OpinionD5 special

ਨਵਜੋਤ ਸਿੰਘ ਸਿੱਧੂ ਦੇ ਸਿਰ ਸਜਿਆ ਪ੍ਰਧਾਨਗੀ ਦਾ ਤਾਜ਼ 2022 ਦੀ ਬੇੜੀ ਲਾ ਦੇਵੇਗਾ ਪਾਰ 

ਪੰਜਾਬ ਦੀ ਯੁਵਾ ਪੀੜੀ ਨੂੰ ਸਿੱਧੂ ਤੋਂ ਭਾਰੀ ਆਸਾਂ ਅਸਲੀਅਤ ’ਚ ਬਦਲ ਜਾਣਗੀਆਂ

(ਜਸਪਾਲ ਸਿੰਘ ਢਿੱਲੋਂ) : ਲੰਬੀ ਜਦੋ ਜਹਿਦ ਅਤੇ ਜਕੋਤਕ ਤੋਂ ਬਾਅਦ ਆਖਿਰ ਨਵਜੋਤ ਸਿੰਘ ਸਿੱਧੂ ਦੇ ਸਿਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ਼ ਟਿਕ ਗਿਆ ਹੈ। ਜਿਸ ਤਰੀਕੇ ਨਾਲ ਬਹੁਗਿਣਤੀ ਕਾਂਗਰਸ ਦੇ ਆਗੂ ਉਸ ਦੇ ਕਾਫਲੇ ’ਚ ਨਾਲ ਚੱਲ ਪਏ ਹਨ, ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਮੰਜ਼ਿਲ ਨੂੰ ਸਰ ਕਰ ਜਾਣਗੇ , ਪਰ ਸਫ਼ਰ ਬਹੁਤ ਹੀ ਔਕੜਾਂ ਤੇ ਕਠਿਨਾਈਆਂ ਵਾਲਾ ਹੈ। ਉਸ ਨੇ ਪੰਜਾਬ ਦੇ ਦਰਦਨਾਕ ਮੁਦਿਆਂ ਨੂੰ ਛੇੜਿਆ, ਜਿਨਾਂ ਤੇ ਪਹਿਰਾ ਦੇਣਾ ਕਾਫ਼ੀ ਕਠਿਨ ਕੰਮ ਹੈ। ਨਵਜੋਤ ਦਾ ਪਹਿਲੇ ਹੀ ਦਿਨ ਪਟਿਆਲਾ ਵਿਖੇ ਗੁਰਦੁਆਰਾ ਦੁਖਨਿਵਾਰਨ ਸਾਹਿਬ , ਕਾਲੀ ਦੇਵੀ ਮੰਦਿਰ ਅਤੇ ਪੀਰ ਬਾਬਾ ਰੋਡੇਸ਼ਾਹ ਦੀ ਮਜ਼ਾਰ ਤੇ ਜਾਕੇ ਅਸ਼ੀਰਵਾਦ ਲਿਆ ਅਤੇ ਭਲਕੇ 21 ਜੁਲਾਈ ਨੂੰ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੁਰਗਿਆਨਾ ਮੰਦਿਰ ਜਾਕੇ ਅਸ਼ੀਰਵਾਦ ਲੈਣ ਜਾ ਰਿਹਾ ਹੈ , ਉਸਦੇ ਸਨਮਾਨ ਲਈ ਕਈ ਥਾਈਂ ਆਗੂ ਸਵਾਗਤ ਕਰਨਗੇ।

