ਨਹੀਂ ਰਹੇ ‘ਇਤਨੀ ਸ਼ਕਤੀ ਹਮੇ ਦੇਨਾ ਨਾ ਦਾਤਾ’ ਦੇ ਗੀਤਕਾਰ ਅਭਿਲਾਸ਼
ਮੁੰਬਈ : ‘ਇਤਨੀ ਸ਼ਕਤੀ ਹਮੇ ਦੇਨਾ ਨਾ ਦਾਤਾ’,’ਸੰਸਾਰ ਹੈ ਏਕ ਨਦਿਆ’ ਅਤੇ ‘ਆਜ ਕੀ ਰਾਤ ਨਾ ਜਾ’ ਜਿਹੇ ਗੀਤ ਲਿਖਣ ਵਾਲੇ ਦਿੱਗਜ਼ ਸਿੰਗਰ ਅਭਿਲਾਸ਼ ਦੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਐਤਵਾਰ ਦੀ ਰਾਤ ਨੂੰ ਉਨ੍ਹਾਂ ਨੇ ਮੁੰਬਈ ‘ਚ ਅੰਤਿਮ ਸਾਹ ਲਏ। ਅਭਿਲਾਸ਼ ਦੇ ਦੇਹਾਂਤ ਤੋਂ ਬਾਅਦ ਤੋਂ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਛਾ ਗਈ ਹੈ। ਸੋਸ਼ਲ ਮੀਡੀਆ ‘ਤੇ ਸਿਤਾਰਿਆਂ ਸਮੇਤ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਅਭਿਲਾਸ਼ ਜੀ ਲੀਵਰ ਕੈਂਸਰ ਨਾਲ ਜੂਝ ਰਹੇ ਸਨ।
ਹਰਸਿਮਰਤ ਬਾਦਲ ਨੇ ਮੋਦੀ ਦੀਆਂ ਲਿਆਤੀਆਂ ਹਨੇਰੀਆਂ ! ਹੁਣ ਪਤਾ ਲੱਗਾ ਕਿਉਂ ਦਿੱਤਾ ਸੀ ਅਸਤੀਫਾ !
ਉਹ ਪਿਛਲੇ 10 ਮਹੀਨੇ ਤੋਂ ਬਿਸਤਰੇ ‘ਤੇ ਹੀ ਸਨ। ਉਨ੍ਹਾਂ ਦਾ ਇੱਕ ਆਪਰੇਸ਼ਨ ਵੀ ਹੋਇਆ ਸੀ। ਉਨ੍ਹਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਬੀਤੇ ਦਿਨੀਂ ਅਭਿਲਾਸ਼ ਦੀ ਪਤਨੀ ਨੇ ਆਰਥਿਕ ਮਦਦ ਦੀ ਗੁਜਾਰਿਸ਼ ਕੀਤੀ ਸੀ। ਅਭਿਲਾਸ਼ ਦੇ ਕਰੀਅਰ ਲਈ ‘ਅੰਕੁਸ਼’ ਫਿਲਮ ਦਾ ਗੀਤ ‘ਇਤਨੀ ਸ਼ਕਤੀ ਹਮੇ ਦੇਨਾ ਨਾ ਦਾਤਾ’ ਇੱਕ ਵੱਡਾ ਮੋੜ ਸਾਬਤ ਹੋਇਆ ਸੀ। ਇਸ ਗੀਤ ਨੂੰ ਲਿਖਣ ‘ਚ ਉਨ੍ਹਾਂ ਨੂੰ ਦੋ ਮਹੀਨੇ ਦਾ ਸਮਾਂ ਲੱਗਿਆ। ਅਭਿਲਾਸ਼ ਜੀ ਦਾ ਮੰਨਣਾ ਸੀ ਕਿ ਇਸ ਗੀਤ ਨੂੰ ਲਿਖਣ ਤੋਂ ਬਾਅਦ ਉਨ੍ਹਾਂ ਨੂੰ ਆਤਮਿਕ ਤਸੱਲੀ ਮਿਲੀ। ਫਿਲਮਾਂ ‘ਚ ਗੀਤ ਲਿਖਣ ਤੋਂ ਇਲਾਵਾ ਉਹ ਰੇਡੀਓ ਲਈ ਵੀ ਲਿਖਦੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.