ਧਨਤੇਰਸ ਤੇ ਧਨਵੰਤਰੀ ਧਾਮ ਵੱਲੋਂ ਲਗਾਇਆ ਗਿਆ ਫਰੀ ਮੈਡੀਕਲ ਕੈਂਪ
ਮੁੜ ਬਣੇਗਾ ਪੰਜਾਬ ਸੋਨੇ ਦਾ ਸ਼ੇਰ ਨਾਅਰਿਆਂ ਦੇ ਨਾਲ ਗੂੰਜਿਆ ਸੈਕਟਰ -22 ਦਾ ਕਮਿਊਨਿਟੀ ਹਾਲ
ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਤੇ ਸੀਨੀਅਰ ਸਿਟੀਜ਼ਨ ਦੀ ਦੇਖ ਭਾਲ ਹੈ ਧਨਵੰਤਰੀ ਧਾਮ ਦਾ ਮੁੱਖ ਉਦੇਸ਼ : ਸੁਭਾਸ਼ ਗੋਇਲ
ਚੰਡੀਗੜ੍ਹ : ਧਨਤੇਰਸ ਦੇ ਸ਼ੁਭ ਮੌਕੇ ਤੇ ਧਨਵੰਤਰੀ ਧਾਮ , ਵਰਦਾਨ ਆਯੁਰਵੇਦਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਨਾਰਥ- 2 ਵੱਲੋਂ ਇੱਕ ਫਰੀ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਸੈਕਟਰ 22 ਬੀ ਦੇ ਕਮਿਊਨਿਟੀ ਸੈਂਟਰ ਵਿਖੇ ਕੀਤਾ ਗਿਆ । ਜਿਸ ਵਿੱਚ ਸੈਕਟਰ 22 ਦੇ ਵੱਡੀ ਗਿਣਤੀ ਵਿਚ ਸੀਨੀਅਰ ਸਿਟੀਜ਼ਨਜ਼ ਅਤੇ ਆਲੇ ਦੁਆਲੇ ਦੀ ਸੈਕਟਰਾਂ ਦੇ ਲੋਕਾਂ ਨੇ ਹਾਜ਼ਰੀ ਭਰੀ । ਇਸ ਮੌਕੇ ਆਏ ਹੋਏ ਸੀਨੀਅਰ ਸਿਟੀਜ਼ਨਜ ਦਾ ਜਿੱਥੇ ਫਰੀ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਟੈਸਟ ਗੋਡਿਆਂ ਅਤੇ ਜੁਆਇੰਟ ਕੇਅਰ ਸਮੱਸਿਆਵਾਂ ਦੇ ਟੈਸਟ ਅਤੇ ਸ਼ੂਗਰ ਦੇ ਟੈਸਟ ਫ੍ਰੀ ਕੀਤੇ ਗਏ ਉਥੇ ਹੀ ਤੰਦਰੁਸਤ ਜ਼ਿੰਦਗੀ ਜਿਊਣ ਦੇ ਗੁਰ ਵੀ ਵਰਦਾਨ ਆਯੁਰਵੇਦਾ ਦੇ ਐਮਡੀ ਸੁਭਾਸ਼ ਗੋਇਲ ਨੇ ਸੀਨੀਅਰ ਸਿਟੀਜਨਜ਼ ਨੂੰ ਦਿੱਤੇ । ਇਸ ਮੌਕੇ ਕਮਿਊਨਟੀ ਹਾਲ ਦੇ ਵਿਚ ਪੰਜਾਬ ਮੁੜ ਬਣੇਂਗਾ ਸੋਨੇ ਦਾ ਸ਼ੇਰ ਦੇ ਨਾਅਰੇ ਗੂੰਜੇ ।
ਨਸ਼ੇ ‘ਤੇ ਸਿੱਧਾ ਵਾਰ, ਬਿਨਾਂ ਤੋੜ-ਤਕਲੀਫ਼, ਬਣਿਆ ਫਾਰਮੂਲਾ, ਜੀਭ ਵਾਲੀ ਗੋਲੀ ਤੋਂ ਛੁਟਕਾਰਾ | D5 Channel Punjabi
ਇਸ ਮੌਕੇ ਹਾਜ਼ਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਰਾਓ ਦੇ ਮੁੱਖ ਸੇਵਾਦਾਰ ਅਤੇ ਵਰਦਾਨ ਆਯੁਰਵੇਦਾ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਅਤੇ ਸੀਨੀਅਰ ਸਿਟੀਜ਼ਨ ਦੇਖਭਾਲ ਕਰਨਾ ਹੈ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਰਿਵਾਰ ਦਾ ਪੁੱਤ ਨਸ਼ੇ ਦਾ ਆਦੀ ਹੋ ਜਾਵੇ , ਪਰਿਵਾਰ ਉੱਤੇ ਤਰ੍ਹਾਂ ਤਰ੍ਹਾਂ ਦਾ ਕਹਿਰ ਢਾਵੇ । ਤਾਂ ਮਜਬੂਰੀ ਵੱਸ ਲਾਚਾਰ ਪਰਿਵਾਰਕ ਮੈਂਬਰ ਵੀ ਉਸ ਨਸ਼ੇ ਦੇ ਆਦੀ ਨੌਜਵਾਨ ਨੂੰ ਘਰ ਤੋਂ ਬਾਹਰ ਕੱਢਣ ਲਈ ਮਜਬੂਰ ਹੋ ਜਾਂਦੇ ਹਨ ਬੇਦਖ਼ਲ ਕਰ ਦਿੰਦੇ ਹਨ ।
