Breaking NewsD5 specialNewsPoliticsPunjab

ਨਵਜੋਤ ਸਿੱਧੂ ਨੇ ਮਾਰੀ ਮੋਦੀ ਨੂੰ ਲਲਕਾਰ, ਹਿਲਾਤਾ ਦਿੱਲੀ ਦਾ ਤਖ਼ਤ! ਤੱਤੇ ਕਰਤੇ ਕਿਸਾਨ!

ਸੰਗਰੂਰ : ਨਵਜੋਤ ਸਿੰਘ ਸਿੱਧੂ ਜੋ ਪਿਛਲੇ ਲੰਮੇਂ ਸਮੇਂ ਤੋਂ ਆਪਣੀ ਚੁੱਪੀ ਧਾਰੀ ਬੈਠੇ ਸੀ ਪਰ ਜਦੋਂ ਗੱਲ ਕਿਸਾਨਾਂ ਦੇ ਹੱਕਾਂ ਦੀ ਆਈ ਤਾਂ ਨਵਜੋਤ ਸਿੱਧੂ ਵੀ ਆਪਣੇ ਪੁਰਾਣੇ ਰੂਪ ‘ਚ ਆ ਗਏ। ਭਾਵ ਕੀ ਨਵਜੋਤ ਸਿੱਧੂ ਨੇ ਕਿਸਾਨਾਂ ਦੇ ਹੱਕਾਂ ਲਈ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਕੇਂਦਰ ਸਰਕਾਰ ਖਿਲਾਫ ਆਪਣੀ ਭੜਾਸ ਕੱਢਣੀ ਸੁਰੂ ਕਰ ਦਿੱਤੀ। ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਸੰਗਰੂਰ ਦੇ ਧੂਰੀ ਦੇ ਨੇੜੇ ਪੈਂਦੇ ਆਪਣੇ ਪਿੰਡ ਪਹੁੰਚੇ। ਜਿਥੇ ਪਹੁੰਚ ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਹੋਏ ਨਰਿੰਦਰ ਦਾ ਤਿੱਖਾ ਵਿਰੋਧ ਕੀਤਾ।

🔴 LIVE 🔴ਯੂਥ ਕਾਂਗਰਸ ਦੇ ਕਾਰਕੁੰਨਾਂ ਨੇ ਦਿੱਲੀ ‘ਚ ਫੂਕਿਆ ਟਰੈਕਟਰ, ਕਾਂਗਰਸ ਨੇ ਕਰਤੇ ਕਿਸਾਨ ਖੁਸ਼, ਕੀਤਾ ਵੱਡਾ ਐਲਾਨ

ਸਿੱਧੂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਵੈਰੀ ਹੈ ਅਤੇ ਹੁਣ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹੁਣ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾ ਕੇ ਰਹਿਣਗੇ। ਦੱਸ ਦਈਏ ਕਿ ਹੁਣ ਨਵਜੋਤ ਸਿੱਧੂ ਹੁਣ ਸਰਗਰਮ ਹੋ ਚੁੱਕੇ ਹਨ ਅਤੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਆਪਣੇ ਹਲਕੇ ਅੰਮ੍ਰਿਤਸਰ ‘ਚ ਕੇਂਦਰ ਸਰਕਾਰ ਖਿਲ਼ਾਫ ਪ੍ਰਦਰਸਨ ਕੀਤਾ ਸੀ ਅਤੇ ਹਣ ਸੰਗਰੂਰ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button