ਇਸ ਵਾਰ ਪਾਰਟੀ ਦੀ ਹਾਈ ਕਮਾਨ ਜਿਸ ਨੇ ਪਹਿਲਾਂ ਆਂਧਰਾ ਪ੍ਰਦੇਸ, ਮੱਧ ਪ੍ਰਦੇਸ ਅਤੇ ਰਾਜਸਥਾਨ ਤਾ ਤਜ਼ਰਬਾ ਦੇਖ ਲਿਆ ਹੈ , ਬਿਹਾਰ ਅਤੇ ਪੱਛਮੀ ਬੰਗਾਲ ’ਚ ਕਾਂਗਰਸ ਦੇ ਅਕਸ ਨੂੰੂ ਜੋ ਢਾਹ ਲੱਗੀ ਹੈ , ਉਹ ਕਾਂਗਰਸ ਦੇ ਸਾਹਮਣੇ ਹੈ।ਚਰਚਾ ਹਮੇਸ਼ਾ ਇਸ ਗੱਲ ਤੇ ਰਹਿੰਦੀ ਸੀ ਕਿ ਕਾਂਗਰਸ ਦੀ ਹਾਈਕਮਾਨ ਨਵੀਂ ਪੀੜੀ ਨੂੰ ਅੱਗੇ ਨਹੀਂ ਲਿਆ ਰਹੀ , ਹਰ ਵਾਰ ਪੁਰਾਣੀ ਲੀਡਰਸ਼ਿਪ ਤੇ ਹੀ ਤਜ਼ਰਬੇ ਕੀਤੇ ਜਾ ਰਹੇ ਹਨ, ਜੇ ਦੂਜੀ ਕਤਾਰ ਦੇ ਆਗੂ ਅੱਗੇ ਨਾ ਲਿਆਂਦੇ ਤਾਂ ਭਵਿੱਖ ਕਿਵੇਂ ਸੁਰਖਿਅਤ ਸਮਝਿਆ ਜਾਵੇਗਾ। ਪਾਰਟੀ ਨੂੰ ਜੇ ਅੱਗੇ ਤੋਰਨਾ ਹੈ ਤਾਂ ਦੂਜੀ ਕਤਾਰ ਦੇ ਆਗੂਆਂ ਨੂੰ ਅੱਗੇ ਲਿਆਕੇ ਜਿੰਮੇਵਾਰੀਆਂ ਦੇਣੀਆਂ ਹੀ ਪੈਣਗੀਆਂ। ਇਸ ਵੇਲੇ ਪੁਰਾਣੇ ਆਗੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਨਵਿਆਂ ਨੂੰ ਮੌਕੇ ਪ੍ਰਦਾਨ ਕਰਨ ’ਚ ਮੱਦਦਗਾਰ ਹੋਣ। ਪੰਜਾਬ ਅੰਦਰ ਉਨਾਂ ਸਾਰਿਆਂ ਆਗੂੁਆਂ ਤੋਂ ਰਾਇ ਲਈ ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਵੀ ਸੁਣਿਆ। ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਬਹੁ ਗਿਣਤੀ ਸਾਥੀਆਂ ਨੂੰ ਨਾਲ ਲੈਕੇ ਚੱਲਣ ’ਚ ਕਾਮਯਾਬ ਨਹੀਂ ਹੋ ਸਕੇ। ਉਨਾਂ ਅਫਸਰਸਾਹੀ ਨੂੰ ਹੀ ਤਰਜੀਹ ਦਿੱਤੀ , ਕੈਪਟਨ ਸਾਹਿਬ ਆਪਣੀ ਸਾਹੀ ਅੰਦਾਜ਼ ਨੂੰ ਇਕ ਸਿਆਸਤਦਾਨ ਵਾਂਗ ਨਹੀਂ ਬਦਲ ਸਕੇ ਜਿਸ ਕਾਰਨ ਵਿਧਾਇਕ ਤਾਂ ਇਕ ਪਾਸੇ ਉਨਾਂ ਦੇ ਮੰਤਰੀ ਵੀ ਉਲਾਂ ਦਾ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਸਨ। ਕਾਂਗਰਸ ਹਾਈਕਮਾਨ ਦੇ ਮਨ ’ਚ ਸਾਲ 2017 ਵੀ ਯਾਦ ਹੋਵੇਗੀ ਜਦੋਂ ਕੈਪਟਨ ਸਾਹਿਬ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਪ੍ਰਧਾਨਗੀ ਦਾ ਤਾਜ਼ ਉਤਾਰ ਕੇ ਧੱਕੇ ਨਾਲ ਆਪਣੇ ਸਿਰ ਸਜਾਕੇ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਕੀਤੀ । ਉਸ ਵੇਲੇ ਚਰਚਾ ਚੱਲ ਪਈ ਸੀ ਕਿ ਜੇ ਕੈਪਟਨ ਸਾਹਿਬ ਅਡਜਸਟ ਨਾ ਕੀਤੇ ਗਏ ਤਾਂ ਉਨਾਂ ਦੇ ਭਾਜਪਾ ’ਚ ਜਾਣ ਦੇ ਵੀ ਚਰਚੇ ਬਣ ਗਏ ਸਨ, ਇਸ ਸਬੰਧੀ ਹਰ ਪਾਸੇ ਖੁੰਡ ਚਰਚਾ ਹੁੰਦੀ ਰਹੀ ਸੀ।