ਗੋਡਿਆਂ ਦਾ ਆ ਗਿਆ ਪੱਕਾ ਗਰੰਟੀਸ਼ੂਦਾ ਇਲਾਜ, ਆਹ ਕਾਲਾ ਕੈਪਸੂਲ ਨਹੀਂ ਹੋਣ ਦਿੰਦਾ ਆਪਰੇਸ਼ਨ | D5 Channel Punjabi
ਜਿਸ ਦਾ ਜ਼ਿਆਦਾ ਵੱਡਾ ਕਾਰਨ ਇਹ ਵੀ ਹੁੰਦਾ ਹੈ ਕਿ ਗ਼ਰੀਬ ਅਤੇ ਲਾਚਾਰ ਮਾਪੇ ਉਸ ਨੌਜਵਾਨ ਦਾ ਇਲਾਜ ਨਹੀਂ ਕਰਵਾ ਸਕਦੇ । ਉਨ੍ਹਾਂ ਦੱਸਿਆ ਕਿ ਨਸ਼ਾ ਆਦਤ ਦੇ ਨਾਲ ਨਾਲ ਬਿਮਾਰੀ ਵੀ ਹੈ । ਪਰ ਹੁਣ ਧਨਵੰਤਰੀ ਧਾਮ ਅਤੇ ਵਰਦਾਨ ਆਯੁਰਵੇਦਾ ਪੰਜਾਬ ਨੂੰ ਮੁੜ ਤੋਂ ਸੋਨੇ ਦਾ ਸ਼ੇਰ ਬਣਾਉਣ ਲਈ ਕੰਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੁੜ ਤੋਂ ਸੋਨੇ ਦਾ ਸ਼ੇਰ ਬਣੇਗਾ । ਪੰਜਾਬ ਦੇ ਗੱਭਰੂਆਂ ਦੀਆਂ ਖੁਰਾਕਾਂ ਪਹਿਲਾਂ ਵਾਲੀਆਂ ਹੋਣਗੀਆਂ । ਕਬੱਡੀ , ਘੋਲ ਤੇ ਹੋਰਨਾਂ ਖੇਡਾਂ ਦੇ ਵਿਚ ਉਹ ਪੰਜਾਬ ਦਾ ਨਾਮ ਰੌਸ਼ਨ ਕਰਨਗੇ ।
ਆਹ ਕੈਪਸੂਲ ਵਧਾਉਂਦਾ ਬੱਚਾ ਪੈਦਾ ਕਰਨ ਦੀ ਸ਼ਕਤੀ, ਨਸ਼ੇੜੀ ਬਣ ਚੁੱਕੇ ਨੌਜਵਾਨ ਲਈ ਖ਼ਾਸ ਮੌਕਾ
ਮੀਡੀਆ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ ਸੁਭਾਸ਼ ਗੋਇਲ ਨੇ ਦੱਸਿਆ ਕਿ ਧਨਵੰਤਰੀ ਧਾਮ ਅੰਬਾਲਾ ਨੇੜੇ ਬਣ ਕੇ ਤਿਆਰ ਬਰ ਤਿਆਰ ਹੈ । ਉਨ੍ਹਾਂ ਦੱਸਿਆ ਕਿ ਧਨਵੰਤੀ ਧਾਮ ਵਿਖੇ ਬਾਰਾਂ ਕਮਰਿਆਂ ਦੀ ਉਸਾਰੀ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਜ਼ਿਆਦਾ ਵਿਕਸਿਤ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਧਨਵੰਤਰੀ ਧਾਮ ਵਿਖੇ ਮੁੱਖ ਤੌਰ ਤੇ ਨਸ਼ੇ ਦੇ ਆਦੀ ਨੌਜਵਾਨਾਂ ਦਾ ਇਲਾਜ ਅਤੇ ਸੀਨੀਅਰ ਸਿਟੀਜ਼ਨ ਸੀ ਦੇਖਭਾਲ ਕੀਤੀ ਜਾਵੇਗੀ ।ਦੱਸ ਦਈਏ ਕਿ ਧਨਵੰਤਰੀ ਧਾਮ ਦਾ ਪੂਰੇ ਵਿਸ਼ਵ ਭਰ ਵਿੱਚ ਇਹ ਪਹਿਲਾ ਮੰਦਰ ਬਣਿਆ ਹੈ ਜਿਸ ਦਾ ਮੁੱਖ ਸਿਹਰਾ ਵਰਦਾਨ ਆਯੁਰਵੇਦਾ ਦੇ ਐਮਡੀ ਸੁਭਾਸ਼ ਗੋਇਲ ਨੂੰ ਜਾਂਦਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.