ਦੋ ਦਰਜਨ ਵਿਅਕਤੀਆਂ ਲਈ ਕਾਲ ਬਣੀ ਪਹਿਲੀ ਧੁੰਦ, ਆਪਸ ‘ਚ ਟਕਰਾਈਆਂ ਕਈ ਗੱਡੀਆਂ (ਵੀਡੀਓ)
ਖੰਨਾ : ਜਿਵੇਂ ਹੀ ਧੁੰਦ ਪੈਣੀ ਸ਼ੁਰੂ ਹੋਈ ਤਾਂ ਸੜਕ ਹਾਦਸੇ ਹੋਣੇ ਵੀ ਸ਼ੁਰੂ ਹੋ ਗਏ। ਸੂਬੇ ‘ਚ ਆਏ ਦਿਨ ਸੜਕੀ ਹਾਦਸਿਆਂ ਕਾਰਨ ਲੱਖਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਤਾਜਾ ਮਾਮਲਾ ਸ਼ਹਿਰ ਖੰਨਾ ਦਾ ਹੈ ਜਿਥੇ ਤਿੰਨ ਵਾਹਨਾ ਦੀ ਆਪਸ ਵਿਚ ਟੱਕਰ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਖੰਨਾ ਨੇੜਲੇ ਪਿੰਡ ਮੋਹਨਪੁਰ ‘ਚ ਇਕ ਫੈਕਟਰੀ ਚ ਕੰਮ ਕਰਨ ਵਾਲੇ ਕਾਮਿਆਂ ਦੀ ਬਸ ਖੜੀ ਸੀ ਤਾਂ ਪਿਛੋਂ ਆ ਕੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਇਕ ਇਨੋਵਾ ਵੀ ਆ ਕੇ ਟਕਰਾ ਗਈ।ਜਿਸ ਕਾਰਨ 25 ਲੋਕਾਂ ਦੇ ਕਰੀਬ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਵਿਚੋਂ 5 ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।
Read Also ਦਰੱਖਤ ਨਾਲ ਟਕਰਾਈ ਕਾਰ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਇਸ ਸਬੰਧੀ ਐਬੂਲੈਂਸ ਦੇ ਡਰਾਈਵਰ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ। ਉੱਧਰ ਇਸ ਮਾਮਲੇ ਚ ਥਾਣਾ ਸਦਰ ਦੇ ਐਸਐਚਓ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਘਟਨਾ ਤੋਂ ਬਾਅਦ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਧੁੰਦ ਸ਼ੁਰੂ ਹੁੰਦੇ ਹੀ ਹਾਦਸੇ ਹੋਣੇ ਸ਼ੁਰੂ ਹੋ ਗਏ, ਹਰ ਸਾਲ ਧੁੰਦਾ ਦੇ ਮੌਕੇ ਕਈ ਹਾਦਸੇ ਵਾਪਰਦੇ ਨੇ ਜਿਸ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਨੇ। ਸੋ ਚਾਹੀਦਾ ਹੈ ਕਿ ਅਜਿਹੇ ਹਾਦਸਿਆਂ ਤੋਂ ਬਚਣ ਲਈ ਸਹੀ ਤਰੀਕੇ ਨਾਲ ਤੇ ਧਿਆਨ ਨਾਲ ਵਾਹਨ ਚਲਾਉਣਾ ਚਾਹੀਦੈ ਤਾਂ ਜੋ ਆਪਣੇ ਨੁਕਸਾਨ ਤੋਂ ਇਲਾਵਾ ਦੂਜੇ ਦਾ ਵੀ ਨੁਕਸਾਨ ਹੋਣ ਤੋਂ ਬਚ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.