ਨਾਭਾ ਸ਼ਹਿਰ ਦੀਆਂ ਗਲੀਆਂ ‘ਚ ਆਈ ਚੋਰ ਚੋਰ ਦੀ ਅਵਾਜ਼,ਮੂੰਹ ‘ਤੇ ਲੱਗਿਆ ਹੋਇਆ ਸੀ ਵੱਡੇ ਲੀਡਰ ਦਾ ਮਾਸਕ
ਨਾਭਾ : ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ‘ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਵਿਵਾਦ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਵੱਲੋਂ ਨਾਭਾ ਵਿੱਚ ਮੰਤਰੀ ਧਰਮਸੋਤ ਦੀ ਰਿਹਾਇਸ਼ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਜਿਸ ਨੂੰ ਅੱਜ ਸੱਤਵਾਂ ਦਿਨ ਹੋ ਗਿਆ ਹੈ ਆਮ ਪਾਰਟੀ ਨੇ ਧਰਮਸੋਤ ਦੇ ਮੁਖੌਟੇ ਲਗਾ ਕੇ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ, ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਰੱਖੀ।
🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ
ਧਰਨੇ ਦੀ ਅਗਵਾਈ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੀਤੀ ਅਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਤਾਂ ਆਮ ਆਦਮੀ ਪਾਰਟੀ ਵੱਲੋਂ ਧਰਨਾ ਨਿਰੰਤਰ ਜਾਰੀ ਰਹੇਗਾ। ਬਲਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਫਗਵਾੜਾ ਵਿਖੇ ਵੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਜਾ ਰਹੀ ਹੈ। ਬੀਤੇ ਦਿਨੀਂ ਪਟਿਆਲਾ ਵਿਖੇ ਲੋਕ ਇਨਸਾਫ਼ ਪਾਰਟੀ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਿਸ ਵੱਲੋਂ ਵੱਲੋਂ ਡਾਂਗਾਂ ਵਰਾਈਆਂ ਗਈਆਂ ਹਨ ਉਹ ਵੀ ਨਿੰਦਣਯੋਗ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.