Breaking NewsD5 specialNewsPunjab

ਨਰਿੰਦਰ ਮੋਦੀ ਦਾ ਕਿਸਾਨਾਂ ‘ਤੇ ਸਭ ਤੋਂ ਵੱਡਾ ਐਕਸ਼ਨ? ਕਿਸਾਨਾਂ ਦੀ ਖੁਸ਼ੀ ਗ਼ਮ ‘ਚ ਹੋਈ ਤਬਦੀਲ !

ਸੰਗਰੂਰ : ਖੇਤਾਂ ‘ਚ ਉੱਠ ਰਹੀਆਂ ਅੱਗ ਦੀਆਂ ਲਪਟਾਂ ਅਤੇ ਧੂਏਂ ਦੇ ਗੁਬਾਰ ਜਿਨ੍ਹਾਂ ਨੇ ਅਸਮਾਨ ਨੂੰ ਧੁੰਦਲਾ ਕਰ ਦਿੱਤਾ ਹੈ। ਇਸ ਧੂਏਂ ਕਾਰਨ ਆਮ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਦੇਸ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਜ਼ਬੂਰੀ ਹੈ ਤਾਂ ਹੀ ਉਹ ਪਰਾਲੀ ਨੂੰ ਅੱਗ ਲਗਾ ਕੇ ਸਾੜ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਅੱਗ ਦਾ ਧੂੰਆਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਦੇ ਫੇਫੜਿਆਂ ਵਿੱਚ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਸੂਬੇ ਦੇ 80 ਫੀਸਦ ਕਿਸਾਨ 5 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਹਨ।

🔴LIVE🔴ਕਾਂਗਰਸ ‘ਚ ਪਈ ਫੁੱਟ! ਸਿੱਧੂ ਦੀ ਕੁਰਸੀ ਪੱਕੀ! ਕਿਸਾਨਾਂ ਦੇ ਹੱਕ ‘ਚ ਆਇਆ ਵੱਡਾ ਫੈਸਲਾ!

ਉਹ ਮਹਿੰਗੀਆਂ ਮਸ਼ੀਨਾਂ ਨਹੀਂ ਖਰੀਦ ਸਕਦੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਵੇ ਤਾਂ ਉਹ ਪਰਾਲੀ ਨਹੀਂ ਸਾੜਨਗੇ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਿਸਾਨਾਂ ਤੇ ਲੱਖਾਂ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਸੰਗਰੂਰ ਵਿਖੇ ਸੈਟੇਲਾਈਟ ਦੇ ਜ਼ਰੀਏ 8120 ਮਾਮਲੇ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੇ ਸਾਹਮਣੇ ਆਏ ਹਨ। ਜਦਕਿ 1296 ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ 2 ਕਿਸਾਨਾਂ ਤੇ ਮਾਮਲੇ ਵੀ ਦਰਜ਼ ਕੀਤੇ ਗਏ ਹਨ।

ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸਣ ਵਾਲਾ ਚੜ੍ਹਿਆ ਪੁਲਿਸ ਦੇ ਧੱਕੇ!ਸਿੱਖ ਸੰਗਤ ਨੇ ਵੀ ਕਰਤਾ ਵੱਡਾ ਐਲਾਨ !

ਭਾਵੇਂ ਕਿ ਕੇਂਦਰ ਸਰਕਾਰ ਅੱਗ ਲਗਾਉਣ ਦੇ ਲਈ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਦੱਸ ਰਹੀ ਹੈ ਪਰ ਕਿਸਾਨਾਂ ਦੀ ਮੰਨੀਏ ਤਾਂ ਉਹ ਆਪਣੀ ਥਾਂ ਤੇ ਸਹੀ ਹਨ। ਜਦੋਂ ਸਰਕਾਰਾਂ ਹੀ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ ਤਾਂ ਕਿਸਾਨ ਪਰਾਲੀ ਨੂੰ ਲੈ ਕੇ ਕਿੱਥੇ ਜਾਣ। ਕਿਉਂਕਿ ਪਰਾਲੀ ਦੇ ਨਿਪਟਾਰੇ ਦੇ ਲਈ ਉਨ੍ਹਾਂ ਕੋਲ ਪੈਸਾ ਨਹੀਂ ਹੈ ਅਤੇ ਮਸ਼ੀਨਰੀ ਖਰੀਦਣ ਦੇ ਲਈ ਉਨ੍ਹਾਂ ਕੋਲ ਗੁੰਜਾਇਸ਼ ਨਹੀਂ ਹੈ।ਜ਼ਰੂਰਤ ਹੈ ਸਰਕਾਰ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button