ਨਹੀਂ ਰਹੇ ਫ਼ਿਲਮ ਮਹਿੰਦੀ ਦੇ ਅਦਾਕਾਰ ਫਰਾਜ਼ ਖਾਨ,’ਨਹੀਂ ਪੂਰੀ ਹੋਵੇਗੀ ਕਮੀ’
ਮੁੰਬਈ : ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਕੋ – ਸਟਾਰ ਫਰਾਜ਼ ਖਾਨ ਨੇ 46 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਫਰਾਜ਼ ਖਾਨ ਕਾਫ਼ੀ ਲੰਬੇ ਤੋਂ ਹਸਪਤਾਲ ‘ਚ ਭਰਤੀ ਸਨ। ਉਨ੍ਹਾਂ ਨੂੰ ਨਿਊਰੋਲਾਜ਼ੀਕਲ ਡਿਸਆਰਡਰ ਦੇ ਕਾਰਨ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰ ਨੂੰ ਪਿਛਲੇ ਸਾਲ ਤੋਂ ਲਗਾਤਾਰ ਖਾਂਸੀ ਦੀ ਸ਼ਿਕਾਇਤ ਸੀ ਅਤੇ ਉਨ੍ਹਾਂ ਦੇ ਛਾਤੀ ‘ਚ ਇੰਫੈਕਸ਼ਨ ਵੀ ਸੀ। ਫਰਾਜ਼ ਦੇ ਦੇਹਾਂਤ ਨਾਲ ਪੂਰੀ ਬਾਲੀਵੁਡ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।
🔴LIVE🔴ਕੈਪਟਨ,ਖਹਿਰਾ ਤੇ ਸਿੱਧੂ ਦੀ ਕੇਂਦਰ ਨੂੰ ਦਹਾੜ
ਅਦਾਕਾਰਾ ਪੂਜਾ ਭੱਟ ਨੇ ਵੀ ਅਦਾਕਾਰ ਦੇ ਦੇਹਾਂਤ ‘ਤੇ ਸੋਗ ਜ਼ਾਹਿਰ ਕੀਤਾ। ਪੂਜਾ ਨੇ ਟਵੀਟ ਕਰ ਲਿਖਿਆ – ਭਰੇ ਮਨ ਨਾਲ ਮੈਂ ਇਸ ਖਬਰ ਨੂੰ ਬ੍ਰੇਕ ਕਰ ਰਹੀ ਹਾਂ ਕਿ ਫਰਾਜ਼ ਖਾਨ, ਮੈਨੂੰ ਵਿਸ਼ਵਾਸ ਹੈ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਬਿਹਤਰ ਜਗ੍ਹਾ ਲਈ ਛੱਡ ਦਿੱਤਾ ਹੈ। ਤੁਹਾਡੀ ਮਦਦ ਅਤੇ ਸ਼ੁਭਕਾਮਨਾਵਾਂ ਲਈ ਸਾਰਿਆ ਦਾ ਧੰਨਵਾਦ ਕਰਦੀ ਹਾਂ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਕ੍ਰਿਪਾ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਵਿਚਾਰਾਂ ਅਤੇ ਪ੍ਰਾਰਥਨਾਵਾਂ ‘ਚ ਰੱਖੋ। ਜੋ ਜ਼ੀਰੋ ਉਹ ਪਿੱਛੇ ਛੱਡ ਕੇ ਗਏ ਹਨ ਉਸਨੂੰ ਭਰਨਾ ਅਸੰਭਵ ਹੋਵੇਗਾ।
With a heavy heart I break the news that #FaraazKhan has left us for what I believe, is a better place.Gratitude to all for your help & good wishes when he needed it most.Please keep his family in your thoughts & prayers.The void he has left behind will be impossible to fill 🙏
— Pooja Bhatt (@PoojaB1972) November 4, 2020
#FaraazKhan
May 1970-Nov 2020
May your music always play across time and space 🙏💔 pic.twitter.com/Rw0SdkMym5— Pooja Bhatt (@PoojaB1972) November 4, 2020
ਦੱਸ ਦਈਏ ਕਿ ਪੂਜਾ ਭੱਟ ਨੇ ਕੁੱਝ ਦਿਨ ਪਹਿਲਾਂ ਅਦਾਕਾਰ ਦੀ ਫਾਈਨੈਂਸੀਅਲ ਹੈਲਪ ਵੀ ਕੀਤੀ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਸਾਰੇ ਫੈਂਸ ਨੂੰ ਇਹ ਵੀ ਰਿਕਵੈਸਟ ਕੀਤੀ ਸੀ ਕਿ ਉਹ ਸਾਰੇ ਆਪਣੇ ਮੁਤਾਬਕ ਮਦਦ ਲਈ ਅੱਗੇ ਆਉਣ। ਬਾਲੀਵੁਡ ਅਦਾਕਾਰ ਸਲਮਾਨ ਖਾਨ ਵੀ ਫਰਾਜ਼ ਦੀ ਮਦਦ ਲਈ ਅੱਗੇ ਆਏ ਸਨ। ਸਲਮਾਨ ਖਾਨ ਨੇ ਹਸਪਤਾਲ ਦਾ ਸਾਰਾ ਖਰਚਾ ਚੁੱਕਿਆ ਸੀ।
ਬੈਂਸ ਨੇ ਲਾਤਾ ਬਾਦਲਾਂ ਤੇ ਕੈਪਟਨ ਨੂੰ ਖੂੰਜੇ !ਛੇੜਤਾ ਨਵਾਂ ਮੁੱਦਾ, ਹੋਗੇ ਸਭ ਹੈਰਾਨ !
ਕੰਮ ਦੀ ਗੱਲ ਕਰੀਏ ਤਾਂ ਫਰਾਜ਼ ਖਾਨ ਨੇ 90 ਦਸ਼ਕ ਦੇ ਅੰਤ ਅਤੇ 2000 ਦੇ ਸ਼ੁਰੂਆਤ ‘ਚ ਇੰਡਸਟਰੀ ‘ਚ ਕਾਫ਼ੀ ਮਸ਼ਹੂਰ ਰਹੇ। ਫਰਾਜ਼ ਨੇ ਫਰੇਬ, ਧਰਤੀ, ਮਹਿੰਦੀ, ‘ਦੁਲਹਨ ਬਨੂੰ ਮੈਂ ਤੇਰੀ’, ਦਿਲ ਨੇ ਫਿਰ ਯਾਦ ਕੀਤਾ, ਚੰਨ ਬੁਝ ਗਿਆ ਵਰਗੀਆਂ ਕਈ ਸੁਪਰਹਿੱਟ ਫਿਲਮਾਂ ‘ਚ ਕੰਮ ਕੀਤਾ। ਫਿਲਮਾਂ ਤੋਂ ਇਲਾਵਾ ਅਦਾਕਾਰ ਟੀਵੀ ਸ਼ੋਅਜ ‘ਚ ਵੀ ਨਜ਼ਰ ਆਏ। ਉਨ੍ਹਾਂ ਨੇ ਲਿਪਸਟਿਕ, Ssshhhh….Koi Hai, ਸੰਧੂਰ ਤੇਰੇ ਨਾਮ ਕਾ, ਨੀਲੀ ਆਖੇਂ ਜਿਹੇ ਸ਼ੋਅਜ ‘ਚ ਕੰਮ ਕੀਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.