ਨਹੀਂ ਮੰਨਦੇ ਸੁਖਦੇਵ ਸਿੰਘ ਢੀਂਡਸਾ!
ਨਾਭਾ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ ‘ਚ ਕੀਤੇ ਜਾਣ ਵਾਲੀ ਰੈਲੀ ਲਈ ਪਾਰਟੀ ਦੀ ਤਮਾਮ ਲੀਡਰਸ਼ਿਪ ਪੱਬਾਂ ਭਾਰ ਹੈ। ਰੈਲੀ ਦੀ ਤਿਆਰੀ ਅਤੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਲਈ ਪ੍ਰੇਰਿਤ ਕਰਨ ਲਈ ਪਾਰਟੀ ਦੇ ਤਮਾਮ ਛੋਟੇ ਵੱਡੇ ਆਗੂ ਕੜੀ ਮੁਸ਼ੱਕਤ ਕਰ ਰਹੇ ਹਨ। ਜਿਨ੍ਹਾਂ ਵਿੱਚੋਂ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਨੇ ਇਸੇ ਲੜੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਪਟਿਆਲਾ ਦੇ ਲਾਗਲੇ ਸ਼ਹਿਰ ਨਾਭਾ ਪਹੁੰਚੇ। ਜਿਥੇ ਉਨ੍ਹਾਂ ਖੁਦ ਮੰਨਿਆ ਕਿ ਉਹ ਅਤੇ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਇਸ ਤਰ੍ਹਾਂ ਲੋਕਾਂ ਵਿਚਕਾਰ ਗਏ ਹਨ।
Read Also ਸੁਖਦੇਵ ਸਿੰਘ ਭੌਰ ਦੀ ਜ਼ਮਾਨਤ ਦਾ ਵਿਰੋਧ
ਆਪਣੇ ਭਾਸ਼ਣ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਉੱਤੇ ਮੁਗਲਾਂ ਤੇ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਰਗਾੜੀ ਵਿੱਚ ਇਨਸਾਫ ਮੋਰਚਾ ਲਾਈ ਬੈਠੇ ਲੋਕ ਉਹੀ ਨੇ, ਜਿਹੜੇ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਤੋਂ ਸਾਬਿਤ ਹੈ ਕਿ ਉਹ ਆਪਣੇ ਸਿਆਸੀ ਸਫਰ ਦੌਰਾਨ ਪਹਿਲੀ ਵਾਰ ਲੋਕਾਂ ਵਿਚਕਾਰ ਆਏ ਹਨ। ਬੇਅਦਬੀ ਮਾਮਲਿਆਂ ਤੋਂ ਬਾਅਦ ਅਕਾਲੀ ਦਲ ਵਿੱਚ ਮੱਚੀ ਇਸ ਖਲਬਲੀ ਨੇ ਬਾਦਲ ਪਰਿਵਾਰ ਦੇ ਵਜੂਦ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਸਭ ਤੋਂ ਵੱਡਾ ਖਤਰਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.