Breaking NewsD5 specialIndiaNewsSports

ਧਰਮਸ਼ਾਲਾ ‘ਚ ਹੋਣਗੇ T-20 ਕ੍ਰਿਕੇਟ ਵਿਸ਼ਵ ਕੱਪ ਦੇ ਮੁਕਾਬਲੇ, 8ਵੇਂ ਸਥਾਨ ‘ਚ ਸ਼ਾਮਿਲ ਹੋਇਆ HPCA ਸਟੇਡੀਅਮ

ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਇੱਕ ਵਾਰ ਫਿਰ ਅੰਤਰਰਾਸ਼ਟਰੀ ਕ੍ਰਿਕੇਟ ਨਾਲ ਗੂੰਜਣਗੀਆ। ਕਾਂਗੜਾ ਦੇ ਧਰਮਸ਼ਾਲਾ ਸਟੇਡੀਅਮ ‘ਚ ਫਿਰ ਕ੍ਰਿਕੇਟ ਦਾ ਰੋਮਾਂਚ ਪਰਤੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਟੀ – 20 ਵਿਸ਼ਵ ਕੱਪ 2021 ਲਈ ਦੇਸ਼ ਭਰ ਦੇ ਚੁਣੇ 8 ਕ੍ਰਿਕੇਟ ਸਟੇਡੀਅਮਾਂ ਵਿੱਚ ਧਰਮਸ਼ਾਲਾ ਨੂੰ ਵੀ ਸ਼ਾਮਿਲ ਕੀਤਾ ਹੈ। ਹਾਲਾਂਕਿ, ਇਸ ਬਾਰੇ ਅੰਤਿਮ ਫੈਸਲਾ ਵੀਰਵਾਰ ਨੂੰ ਬੋਰਡ ਦੀ ਏਜੀਐਮ ‘ਚ ਹੋਵੇਗਾ। ਮੀਟਿੰਗ ‘ਚ ਇਹ ਵੀ ਫੈਸਲਾ ਹੋਵੇਗਾ ਕਿ ਵਿਸ਼ਵ ਕੱਪ ਦੇ ਕਿੰਨੇ ਮੈਚ ਧਰਮਸ਼ਾਲਾ ਵਿੱਚ ਹੋਣਗੇ। ਐਚਪੀਸੀਏ ਅਧਿਕਾਰੀ ਸੁਮਿਤ ਨੇ ਜਾਗ੍ਹ ਦੇ ਚੋਣ ਦੀ ਪੁਸ਼ਟੀ ਕੀਤੀ ਹੈ। ਅਨੁਰਾਗ ਠਾਕੁਰ ਵੀ ਇਸ ਮੀਟਿੰਗ ਦੌਰਾਨ ਧਰਮਸ਼ਾਲਾ ਵਿੱਚ ਮੌਜੂਦ ਸਨ।

Big Breaking ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦੀ ਕਾਰਵਾਈ !ਕਈ ਵੱਡੇ ਲਡੀਰਾਂ ਨੂੰ ਕੀਤਾ ਗਿਫ਼ਤਾਰ!

ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਵੀ ਹਾਲ ਹੀ ‘ਚ ਸੰਕੇਤ ਦਿੱਤਾ ਸੀ ਕਿ ਟੀ – 20 ਵਿਸ਼ਵ ਕੱਪ 2021 ਲਈ ਦੇਸ਼ ਦੇ 8 ਚੁਣੇ ਕ੍ਰਿਕੇਟ ਸਟੇਡੀਅਮਾਂ ‘ਚ ਧਰਮਸ਼ਾਲਾ ਦਾ ਨਾਮ ਵੀ ਹੈ। ਪਿਛਲੇ ਹਫਤੇ ਧਰਮਸ਼ਾਲਾ ‘ਚ ਐਚਪੀਸੀਏ ਦੀ ਏਜੀਐਮ ਦੀ ਮੀਟਿੰਗ ਵੀ ਹੋਈ ਸੀ। ਮੀਟਿੰਗ ਦੇ ਦੌਰਾਨ ਅਨੁਰਾਗ ਠਾਕੁਰ ਵੀ ਧਰਮਸ਼ਾਲਾ ‘ਚ ਮੌਜੂਦ ਸਨ। ਉੱਥੇ ਹੀ, ਮੈਚ ਕਰਵਾਉਣ ਨੂੰ ਲੈ ਕੇ ਬੀਸੀਸੀਆਈ ਨੂੰ ਪ੍ਰਸਤਾਵ ਭੇਜਿਆ ਗਿਆ ਸੀ। ਅਗਲੇ ਸਾਲ ਲਈ ਟੀ – 20 ਕ੍ਰਿਕੇਟ ਵਿਸ਼ਵ ਕੱਪ ਲਈ ਭਾਰਤ ‘ਚ 8 ਸਥਾਨ ਤੈਅ ਕੀਤੇ ਗਏ ਹਨ। ਇਹਨਾਂ ‘ਚ ਮੋਹਾਲੀ, ਧਰਮਸ਼ਾਲਾ, ਚੇੰਨਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ, ਦਿੱਲੀ ਅਤੇ ਮੁੰਬਈ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button