NationalTop News

ਨਾਬਾਲਗ ਕੁੜੀ ਦਾ ਪਿੱਛਾ ਕਰਨਾ ਤੇ ‘I Love You’ ਕਹਿਣਾ ਪਿਆ ਮਹਿੰਗਾ, ਹਾਈ ਕੋਰਟ ਨੇ ਦੋਸ਼ੀ ਦੀ ਸਜ਼ਾ ਰੱਖੀ ਬਰਕਰਾਰ

ਛੱਤੀਸਗੜ੍ਹ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਨਾਬਾਲਗ ਲੜਕੀ ਨੂੰ ਪ੍ਰੇਸ਼ਾਨ ਕਰਨ ਵਾਲੇ ਗੁਆਂਢੀ ਵਿਰੁੱਧ ਸਖ਼ਤ ਰੁਖ ਅਖਤਿਆਰ ਕੀਤਾ ਹੈ। ਅਦਾਲਤ ਨੇ ਉਸ ਦੋਸ਼ੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ, ਜੋ ਇੱਕ 16 ਸਾਲਾ ਸਕੂਲੀ ਲੜਕੀ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਫਾਲੋ ਕਰ ਰਿਹਾ ਸੀ ਅਤੇ ਵਾਰ-ਵਾਰ ‘ਆਈ ਲਵ ਯੂ’ ਕਹਿ ਕੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਸੀ।
ਇਹ ਮਾਮਲਾ 2016 ਦਾ ਹੈ, ਜਿੱਥੇ ਰਾਏਪੁਰ ਦੀ ਇੱਕ ਸੈਸ਼ਨ ਅਦਾਲਤ ਨੇ ਦੋਸ਼ੀ ਅਜੀਤ ਰਾਓ ਨੂੰ ਨਾਬਾਲਗ ਲੜਕੀ ਦਾ ਪਿੱਛਾ ਕਰਨ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਸਜ਼ਾ ਸੁਣਾਈ ਸੀ। ਦੋਸ਼ੀ ਨੇ ਇਸ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਹਾਈ ਕੋਰਟ ਦੇ ਜਸਟਿਸ ਅਰਵਿੰਦ ਕੁਮਾਰ ਵਰਮਾ ਦੀ ਸਿੰਗਲ ਬੈਂਚ ਨੇ ਸੁਣਵਾਈ ਦੌਰਾਨ ਪਾਇਆ ਕਿ ਦੋਸ਼ੀ ਜਾਣਬੁੱਝ ਕੇ ਲੜਕੀ ਦੀ ਮਰਜ਼ੀ ਦੇ ਵਿਰੁੱਧ ਉਸ ਦਾ ਪਿੱਛਾ ਕਰਦਾ ਸੀ।ਟਰਾਇਲ ਕੋਰਟ ਨੇ ਪਹਿਲਾਂ ਦੋਸ਼ੀ ਨੂੰ 3-3 ਸਾਲ ਦੀ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਹਾਲਾਂਕਿ ਦੋਸ਼ੀ ਨੂੰ ਗੁਨਾਹਗਾਰ ਮੰਨਿਆ ਹੈ ਪਰ ਲਗਪਗ 10 ਸਾਲ ਪੁਰਾਣੀ ਕਾਨੂੰਨੀ ਲੜਾਈ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਜੇਲ੍ਹ ਦੀ ਸਜ਼ਾ ਨੂੰ ਉਦੋਂ ਤੱਕ ਸੀਮਤ ਕਰ ਦਿੱਤਾ ਹੈ ਜਿੰਨਾ ਸਮਾਂ ਉਹ ਪਹਿਲਾਂ ਹੀ ਜੇਲ੍ਹ ਵਿੱਚ ਕੱਟ ਚੁੱਕਾ ਹੈ।‌

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button