News

ਨਰਸਿਮਾ ਰਾਓ ਬਾਰੇ ਮਨਮੋਹਨ ਦੇ ਖੁਲਾਸੇ ਦੀ ਨਵੇਂ ਸਿਰ ਤੋਂ ਜਾਂਚ ਹੋਵੇ : ਸਿਰਸਾ

ਨਵੀਂ ਦਿੱਲੀ, 5 ਦਸੰਬਰ : ਡਾ. ਮਨਮੋਹਨ ਸਿੰਘ ਵੱਲੋਂ ਨਰਸਿਮਾ ਰਾਓ ਬਾਰੇ ਕੀਤੇ ਖੁਲਾਸੇ ਮਗਰੋਂ ਹੁਣ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਖਿਆ ਹੈ ਕਿ ਸਾਰੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਈ ਜਾਵੇ ਤੇ ਨਵਾਂ ਕਮਿਸ਼ਨ ਬਿਠਾਇਆ ਜਾਵੇ।

ਇਹ ਵੀ ਵੇਖੋ : BREAKING | ਪਹਿਲੀ ਵਾਰ Dr. Manmohan Singh ਦਾ 1984 ਸਿੱਖ ਕਤਲੇਆਮ ਬਾਰੇ ਵੱਡਾ ਖ਼ੁਲਾਸਾ
ਇਕ ਵੀਡੀਓ ਸੰਦੇਸ਼ ਵਿਚ ਸਿਰਸਾ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਖੁਲਾਸੇ ਨੇ ਸਾਡੀ ਗੱਲ ਸਾਬਤ ਕਰ ਦਿੱਤੀ ਹੈ ਕਿ 1984 ਦਾ ਸਿੱਖ ਕਤਲੇਆਮ ਰਾਜੀਵ ਗਾਂਧੀ ਸਰਕਾਰ ਵੱਲੋਂ ਕਰਵਾਇਆ ਗਿਆ ਸੀ। ਇਸੇ ਕਰ ਕੇ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਨੇ ਗੁਜਰਾਲ, ਖੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਦੀ ਗੱਲ ਨਹੀਂ ਮੰਨੀ। ਨਰਸਿਮਾ ਰਾਓ ਨੇ ਇਨਾਂ ਤਿੰਨਾਂ ਨੂੰ ਆਖਿਆ ਸੀ ਕਿ ਉਹ ‘ਉਪਰ’ ਗੱਲ ਕਰ ਕੇ ਦੱਸਣਗੇ ਅਤੇ ਉਪਰ ਪ੍ਰਧਾਨ ਮੰਤਰੀ ਹੀ ਸੀ। ਇਸ ਮਗਰੋਂ ਫੌਜ ਸੱਦੀ ਨਹੀਂ ਗਈ ਤੇ ਗ੍ਰਹਿ ਮੰਤਰਾਲੇ ਰਾਹੀਂ ਪੁਲਿਸ ਤੇ ਕਾਨੁੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਆਖਿਆ ਗਿਆ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਮਰਵਾਇਆ ਜਾਵੇ ਅਤੇ ਕਤਲੇਆਮ ਕਰਨ ਵਾਲਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

ਇਹ ਵੀ ਵੇਖੋ : ਬਾਦਲ ਨੇ ਬਾਦਲ ਨੂੰ ਹੀ ਦਿੱਤੀ ਘਰ ਸੰਭਾਲਣ ਦੀ ਸਲਾਹ, ਕਹਿੰਦਾ ਐਸ਼ਪ੍ਰਸਤ ਐ
ਉਹਨਾਂ ਕਿਹਾ ਕਿ ਹੁਣ ਇਸ ਨਵੇਂ ਖੁਲਾਸੇ ਮਗਰੋਂ ਗਾਂਧੀ ਪਰਿਵਾਰ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਸਿੱਖ ਕਤਲੇਆਮ ਰਾਜੀਵ ਗਾਂਧੀ ਸਰਕਾਰ ਵੱਲੋਂ ਕਰਵਾਇਆ ਗਿਆ ਸੀ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button