EntertainmentTop News

‘ਧੁਰੰਦਰ’ ਸਟਾਰ ਰਣਵੀਰ ਸਿੰਘ ‘ਤੇ ਇੰਡਸਟਰੀ ‘ਚ ਲੱਗਾ ਬੈਨ! ‘ਡੌਨ-3’ ਤੋਂ ਕਿਨਾਰਾ ਕਰਨਾ ਪਿਆ ਮਹਿੰਗਾ

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਬਾਲੀਵੁੱਡ ਦੇ ‘ਧੁਰੰਦਰ’ ਸਟਾਰ ਰਣਵੀਰ ਸਿੰਘ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਹੈ। FWICE ਨੇ ਅਦਾਕਾਰ ‘ਤੇ ਬੈਨ ਲਾ ਦਿੱਤਾ ਹੈ ਅਤੇ ਉਸ ਵਿਰੁੱਧ ਨਾਨ-ਕੋਆਪ੍ਰੇਸ਼ਨ ਡਾਇਰੈਕਟਿਵ ਜਾਰੀ ਕੀਤਾ ਹੈ। ਪੂਰੀ ਇੰਡਸਟਰੀ ਨੂੰ ਰਣਵੀਰ ਨਾਲ ਕੰਮ ਨਾ ਕਰਨ ਲਈ ਕਿਹਾ ਗਿਆ ਹੈ। ਇਹ ਫੈਸਲਾ ਫਰਹਾਨ ਅਖਤਰ ਦੇ ਫਿਲਮ ‘ਡੌਨ-3’ ਤੋਂ ਅਚਾਨਕ ਹਟਣ ਕਾਰਨ ਲਿਆ ਗਿਆ ਹੈ।

ਫਰਹਾਨ ਅਖਤਰ ਅਤੇ ਰਣਵੀਰ ਸਿੰਘ ਵਿਚਕਾਰ ਚੱਲ ਰਹੇ ‘ਡੌਨ-3’ ਵਿਵਾਦ ਨੂੰ ਹੱਲ ਕਰਨ ਲਈ FWICE ਵਿਚੋਲਗੀ ਲਈ ਸ਼ਾਮਲ ਹੋਈ ਸੀ। ਰਿਪੋਰਟਾਂ ਮੁਤਾਬਕ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਮਾਮਲੇ ਨੂੰ ਬਹੁਤ ਗੰਭੀਰ ਦੱਸਿਆ ਅਤੇ ਐਕਟਕਰਾਂ ਦੇ ਬਦਲਦੇ ਟ੍ਰੈਂਡ ‘ਤੇ ਚਿੰਤਾ ਜਤਾਈ ਸੀ, ਜੋ ਫਿਲਮ ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਛੱਡ ਕੇ ਚਲੇ ਜਾਂਦੇ ਹਨ। ਅਸ਼ੋਕ ਪੰਡਿਤ ਨੇ ਸਾਫ ਕੀਤਾ ਸੀ ਕਿ ਉਹ ਇਸ ਮਾਮਲੇ ਵਿਚ ਮੀਟਿੰਗ ਕਰਨਗੇ ਤੇ ਫਿਰ ਕੋਈ ਫੈਸਲਾ ਲੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button