Breaking NewsD5 specialEntertainmentIndiaNews

ਨਾਗਰਿਕਤਾ ਕਨੂੰਨ ‘ਤੇ ਬੋਲੇ ਗੋਵਿੰਦਾ – ‘ਤੁਝਕੋ ਮਿਰਚੀ ਲਗੀ ਤੋ ਮੈਂ ਕਿਆ ਕਰੂੰ’

ਮੁੰਬਈ : ਅਦਾਕਾਰ ਗੋਵਿੰਦਾ ਆਪਣੀ ਅਦਾਕਾਰੀ ਦੇ ਨਾਲ – ਨਾਲ ਬੇਬਾਕ ਰਾਏ ਰੱਖਣ ਲਈ ਵੀ ਜਾਣੇ ਜਾਂਦੇ ਹਨ। ਗੋਵਿੰਦਾ ਮੰਗਲਵਾਰ ਨੂੰ ਮੱਧ – ਪ੍ਰਦੇਸ਼ ਦੇ ਖਰਗੋਨ ‘ਚ ਆਯੋਜਿਤ ਇੱਕ ਮੇਲੇ ‘ਚ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਡਾਂਸ ਵੀ ਕੀਤਾ ਨਾਲ ਹੀ ਉਨ੍ਹਾਂ ਨੇ ਆਈਫਾ ਐਵਾਰਡ ਅਤੇ ਸੀਏਏ ਬਾਰੇ ਵੀ ਗੱਲ ਕੀਤੀ। CAA ਦੇ ਸਮਰਥਨ ‘ਚ ਸਿਤਾਰਿਆਂ ਦੇ ਆਉਣ ਨੂੰ ਲੈ ਕੇ ਗੋਵਿੰਦਾ ਨੇ ਪਹਿਲਾਂ ਤਾਂ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ – ਮੈਂ ਕੁੱਝ ਨਹੀਂ ਬੋਲਾਂਗਾ, ਮੈਂ ਰਾਜਨੀਤੀ ਛੱਡ ਚੁੱਕਿਆ ਹਾਂ, ਮੈਂ ਕੁਝ ਬੋਲਾਂਗਾ ਤਾਂ ਉਹੋ ਜਿਹਾ ਹੀ ਹੋਵੇਗਾ ‘ਤੁਝਕੋ ਮਿਰਚੀ ਲਗੀ ਤੋ ਮੈਂ ਕਿਆ ਕਰੂੰ।

Big News-Sukhpal Khaira ਚਾਹੁੰਦੇ ਨੇ ਆਮ ਆਦਮੀ ਪਾਰਟੀ ਚ ਵਾਪਸੀ!

ਇੰਦੌਰ ‘ਚ ਹੋਣ ਵਾਲੇ ਆਈਫਾ ਐਵਾਰਡਸ ਨੂੰ ਲੈ ਕੇ ਗੋਵਿੰਦਾ ਨੇ ਕਿਹਾ – ਮੱਧ ਪ੍ਰਦੇਸ਼ ਹਿੰਦੁਸਤਾਨ ਦਾ ਦਿਲ ਹੈ ਅਤੇ ਫਿਲਮ ਲਾਈਨ ਦਿਲੋਂ ਨਿਕਲੀ ਆਵਾਜ਼ ਹੈ ਜੋ ਪੂਰੀ ਦੁਨੀਆ ਤੱਕ ਪਹੁੰਚਦੀ ਹੈ। ਮੈਂ ਰੱਬ ਤੋਂ ਅਰਦਾਸ ਕਰਦਾ ਹਾਂ ਇਹ ਕਾਮਯਾਬ ਹੋਵੇ। ਨਰਮਦਾ ਮਈਆ ਦਾ ਹਮੇਸ਼ਾ ਅਸ਼ੀਰਵਾਦ ਰਿਹਾ ਹੈ।ਗੋਵਿੰਦਾ ਨੇ ਕਿਹਾ – ਮੈਨੂੰ ਪਤਾ ਲੱਗਿਆ ਹੈ ਕਿ ਸਵੱਛਤਾ ਨੂੰ ਲੈ ਕੇ ਖਰਗੋਨ ਦੂਜੇ ਨੰਬਰ ‘ਤੇ ਹੈ। ਮੈਂ ਸਮਝਦਾ ਹਾਂ ਪਹਿਲਾ ਨੰਬਰ, ਦੂਜਾ ਨੰਬਰ ਕੁਝ ਨਹੀਂ ਹੁੰਦਾ ਸਾਡਾ ਸ਼ਹਿਰ ਸਖ਼ਤ ਹੋਣਾ ਚਾਹੀਦਾ ਹੈ।

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਕੈਪਟਨ ਦਾ ਬੇਰੁਜਗਾਰਾਂ ਲਈ ਵੱਡਾ ਤੋਹਫ਼ਾ, ਭਰਤੀ ਦਾ ਕਰਤਾ ਐਲਾਨ

ਦੱਸ ਦਈਏ ਕਿ ਮੇਲੇ ‘ਚ ਗੋਵਿੰਦਾ ਨੂੰ ਦੇਖਣ ਲਈ ਕਰੀਬ 2 ਲੱਖ ਲੋਕ ਆਏ। ਗੋਵਿੰਦਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਪਿਛਲੀ ਰਿਲੀਜ਼ ਰੰਗੀਲਾ ਰਾਜਾ ਸੀ। ਜੋ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਰਹੀ ਸੀ। ਇਨੀਂ ਦਿਨੀਂ ਗੋਵਿੰਦਾ ਦੇ ਕੋਲ ਚੰਗੀਆਂ ਅਤੇ ਵੱਡੇ ਬੈਨਰ ਦੀਆਂ ਫਿਲਮਾਂ ਨਹੀਂ ਹਨ। ਇਸ ਤੋਂ ਇਲਾਵਾ ਗੋਵਿੰਦਾ ਨੂੰ ਕਈ ਰਿਐਲਿਟੀ ਸ਼ੋਅ ‘ਚ ਮਹਿਮਾਨ ਦੇ ਤੌਰ ‘ਤੇ ਦੇਖਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button