Breaking NewsD5 specialIndiaNewsTop News

ਨਾਸਿਕ ‘ਚ ਬੰਦ ਪਈ ਦੁਕਾਨ ’ਚੋਂ ਮਿਲੇ ਕੰਨ, ਅੱਖ ਤੇ ਚਿਹਰੇ ਦੇ ਕਈ ਹਿੱਸੇ, ਲੋਕਾਂ ਦੇ ਉੱਡੇ ਹੋਸ਼

ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਾਸਿਕ ਸ਼ਹਿਰ ਦੇ ਮੁੰਬਈ ਨਾਕਾ ਇਲਾਕੇ ’ਚ ਸਥਿਤ ਇਕ ਇਮਾਰਤ ਦੇ ਤਹਿਖਾਨੇ ’ਚ ਬੰਦ ਪਈ ਇਕ ਦੁਕਾਨ ਤੋਂ ਅੱਖ, ਕੰਨ ਅਤੇ ਚਿਹਰੇ ਦੇ ਹਿੱਸੇ ਸਮੇਤ ਕਈ ਮਨੁੱਖੀ ਅੰਗ ਬਰਾਮਦ ਕੀਤੇ ਗਏ। ਇਸ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਘਟਨਾ ਨੂੰ ਲੈ ਕੇ ਹਰ ਕੋਈ ਹੈਰਾਨ ਹੈ।

ਕਣਕ ਦੀ ਖਰੀਦ ਤੋਂ ਪਹਿਲਾਂ ਨਵੀਂ ਮੁਸੀਬਤ, ਆੜਤੀਆਂ ਨੇ ਕੀਤਾ ਵੱਡਾ ਫੈਸਲਾ | D5 Channel Punjabi

ਜਾਣਕਾਰੀ ਮੁਤਾਬਕ ਦੁਕਾਨ ਕਈ ਸਾਲਾਂ ਤੋਂ ਬੰਦ ਸੀ। ਪੁਲਿਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਦਬੂ ਆਉਣ ’ਤੇ ਆਲੇ-ਦੁਆਲੇ ਦੇ ਲੋਕਾਂ ਨੇ ਸੂਚਨਾ ਦਿੱਤੀ। ਦੁਕਾਨ ਕਬਾੜ ਨਾਲ ਭਰੀ ਹੋਈ ਸੀ ਅਤੇ ਉਥੇ ਪਲਾਸਟਿਕ ਦੇ 2 ਡੱਬੇ ਖੁੱਲ੍ਹੇ ਪਏ ਸਨ, ਜਿਨ੍ਹਾਂ ’ਚੋਂ ਅੱਖ, ਕੰਨ, ਦਿਮਾਗ ਅਤੇ ਚਿਹਰੇ ਦੇ ਹਿੱਸਿਆਂ ਸਮੇਤ ਕਈ ਮਨੁੱਖੀ ਅੰਗ ਮਿਲੇ। ਫੋਰੈਂਸਿਕ ਟੀਮ ਮਨੁੱਖੀ ਅੰਗਾਂ ਨੂੰ ਜਾਂਚ ਲਈ ਲੈ ਗਈ।

ਮੋਦੀ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ, ‘ਆਪ’ ਦੇ ਮੁਫ਼ਤ ਐਲਾਨਾਂ ’ਤੇ ਕਸਿਆ ਸਿਕੰਜਾ ! CM ਮਾਨ ਨੇ ਵੀ ਲਾਈ ਸਕੀਮ !

ਮੁੰਬਈ ਨਾਕਾ ਥਾਣੇ ਦੀ ਪੁਲਿਸ ਨੇ ਦੱਸਿਆ ਕਿ ਦੁਕਾਨ ਮਾਲਕ ਦੇ 2 ਬੇਟੇ ਪੇਸ਼ੇ ਤੋਂ ਡਾਕਟਰ ਹਨ, ਇਸ ਲਈ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਮਨੁੱਖੀ ਅੰਗਾਂ ਨੂੰ ਮੈਡੀਕਲ ਦੇ ਮਕਸਦ ਨਾਲ ਰੱਖਿਆ ਗਿਆ ਹੋਵੇਗਾ। ਪੁਲਿਸ ਨੇ ਦੱਸਿਆ ਕਿ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button