Press ReleaseBreaking NewsD5 specialNewsPunjab

ਧਰਮ, ਮਨੁੱਖੀ ਕਦਰਾਂ ਕੀਮਤਾਂ, ਆਦਰਸ਼ਾਂ ਅਤੇ ਸਿਧਾਂਤਾਂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦਾ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਸਥਾਨ: ਦੁਸ਼ਯੰਤ ਗੌਤਮ

ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਗੁਰੂ ਜੀ ਵਲੋਂ ਦਰਸਾਏ ਸਿਧਾਂਤਾਂ ਨੂੰ ਅਪਨਾਉਣ ਅਤੇ ਉਨ੍ਹਾਂ ਵਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਦਿੱਤਾ ਸੱਦਾ।

ਜਸਵਿੰਦਰ ਢਿਲੋਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਵੈਬਿਨਾਰ ਰਾਹੀਂ ਕਰਵਾਇਆ ਰੁ-ਬ-ਰੁ।

ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪਰਵ ‘ਤੇ ਭਾਜਪਾ ਵਲੋਂ ਵਰਚੁਅਲ ਕਾਨਫਰੰਸ.ਆਯੋਜਿਤ।

ਚੰਡੀਗੜ੍ਹ:ਪੰਜਾਬ ‘ਚ ਕੋਰੋਨਾ ਮਹਾਂਮਾਰੀ ਦੇ ਚੁਣੌਤੀ ਭਰੇ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਕੋਵਿਡ ਪਾਬੰਦੀਆਂ ਦੀ ਪਾਲਣਾ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਵਰਚੁਅਲ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਇਸ ਵਰਚੁਅਲ ਵੈਬਿਨਾਰ ਵਿੱਚ, ਰਾਸ਼ਟਰੀ ਭਾਜਪਾ ਸਕੱਤਰ ਅਤੇ ਪ੍ਰਦੇਸ਼ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਵੈਬਿਨਾਰ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਗੁਰੂ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਚਾਨਣਾ ਪਾਇਆ।

ਬੰਗਾਲ ਤੋਂ ਆਈ ਹੈਰਾਨ ਕਰਨ ਵਾਲੀ ਖ਼ਬਰ !ਮਮਤਾ ਨੂੰ ਲੱਗਿਆ ਵੱਡਾ ਝਟਕਾ !ਭਾਜਪਾ ਵਾਲਿਆਂ ਨੇ ਪਾਏ ਭੰਗੜੇ !

ਦੁਸ਼ਯੰਤ ਗੌਤਮ ਨੇ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਉਤਸਵ ਲਈ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੇ ਧਰਮ, ਮਨੁੱਖੀ ਕਦਰਾਂ ਕੀਮਤਾਂ, ਆਦਰਸ਼ਾਂ ਅਤੇ ਸਿਧਾਂਤਾਂ ਦੀ ਰੱਖਿਆ ਲਈ ਵਿਸ਼ਵ ਇਤਿਹਾਸ ਵਿੱਚ ਜਿਨਹੋਣੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਬ ਜੀ ਦਾ ਸਥਾਨ ਪਹਿਲੀ ਕਤਾਰ ਵਿਚ ਹੈI ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਰੱਖਿਆ ਲਈ ਸਮਰਪਿਤ ਕੀਤਾI ਗੁਰੂ ਜੀ ਦੇ ਜੀਵਨ, ਆਦਰਸ਼ ਅਤੇ ਮਹਾਨ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ. ਗੁਰੂ ਜੀ ਦੇ ਲੋੜਵੰਦਾਂ ਦੀ ਸੇਵਾ ਅਤੇ ਹਰ ਚੁਣੌਤੀ ਦਾ ਹੌਂਸਲੇ ਨਾਲ ਮੁਕਾਬਲਾ ਕਰਨ ਲਈ ਉਹਨਾਂ ਦੀ ਪੂਰੀ ਦੁਨੀਆ ਵਿੱਚ ਸਤਿਕਾਰ ਕੀਤਾ ਜਾਂਦਾ ਹੈ।

