ਨਵਜੋਤ ਸਿੱਧੂ ਨੇ NRI ਪੰਜਾਬੀਆਂ ਨੂੰ ਦਿੱਤਾ ਨਵਾਂ ਯੰਤਰ, ਲੋਕਾਂ ‘ਚ ਖ਼ੁਸ਼ੀ ਦੀ ਲਹਿਰ (ਵੀਡੀਓ)
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਨਵਜੋਤ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਇੱਥੇ ‘ਹੈਲਪਿੰਗ ਹੈਪਲੈੱਸ ਸੰਸਥਾ’ ਦੇ ਦਫਤਰ ‘ਚ ‘ਹੈਲਪਿੰਗ ਹੈਪਲੈਸ ਫੋਨ ਐਪਲੀਕੇਸ਼ਨ’ ਲਾਈਵ ਕੀਤੀ ਗਈ। ਸੰਸਥਾ ਦੀ ਟੀਮ ਵਲੋਂ ਇਸ ਮੌਕੇ ਨਵਜੋਤ ਸਿੱਧੂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਹ ਸੰਸਥਾ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਦੀ ਵਿਦੇਸ਼ਾਂ ‘ਚ ਮੱਦਦ ਕਰਦੀ ਆ ਰਹੀ ਹੈ। ਇਸ ਸੰਸਥਾ ਦੀ ਸੰਚਾਲਕ ਸਾਬਕਾ ਜ਼ਿਲ੍ਹਾ ਯੋਜਨਾ ਕਮੇਟੀ, ਮੋਹਾਲੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੋਰ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿਦੇਸ਼ਾਂ ‘ਚੋਂ ਮ੍ਰਿਤਕ ਦੇਹਾਂ ਤੇ ਅਰਬ ਦੇਸ਼ਾ ਦੀਆਂ ਜੇਲ੍ਹਾਂ ‘ਚ ਫਸੇ ਨੌਜਵਾਨ ਲੜਕੇ-ਲੜਕੀਆਂ ਨੂੰ ਵਾਪਸ ਲੈ ਕੇ ਆਉਂਦੀ ਹੈ।
Read Also ਜ਼ੀਰੇ ਨੂੰ ਮਿਲਿਆ ਨਵਜੋਤ ਸਿੱਧੂ ਦਾ ਸਾਥ, ਮੀਡੀਆ ਸਾਹਮਣੇ ਬੰਨ੍ਹੇ ਤਰੀਫ਼ਾਂ ਦੇ ਪੁਲ਼
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਸਾਡੀ ਪੂਰੀ ਟੀਮ ਨੇ ਵਿਚਾਰ ਕੀਤਾ ਕੀ ਇਸ ਸਬੰਧ ਵਿਚ ਇਕ ਮੋਬਾਇਲ ਐਪਲੀਕੇਸ਼ਨ ਬਣਾਈ ਜਾਵੇ, ਜਿਸ ਦੇ ਰਾਹੀਂ ਕਿਸੇ ਵੀ ਥਾਂ ‘ਤੇ ਬੈਠਾ ਕੋਈ ਵੀ ਵਿਅਕਤੀ ਜਿਸ ਨੂੰ ਮੱਦਦ ਦੀ ਲੋੜ ਹੈ, ਉਹ ਐਪਲੀਕੇਸ਼ਨ ਡਾਊਨਲੋਡ ਕਰਕੇ ਸਾਡੇ ਨਾਲ ਸੰਪਰਕ ਕਰ ਸਕੇ ਅਤੇ ਆਪਣੀ ਸਮੱਸਿਆ ਸਾਨੂੰ ਦੱਸ ਸਕੇ। ਉਨ੍ਹਾਂ ਕਿਹਾ ਕਿ ਇਸ ਐਪ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੀ ਕਿਸੇ ਵੀ ਥਾਂ ‘ਤੇ ਬੈਠਾ ਵਿਅਕਤੀ ਇਕ ਕਲਿੱਕ ਨਾਲ ਆਪਣੀ ਲੋਕੇਸ਼ਨ ਸਾਨੂੰ ਭੇਜ ਸਕਦਾ ਹੈ। ਇਸ ਐਪ ਨੂੰ ਲਾਈਵ ‘ਤੇ ਸੰਸਥਾ ‘ਹੈਲਪਿੰਗ ਹੈਪਲੈਸ’ ਦੀ ਪੂਰੀ ਟੀਮ ਵਲੋਂ ਨਵਜੋਤ ਸਿੰਘ ਸਿੱਧੂ ਸਨਮਾਨ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.