ਕੁੱਝ ਦਿਨ ਪਹਿਲਾਂ ਰਾਹੁਲ ਗਾਂਧੀ ਦਾ ਬਿਆਨ ਕਿ ਡਰਪੋਕ ਆਗੂ ਨਹੀਂ ਚਾਹੀਦੇ , ਜਿਸ ਨੇ ਭਾਜਪਾ ’ਚ ਜਾਣਾ ਹੈ ਜਾ ਸਕਦੇ ਹਨ, ਨੂੰ ਪਿਛਲੇ ਸੰਦਰਭ ‘ਚ ਹੀ ਦੇਖਿਆ ਜਾ ਸਕਦਾ ਹੈ। ਇਸ ਵੇਲੇ ਸਭ ਤੋਂ ਅਹਿਮ ਗੱਲਾਂ ਇਹ ਹਨ ਕਿ ਜਿਨਾਂ ਮੁੱਦਿਆਂ ਨੂੰ ਨਵਜੋਤ ਨੇ ਪਿਛਲੇ ਸਮੇਂ ਦੌਰਾਨ ਊਠਾਇਆ ਹੈ, ਖਾਸਕਰ ਗੁਰੂ ਗਰੰਥ ਸਾਹਿਬ ਦੀ ਬੇ ਅਦਬੀ, ਨਸ਼ਿਆਂ ਦਾ ਮਾਮਲਾ, ਖਨਣ, ਟਰਾਂਸਪੋਰਟ ਸਮੇਤ ਕਈ ਅਹਿਮ ਮਸਲੇ ਹਨ ਜਿਨਾਂ ਨੂੰ ਲਗਾਤਾਰ ਉਸਨੇ ਉਠਾਇਆ ਹੈ, ਇਨਾਂ ਨੂੰ ਇਨਾਂ ਪ੍ਰਸਥਿਤੀਆਂ ’ਚ ਨੇਪਰੇ ਚਾੜਣਾ ਖਾਲਾ ਜੀ ਦਾ ਵਾੜਾ ਨਹੀਂ ਹੈ। ਇਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸੁਭਾਅ ਮੁਤਾਬਕ ਵੱਖਰੇ ਸੁਰ ਅਲਾਪ ਰਹੇ ਹਨ, ਕੀ ਉਨਾਂ ਦੀ ਅਲੱਗ ਰਾਇ ਨਾਲ ਸਿੱਧੂ ਆਪਣੇ ਮਨਸੂਬੇ ਕਾਮਯਾਬ ਕਰ ਸਕਦਾ ਹੈ , ਇਕ ਅਹਿਮ ਸਵਾਲ ਹੈ। ਅਜੇਹੀਆਂ ਸਥਿਤੀਆਂ ’ਚ ਕਈ ਪੁਰਾਣੇ ਆਗੂ ਵੀ ਵੱਖਰੀ ਰਾਇ ਰੱਖਦੇ ਹਨ।

ਜਿਸ ਵੇਲੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਵੱਖਰੀ ਰਾਇ ਸੀ ।
ਨਵਜੋਤ ਸਿੰਘ ਸਿੱਧੂ ਨੂੰ ਇਸ ਵੇਲੇ ਕਾਂਗਰਸ ਦੇ ਸੀਨੀਅਰ ਬਹੁ ਗਿਣਤੀ ਆਗੂਆਂ ਦਾ ਜਿਸ ਤਰਾਂ ਹੁਲਾਰਾ ਮਿਲਿਆ ਹੈ ਤੇ ਬੀਬੀ ਰਜਿੰਦਰ ਕੌਰ ਭੱਠਲ ਵਰਗੇ ਸੀਨੀਅਰ ਆਗੂਆਂ ਤੋਂ ਉਸ ਨੇ ਅਸ਼ੀਰਵਾਦ ਲਿਆ ਅਤੇ ਨੌਜ਼ਵਾਨ ਆਗੂਆਂ ’ਚ ’ਚ ਇਕ ਵੱਡਾ ਹੁਲਾਰਾ ਦੱਸਦਾ ਹੈ ਕਿ ਨਵਜੋਤ ਨਾਲ ਚੱਲ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਪ੍ਰਧਾਨਗੀ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਉਸ ਨੇ ਆਪ ਤੋਂ ਸੀਨੀਅਰ , ਹਮ ਉਮਰ ਅਤੇ ਛੋਟਿਆਂ ਨੂੰ ਇਕ ਮਾਲਾ ’ਚ ਪਰੋ ਕੇ ਚੱਲਣ ਦਾ ਯਤਨ ਕੀਤਾ ਹੈ , ਇਕ ਸ਼ਲਾਘਾਯੋਗ ਕਦਮ ਹੈ। ਉਸ ਦੇ ਪ੍ਰਧਾਨ ਬਣਨ ਨਾਲ ਨਵੀਂ ਪੀੜੀ ਜਿਸ ਜੋਸ਼ ’ਚ ਆਈ ਹੈ , ਉਨਾਂ ਦੀ ਊਰਜਾ ਨੂੰ ਜੇ ਸਿੱਧੂ ਸਹੀ ਦਿਸ਼ਾ ’ਚ ਇਸਤੇਮਾਲ ਕਰ ਗਿਆ ਤਾਂ ਪੰਜਾਬ ਅੰਦਰ ਬਦਲਾਅ ਵਾਲੀ ਰਾਜਨੀਤੀ ਨੂੰ ਭਵਿੱਖ ’ਚ ਸੰਭਵ ਹੁੰਦਾ ਦੇਖਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button