🔴LIVE | ਬੰਗਾਲ ‘ਚ ਦੀਦੀ ਦਾ ਡੰਕਾ !ਭਾਜਪਾ ਦਾ ਹੋਇਆ ਸਫਾਇਆ !ਦੇਖੋ, ਨਤੀਜਿਆਂ ਦੀ ਮਹਾਂਕਵਰੇਜ

ਜਸਵਿੰਦਰ ਸਿੰਘ ਢਿਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਜੋ ਕਿ ਅੰਮ੍ਰਿਤਸਰ ਵਿੱਚ ਜਨਮੇ ਸਨ, ਗੁਰੂ ਹਰਿਗੋਬਿੰਦ ਜੀ ਦੇ ਪੰਜਵੇਂ ਪੁੱਤਰ ਸਨ। 8 ਵੇਂ ਗੁਰੂ ਸ਼੍ਰੀ ਹਰਿਕ੍ਰਿਸ਼ਨ ਰਾਏ ਜੀ ਦੇ ਜੋਤੀਜੋਤ ਸਮਾਉਣ ਤੋਂ ਬਾਅਦ ਉਹ 9 ਵੇਂ ਗੁਰੂ ਸਾਜੇ ਗਏ। ਉਹਨਾਂ ਅਨੰਦਪੁਰ ਸਾਹਿਬ ਬਣਾਇਆ ਅਤੇ ਉਥੇ ਰਹਿਣ ਲੱਗ ਪਏ। ਗੁਰੂ ਤੇਗ ਬਹਾਦਰ ਬਹਾਦਰ, ਦਲੇਰ ਦਿਲ ਵਾਲੇ ਸਨ ਅਤੇ ਬਚਪਨ ਤੋਂ ਹੀ ਰੂਹਾਨੀ ਰੁਚੀ ਰੱਖਦੇ ਸਨ। ਸਿਰਫ 14 ਸਾਲ ਦੀ ਉਮਰ ਵਿਚ, ਉਹਨਾਂ ਨੇ ਆਪਣੇ ਪਿਤਾ ਦੇ ਨਾਲ ਮੁਗਲਾਂ ਦੇ ਹਮਲੇ ਵਿਰੁੱਧ ਲੜਾਈ ਵਿਚ ਆਪਣੀ ਬਹਾਦਰੀ ਦਿਖਾਈ। ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੇ ਪਿਤਾ ਨੇ ਉਹਨਾਂ ਦਾ ਨਾਮ ਤੇਗ ਬਹਾਦੁਰ ਅਰਥਾਤ ਤਲਵਾਰ ਦਾ ਧਨੀ ਰੱਖਿਆI ਗੁਰੂ ਜੀ ਨੇ ਮੁਗਲ ਸ਼ਾਸਕ ਔਰੰਗਜ਼ੇਬ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸਲਾਮ ਨਹੀਂ ਧਾਰਿਆ ਅਤੇ ਸਾਰੇ ਜ਼ੁਲਮਾਂ ਦਾ ਬੜੀ ਦ੍ਰਿੜਤਾ ਨਾਲ ਸਾਹਮਣਾ ਕੀਤਾ।

ਹੁਣੇ-ਹੁਣੇ ਮੁੱਖ ਮੰਤਰੀ ਨੇ ਕਰਤਾ ਵੱਡਾ ਧਮਾਕਾ!ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਉੱਡੀ ਨੀਂਦ!ਘਰਾਂ ਨੂੰ ਜਾਣਗੇ ਕਿਸਾਨ ?

