ਨਵਜੋਤ ਸਿੱਧੂ ਦੇ ਟਵੀਟ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਲਗਾਤਾਰ ਜਾਰੀ ਹੈ। ਜ਼ਿਆਦਾਤਰ ਸੋਸ਼ਲ ਮੀਡੀਆ ਜ਼ਰੀਏ ਹਮਲਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦੇ ਹਰ ਇੱਕ ਸ਼ਬਦੀ ਹਮਲੇ ਦਾ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਜਵਾਬ ਦੇਣ ਤੋਂ ਪਿੱਛੇ ਨਹੀਂ ਹੱਟ ਰਹੇ ।ਇਸੇ ਤਹਿਤ ਨਵਜੋਤ ਸਿੱਧੂ ਵੱਲੋਂ ਟਵੀਟ ਅਤੇ ਇੱਕ ਵੀਡੀਓ ਜਾਰੀ ਕਰਦਿਆਂ ਲਿਖਿਆ ਗਿਆ ਸੀ ਕਿ ਖੇਤੀ ਕਾਨੂੰਨ ਬਣਾਉਣ ਵਾਲੇ ਅੰਬਾਨੀ ਨੂੰ ਕਿਸਾਨੀ ‘ਚ ਲਿਆਏ। ਜਿਨ੍ਹਾਂ ਵੱਲੋਂ 1-2 ਵੱਡੇ ਕਾਰਪੋਰੇਟਾਂ ਬਾਰੇ ਸੋਚਿਆ ਜਾ ਰਿਹਾ ਹੈ ਅਤੇ ਇਨ੍ਹਾਂ ਕਾਰਪੋਰੇਟਾਂ ਦੇ ਫਾਇਦੇ ਲਈ ਪੰਜਾਬ ਦੇ ਕਿਸਾਨਾਂ,ਛੋਟੇ ਵਪਾਰੀਆਂ ਤੇ ਮਜ਼ਦੂਰਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ।
🔴LIVE : ਆਪ ਆਦਮੀ ਪਾਰਟੀ ਦੇ ਵੱਡੇ ਖੁਲਾਸੇ, ਦੇਖੋ ਕਾਂਗਰਸ ਦੇ ਖਿਲਾਫ ਕੀ ਕੁਝ ਬੋਲੇ ਰਾਘਵ ਚੱਢਾ ?D5 ChannelPunjabi
ਨਵਜੋਤ ਸਿੱਧੂ ਦੇ ਟਵੀਟ ਦਾ ਜਵਾਬ ਦਿੰਦਿਆ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ”ਸਿੱਧੂ ਤੁਸੀਂ ਕਿੰਨੇ ਧੋਖੇਬਾਜ ਅਤੇ ਕਪਟੀ ਹੋ”। ਦੱਸ ਦਈਏ ਕਿ ਸਿੱਧੂ ਵੱਲੋਂ ਜਾਰੀ ਇਸ ਵੀਡੀਓ ਜ਼ਰੀਏ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਸਾਧੇ ਗਏ ਹਨ। ਕੈਪਟਨ ਵੱਲੋਂ ਸਿੱਧੂ ਨੂੰ ਜਵਾਬ ਦਿੰਦਿਆ ਇਹ ਵੀ ਕਿਹਾ ਗਿਆ ਕਿ ਤੁਸੀਂ ਮੇਰੀ 15 ਸਾਲ ਪੁਰਾਣੀ ਫਸਲੀ ਵਿਭਿੰਨਤਾ ਪਹਿਲ ਨੂੰ ਖੇਤੀਬਾੜੀ ਕਾਨੂੰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ।ਕੈਪਟਨ ਨੇ ਆਪਣੇ ਟਵੀਟ ਰਾਹੀਂ ਸਿੱਧੂ ਨੂੰ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਬਾਰੇ ਅਣਜਾਣ ਦੱਸਿਆ।ਕੈਪਟਨ ਨੇ ਸਿੱਧੂ ‘ਤੇ ਫਸਲੀ ਵਿਭਿੰਨਤਾ ਅਤੇ ਖੇਤੀਬਾੜੀ ਕਾਨੂੰਨ ਦਰਮਿਆਨ ਦੇ ਅੰਤਰ ਨੂੰ ਲੈ ਕੇ ਵੀ ਸਵਾਲ ਚੁੱਕੇ।
‘What a fraud and cheat you are @sherryontopp! You’re trying to pass off my 15-year-old crop diversification initiative as connected with #FarmLaws, against which I’m still fighting and with which I’ve linked my own political future!’: @capt_amarinder 1/3 https://t.co/Eg1aPJ1isS
— Raveen Thukral (@RT_Media_Capt) October 21, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.