
ਅੰਮ੍ਰਿਤਸਰ : 1 ਅਪ੍ਰੈਲ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਸਿਆਸੀ ਲੋਕਾਂ ਨਾਲ ਮੇਲ-ਮਿਲਾਪ ਹੋ ਰਿਹਾ ਹੈ। ਉਨ੍ਹਾਂ ਵੱਲੋਂ ਬੀਤੇ ਦਿਨਾਂ ਵਿਚ ਰਾਹੁਲ ਗਾਂਧੀ, ਪ੍ਰਿਯੰਕਾਂ ਗਾਂਧੀ, ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜ੍ਹਗੇ, ਕੇ.ਸੀ ਵੇਨੂੰ ਗੋਪਾਲ ਰਾਏ ‘ਤੇ ਕਈ ਹੋਰ ਵੱਡੇ ਸਿਆਸੀ ਦਿੱਗਜਾ ਨਾਲ ਮੁਲਾਕਾਤ ਕੀਤੀ। ਇਸੇ ਮੁਲਾਕਾਤ ਦੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਦੇ ਹੋਏ ਸਿੱਧੂ ਅੱਜ ਜਲੰਧਰ ਵਿਖੇ ਸਾਬਕਾ ਸਾਂਸਦ ਸੰਤੋਖ ਚੌਧਰੀ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਤੇ ਸੋਗ ਪ੍ਰਗਟਾਉਣਗੇ। ਭਾਰਤ ਜੋੜੋ ਯਾਤਰਾ ਦੌਰਾਨ ਸਾਂਸਦ ਚੌਧਰੀ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਸੀ।
ਅੰਮ੍ਰਿਤਪਾਲ ਬਾਰੇ Bibi Jagir Kaur ਦਾ ਵੱਡਾ ਬਿਆਨ,ਕਿਉਂ ਨਹੀਂ ਫੜ੍ਹ ਸਕੀ Police? ਵੱਡਾ ਖੁਲਾਸਾ
Tomorrow evening 4’O clock will reach my Karambhumi Amritsar after sharing the grieve with the bereaved family of our Late Member of Parliament from Jalandhar Ch.Santokh Singh
— Navjot Singh Sidhu (@sherryontopp) April 7, 2023
ਉਸ ਸਮੇਂ ਸਿੱਧੂ ਜੇਲ੍ਹ ਵਿਚ ਸਨ ਤੇ ਉਹ ਪਰਿਵਾਰ ਨਾਲ ਮੁਲਾਕਾਤ ਨਹੀਂ ਕਰ ਸਕੇ ਸਨ। ਇਸ ਤੋਂ ਬਾਅਦ ਲਗਭਗ 4 ਵਜੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿਚ ਸਥਿਤ ਹੋਲੀ ਸਿਟੀ ਸਥਿਤ ਆਪਣੇ ਘਰ ਪਹੁੰਚ ਜਾਣਗੇ। ਉਹ ਉਥੇ ਸ੍ਰੀ ਹਰਿਮੰਦਰ ਸਾਹਿਬ ਦੁਰਗਿਆਣਾ ਮੰਦਰ ਵਿਚ ਨਤਮਸਤਕ ਹੋਣਗੇ। 1 ਅਪ੍ਰੈਲ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਪਹਿਲਾ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਦਾ ਕੈਂਸਰ ਸਟੇਜ-2 ਦਾ ਆਪ੍ਰੇਸ਼ਨ ਹੋਇਆ ਸੀ। ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਸਿੱਧੂ ਨੇ ਜ਼ਿਆਦਾਤਰ ਸਮਾਂ ਆਪਣੀ ਪਤਨੀ ਡਾ. ਨਵਜੋਤ ਕੌਰ ਨਾਲ ਹੀ ਬਿਤਾਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.