ਜਦੋਂ ਔਰੰਗਜ਼ੇਬ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ‘ਸਿਰ ਕੱਟੇ ਜਾ ਸਕਦੇ ਹਨ, ਪਾਰ ਵਾਲ ਨਹੀਂ’। ਜਿਸ ਤੋਂ ਇਸ ਗੁੱਸਾਏ ਔਰੰਗਜ਼ੇਬ ਨੇ ਅੱਠ ਦਿਨਾਂ ਦੇ ਭਿਆਨਕ ਤਸ਼ੱਦਦ ਤੋਂ ਬਾਅਦ ਗੁਰੂ ਜੀ ਦਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਿਰ ਕਲਮ ਕਰਵਾ ਕੇ ਸ਼ਹੀਦ ਕਰ ਦਿੱਤਾ। ਅੱਜ ਉਹਨਾਂ ਦੇ ਸ਼ਹੀਦੀ ਅਸਥਾਨ ਤੇ ਗੁਰੂਦਵਾਰਾ ਸ਼ੀਸ਼ਗੰਜ ਸਹਿਬ ਹੈ।ਅਸ਼ਵਨੀ ਸ਼ਰਮਾ ਨੇ ਇਸ ਵੈਬਿਨਾਰ ਵਿਚ ਭਾਗ ਲੈਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ, ਸਿੱਖਾਂ, ਕਸ਼ਮੀਰੀ ਪੰਡਤਾਂ ਅਤੇ ਗ਼ੈਰ-ਮੁਸਲਮਾਨਾਂ ਦੇ ਇਸਲਾਮ ਵਿਚ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਸਖਤ ਵਿਰੋਧ ਕੀਤਾ ਸੀ। ਔਰੰਗਜ਼ੇਬ ਨੇ ਗੁਰੂ ਜੀ ‘ਤੇ ਬਹੁਤ ਸਾਰੇ ਅੱਤਿਆਚਾਰ ਕੀਤੇ ਪਰ ਉਹ ਬਿਲਕੁਲ ਨਿਰਾਸ਼ ਨਹੀਂ ਹੋਏ, ਜਿਸ ਕਾਰਨ ਔਰੰਗਜ਼ੇਬ ਬਹੁਤ ਨਾਰਾਜ਼ ਸੀ। ਉਸਨੇ ਗੁਰੂ ਜੀ ਦਾ ਸਿਰ ਕਟਵਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।

ਭਾਜਪਾ ਨੂੰ ਝਟਕਾ ਲੱਗਦੇ ਹੀ ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਐਲਾਨ !ਹੁਣ ਬਾਰਡਰ ਤੋਂ ਵੀ ਲੱਗੇਗਾ ਝਟਕਾ !

ਮਨੁੱਖਤਾ ਲਈ ਉਹਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸ਼ਰਮਾ ਨੇ ਗੁਰੂ ਦੇ ਸਿਧਾਂਤਾਂ ਨੂੰ ਜੀਵਨ ਵਿਚ ਅਪਨਾਉਣ ਅਤੇ ਉਨ੍ਹਾਂ ਵਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਵਲੋਂ ਦਰਸਾਏ ਮਾਰਗ ਅਤੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਦੇ ਜੀਵਨ ਵਿਚ ਚਲਦਿਆਂ, ਸਾਲ ਭਰ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਨਗੇ। ਇਨ੍ਹਾਂ ਪ੍ਰੋਗਰਾਮਾਂ ਵਿਚ ਪਾਠ, ਲੰਗਰ, ਸੇਵਾ ਕਾਰਜ ਆਦਿ ਸਾਲ ਭਰ ਕਰਵਾਏ ਜਾਣਗੇ।ਇਕਬਾਲ ਸਿੰਘ ਲਾਲਪੁਰਾ (ਰਾਸ਼ਟਰੀ ਬੁਲਾਰੇ ਅਤੇ 400 ਸਾਲਾ ਪ੍ਰਕਾਸ਼ ਉਤਸਵ ਕਮੇਟੀ ਦੇ ਕਨਵੀਨਰ) ਨੇ ਇਸ ਵੈਬਿਨਾਰ ਵਿੱਚ ਮੌਜੂਦ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਗੁਰੂ ਜੀ ਦੇ ਜੀਵਨ ‘ਤੇ ਮੌਜੂਦ ਸਾਰਿਆਂ ਦੇ ਸਾਮ੍ਹਣੇ ਚਾਨਣਾ ਪਾਉਂਦੀਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਮੇਸ਼ਾਂ ਜਿੰਦਗੀ ਦੀਆਂ ਕਦਰਾਂ ਕੀਮਤਾਂ ਨੂੰ ਮੁੱਖ ਰੱਖਦਿਆਂ ਜ਼ੁਲਮ ਦੇ ਵਿਰੁੱਧ ਲੜਾਈ ਲੜੀ ਸੀ।

