ਨਹੀਂ ਰਹੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਖ਼ਾਨ, ਲੰਬੇ ਸਮੇਂ ਤੋਂ ਸਨ ਬੀਮਾਰ

ਇਸਲਾਮਾਬਾਦ : ਦਿੱਗਜ ਪਾਕਿਸਤਾਨੀ ਸਿੰਗਰ ਸ਼ੌਕਤ ਅਲੀ ਦਾ ਦੇਹਾਂਤ ਹੋ ਗਿਆ ਹੈ। ਸ਼ੌਕਤ ਅਲੀ ਖਾਨ ਦੀ ਤਬੀਅਤ ਕਾਫ਼ੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ। ਤਬੀਅਤ ਖ਼ਰਾਬ ਹੋਣ ਤੋਂ ਬਾਅਦ ਸ਼ੌਕਤ ਅਲੀ ਨੂੰ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ। ਪਿਛਲੇ ਕੁਝ ਮਹੀਨਿਆਂ ਤੋਂ ਮਸ਼ਹੂਰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੀ ਤਬੀਅਤ ਕਾਫ਼ੀ ਜ਼ਿਆਦਾ ਵਿਗੜੀ ਸੀ।
ਟਿਕੈਤ ‘ਤੇ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ !ਅੱਧੀ ਰਾਤ ਨੂੰ ਖੋਲਤੀ ਕੇਂਦਰ ਦੀ ਨੀਂਦ !
ਹਾਲ ਹੀ ‘ਚ ਉਨ੍ਹਾਂ ਦਾ ਲਿਵਰ ਟਰਾਂਸਪਲਾਂਟ ਵੀ ਹੋਇਆ ਸੀ। ਸ਼ੌਕਤ ਅਲੀ ਡਾਈਬਿਟੀਜ਼ ਦੇ ਮਰੀਜ ਵੀ ਸਨ ਅਤੇ ਉਨ੍ਹਾਂ ਦੀ ਹਾਰਟ ਦੀ ਬਾਈਪਾਸ ਸਰਜਰੀ ਵੀ ਹੋ ਚੁੱਕੀ ਸੀ। ਸ਼ੌਕਤ ਅਲੀ ਦੇ ਬੇਟੇ ਅਮੀਰ ਸ਼ੌਕਤ ਅਲੀ ਨੇ ਦੱਸਿਆ ਕਿ ਚੀਫ ਆਰਮੀ ਸਟਾਫ ਜਨਰਲ ਉਮਰ ਜਾਵੇਦ ਬਾਜਵਾ ਦੇ ਨਿਰਦੇਸ਼ ‘ਤੇ ਉਨ੍ਹਾਂ ਦਾ ਪਾਕਿਸਤਾਨ ਦੀ ਫੌਜ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ।
🔴LIVE| ਟਿਕੈਤ ਦੇ ਹਮਲੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ!ਕਰਤੇ ਟਰੈਕਟਰਾਂ ਦੇ ਮੂੰਹ ਸਿੱਧੇ ! ਟੁੱਟਣਗੇ ਬੈਰੀਕੇਡ ?
ਅਦਨਾਮ ਸਾਮੀ ਨੇ ਦਿੱਤੀ ਸ਼ਰਧਾਂਜ਼ਲੀ
ਸ਼ੌਕਤ ਅਲੀ ਦੇ ਦੇਹਾਂਤ ‘ਤੇ ਅਦਨਾਮ ਸਾਮੀ ਨੇ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ – ਮੈਨੂੰ ਇਹ ਜਾਣਕੇ ਬਹੁਤ ਦੁੱਖ ਹੋਇਆ ਕਿ ਪਾਕਿਸਤਾਨ ਦੇ ਦਿੱਗਜ ਲੋਕ ਗਾਇਕ ਸ਼ੌਕਤ ਅਲੀ ਸਾਹਿਬ ਦਾ ਦੇਹਾਂਤ ਹੋ ਗਿਆ ਹੈ। ਮਿਊਜ਼ਿਕ ਇੰਡਸਟਰੀ ‘ਚ ਉਨ੍ਹਾਂ ਦਾ ਯੋਗਦਾਨ ਸ਼ਾਨਦਾਰ ਹੈ, ਉਨ੍ਹਾਂ ਦੀ ਆਵਾਜ਼ ਸ਼ਾਨਦਾਰ ਸੀ।
I’m extremely saddened to learn that the Legendary Folk Singer of Pakistan, Shaukat Ali Sahib has passed away.
His contribution to music is priceless & he had an incredible voice!!إِنَّا لِلّهِ وَإِنَّـا إِلَيْهِ رَاجِعون
May Allah SWT bless him in Jannat-ul-Firdaus…Ameen. pic.twitter.com/EFUHb0RX5d
— Adnan Sami (@AdnanSamiLive) April 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.