ ਖਿਤਾਬ ਆਪਣੇ ਨਾਮ ਕੀਤਾ ਹੈ ਪਰ ਕੀ ਉਹ 7 ਕਰੋੜ ਰੁਪਏ ਦੇ ਸਵਾਲ ਦਾ ਜਵਾਬ ਦੇ ਪਾਏਗੀ। ਇਸਦਾ ਖੁਲਾਸਾ ਹੋਣਾ ਬਾਕੀ ਹੈ। ਹਾਂ ਇੰਨਾ ਤੈਅ ਹੈ ਕਿ ਉਹ ਇੱਕ ਕਰੋੜ ਰੁਪਏ ਜਿੱਤ ਚੁੱਕੀ ਹੈ। ਸੋਨੀ ਨੇ ਆਪਣੇ ਸੋਸ਼ਲ ਮੀਡੀਆ ‘ਤੇ 35 ਸੈਕਿੰਡ ਦਾ ਇੱਕ ਵੀਡੀਓ ਜਾਰੀ ਕੀਤਾ ਹੈ।

ਜਿਸ ‘ਚ ਅਮਿਤਾਭ ਬੱਚਨ ਨਾਜ਼ੀਆ ਨਸੀਮ ਦੇ ਇੱਕ ਕਰੋੜ ਰੁਪਏ ਜਿੱਤਣ ਦਾ ਐਲਾਨ ਕਰ ਰਹੇ ਹਨ। ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਨਾਜ਼ੀਆ ਨੇ ਕੀ ਅਨੌਖਾ ਖੇਡ ਖੇਡਿਆ ਹੈ। ਅਮਿਤਾਭ ਬੱਚਨ ਕਹਿੰਦੇ ਹਨ, ਜਿੱਥੇ ਤੁਹਾਡੀ ਨਜ਼ਰ ਗਈ, ਉਹ ਹਮੇਸ਼ਾ ਠੀਕ ਨਿਕਲਿਆ। ਨਾਜ਼ੀਆ ਨਸੀਮ ਆਪਣੀ ਇਸ ਕਾਮਯਾਬੀ ਦਾ ਪੂਰਾ ਕ੍ਰੈਡਿਟ ਆਪਣੇ ਪਤੀ ਅਤੇ ਆਪਣੇ ਪਰਿਵਾਰ ਨੂੰ ਦਿੰਦੀ ਹੈ। ਸ਼ੋਅ ਦੌਰਾਨ ਨਾਜ਼ੀਆ ਨੇ ਕਿਹਾ ਕਿ ਸਮਾਜ ‘ਚ ਜਿੱਥੇ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਬੱਚੇ ਹੋਣ ਤੋਂ ਬਾਅਦ ਔਰਤਾਂ ਕੰਮ ਨਹੀਂ ਕਰ ਸਕਦੀਆਂ, ਉੱਥੇ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਸਾਥ ਦਿੱਤਾ।

ਰਾਂਚੀ ਪੁੱਜਣ ‘ਤੇ ਜ਼ੋਰਦਾਰ ਸਵਾਗਤ
ਨਾਜ਼ੀਆ ਨਸੀਮ ਸੋਮਵਾਰ ਨੂੰ ਮੁੰਬਈ ਤੋਂ ਰਾਂਚੀ ਏਅਰਪੋਰਟ ਪਹੁੰਚੀ ਤਾਂ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਲੋਕ ਏਅਰਪੋਰਟ ਦੇ ਬਾਹਰ ਮੌਜੂਦ ਸਨ। ਏਅਰਪੋਰਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਜ਼ੀਆ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਇਹ ਨਹੀਂ ਸੋਚਿਆ ਕਿ ਇੱਕ ਕਰੋੜ ਰੁਪਏ ਕਿੱਥੇ ਲਗਾਉਣੇ ਹਨ। ਅਜੇ ਪੈਸੇ ਮਿਲੇ ਨਹੀਂ ਹਨ, ਪੈਸਾ ਮਿਲਣ ਤੋਂ ਬਾਅਦ ਹੀ ਤੈਅ ਕੀਤਾ ਜਾਵੇਗਾ ਕਿ ਉਸਨੂੰ ਕਿਵੇਂ ਨਿਵੇਸ਼ ਕਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button