ਪੰਜ ਰਾਜਾਂ ਚੋਂ ਮੋਦੀ ਨੂੰ ਝਟਕਾ!ਹਿੱਲੀ ਸਰਕਾਰ,ਕਿਸਾਨਾਂ ਦੀ ਤਾਕਤ ਦਾ ਲੱਗਿਆ ਅੰਦਾਜਾ! ਹੋ ਗਿਆ ਸਫਾਇਆ?

ਉਹਨਾਂ ਦੇ ਦਰਸਾਏ ਸਿਧਾਂਤ ਅਜੇ ਵੀ ਸਾਡੀ ਜਿੰਦਗੀ ਵਿਚ ਪ੍ਰੇਰਣਾ ਸਰੋਤ ਹਨI ਗੁਰੂ ਜੀ ਆਪਣੇ ਤਿਆਗ ਅਤੇ ਕੁਰਬਾਨੀ ਲਈ ‘ਹਿੰਦੂ ਕੀ ਚਾਦਰ’ ਵਜੋਂ ਵੀ ਜਾਣੇ ਜਾਂਦੇ ਹਨ। ਗੁਰੂ ਜੀ ਦੇ ਮੁਗਲ ਸ਼ਾਸਕ ਔਰੰਗਜ਼ੇਬ ਵਿਰੁੱਧ ਸੰਘਰਸ਼ ਦੌਰਾਨ, ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਸੀ। ਲਾਲਪੁਰਾ ਨੇ ਮੰਗ ਕੀਤੀ ਕਿ ਉਨ੍ਹਾਂ ਲੋਕਾਂ ਦੇ ਪਰਿਵਾਰ ਜਿਨ੍ਹਾਂ ਨੇ ਸੰਘਰਸ਼ ਦੌਰਾਨ ਗੁਰੂ ਜੀ ਦਾ ਸਾਥ ਦਿੱਤਾ, ਭਾਵੇਂ ਉਹ ਜੈਪੁਰ ਦਾ ਰਾਜਾ ਸੀ ਜਾਂ ਅਸਾਮ ਦਾ ਰਾਜਾ, ਅਤੇ ਹੋਰ ਪਰਿਵਾਰ, ਲੱਭੇ ਜਾਣ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਵੇ।ਇਸ ਮੌਕੇ ਸੂਬਾ ਭਾਜਪਾ ਦੇ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ, ਸੂਬਾ ਭਾਜਪਾ ਜਨਰਲ ਸੱਕਤਰ ਜੀਵਨ ਗੁਪਤਾ ਅਤੇ ਡਾ: ਸੁਭਾਸ਼ ਸ਼ਰਮਾ, ਭਾਜਪਾ ਦੇ ਸਾਰੇ ਸਾਬਕਾ ਮੰਤਰੀ, ਸੂਬਾ ਭਾਜਪਾ ਅਧਿਕਾਰੀ ਅਤੇ ਕਾਰਜਕਾਰੀ ਮੈਂਬਰ, ਸੀਨੀਅਰ ਭਾਜਪਾ ਆਗੂ, ਸੂਬਾ ਮੀਡੀਆ ਸਹਿ-ਸਕੱਤਰ ਜਰਨਾਰਦਨ ਸ਼ਰਮਾ, ਸੂਬਾ ਆਈ.ਟੀ. ਅਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਰਾਕੇਸ਼ ਗੋਇਲ, ਸਾਰੇ ਜਿਲਿਆਂ ਦੇ ਪ੍ਰਧਾਨ ਅਤੇ ਅਧਿਕਾਰੀ, ਸੂਬਾ ਅਤੇ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਅਤੇ ਕਾਰਜਕਾਰਨੀ ਦੇ ਮੈਂਬਰ ਆਦਿ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button