ਨਰਾਤਿਆਂ ‘ਤੇ ਰੇਲਵੇ ਦਾ ਔਰਤਾਂ ਨੂੰ ਵੱਡਾ ਤੋਹਫਾ, ਅੱਜ ਤੋਂ ਇਨ੍ਹਾਂ ਟਰੇਨਾਂ ‘ਚ ਕਰ ਸਕਣਗੀਆਂ ਸਫਰ
ਮੁੰਬਈ : ਨਰਾਤਿਆਂ ਦੇ ਖਾਸ ਮੌਕੇ ‘ਤੇ ਰੇਲ ਮੰਤਰੀ ਪੀਊਸ਼ ਗੋਇਲ ਨੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਪੀਊਸ਼ ਗੋਇਲ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਮੁੰਬਈ ਅਤੇ ਸਭ ਅਰਬਨ ਦੀਆਂ ਲੋਕਲ ਟਰੇਨਾਂ ‘ਚ ਔਰਤਾਂ ਬੁੱਧਵਾਰ (21 ਅਕਤੂਬਰ) ਤੋਂ ਯਾਤਰਾ ਕਰ ਸਕਣਗੀਆਂ। ਔਰਤਾਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਅਤੇ ਫਿਰ ਸ਼ਾਮ 7 ਵਜੇ ਤੋਂ ਬਾਅਦ ਲੋਕਲ ਟਰੇਨਾਂ ‘ਚ ਯਾਤਰਾ ਕਰ ਸਕਣਗੀਆਂ।
ਮੁੜ ਘੇਰ ਲਿਆ ਭਾਜਪਾ ਦਾ ਆਹ ਵੱਡਾ ਲੀਡਰ !’ਪਹਿਲਾਂ ਤਾਂ ਮਿੰਨਤਾਂ ਤਰਲੇ ਕਰ ਛੱਡਤਾ ਸੀ, ਹੁਣ ਨੀ’…
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਦੇ ‘ਚ ਰੇਲਵੇ ਨੇ ਮੁੰਬਈ ਦੀ ਸਬ ਅਰਬਨ ਟਰੇਨਾਂ ‘ਚ ਔਰਤਾਂ ਦੇ ਯਾਤਰਾ ਕਰਨ ‘ਤੇ ਰੋਕ ਲਗਾਈ ਹੋਈ ਸੀ ਅਤੇ ਜ਼ਰੂਰੀ ਸੇਵਾ ਕਰਮਚਾਰੀਆਂ ਲਈ ਹੀ ਲੋਕਲ ਟ੍ਰੇਨਾਂ ‘ਚ ਸਫਰ ਕਰਨ ਦੀ ਆਗਿਆ ਦਿੱਤੀ ਗਈ ਸੀ।
ਕੈਪਟਨ ਦੇ ਬਿਆਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ !ਹੋ ਗਏ ਕਿਸਾਨ ਇਕੱਠੇ, ਪਾਤਾ ਗਾਹ !
ਗੋਇਲ ਨੇ ਟਵੀਟ ‘ਚ ਕਿਹਾ ਕਿ ਮੈਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰੇਲਵੇ 21 ਅਕਤੂਬਰ ਤੋਂ ਔਰਤਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਅਤੇ ਸ਼ਾਮ ਸੱਤ ਵਜੇ ਤੋਂ ਬਾਅਦ ਟਰੇਨਾਂ ‘ਚ ਯਾਤਰਾ ਕਰਨ ਦੀ ਆਗਿਆ ਹੋਵੇਗੀ। ਅਸੀ ਹਮੇਸ਼ਾ ਤੋਂ ਇਸਦੇ ਲਈ ਤਿਆਰ ਸੀ। ਮਹਾਰਾਸ਼ਟਰ ਸਰਕਾਰ ਵੱਲੋਂ ਇਸ ਬਾਰੇ ‘ਚ ਪੱਤਰ ਮਿਲਣ ਤੋਂ ਬਾਅਦ ਅਸੀਂ ਮੁੰਬਈ ਲੋਕਲ ਔਰਤਾਂ ਨੂੰ ਵੀ ਯਾਤਰਾ ਦੀ ਆਗਿਆ ਦੇ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.