Breaking NewsD5 specialEntertainmentNewsTop News

ਦੋਸਤੀ ਦੀ ਕਹਾਣੀ ‘ਯਾਰ ਅਣਮੁੱਲੇ ਰਿਟਰਨਜ਼’ ਸਿਨੇਮਾਘਰਾਂ ‘ਚ ਹੋਈ ਰਿਲੀਜ਼

ਪਟਿਆਲਾ : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਯਾਰ ਅਣਮੁੱਲੇ ਰਿਟਰਨਜ਼’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ’ਸ਼੍ਰੀ ਫਿਲਮਜ਼, ਜਰਨੈਲ ਘੁਮਾਣ ਤੇ ਅਦਮਯ ਸਿੰਘ ਦੇ ਪ੍ਰੋਡਕਸ਼ਨ ਲੇਬਲ ਦੁਆਰਾ ਬੱਤਰਾ ਸ਼ੋਅਬਿਜ਼, ‘ਦੇ ਸੀ ਰਿਕਾਰਡਜ਼’ ਦੇ ਨਾਲ ਰਿਲੀਜ਼ ਕੀਤੀ ਗਈ ਹੈ।​

ਕਿਸਾਨਾਂ ਨਾਲ ਸਿਆਸੀ ਧਿਰਾਂ ਦੀ ਮੀਟਿੰਗ, ਪਹੁੰਚੇ ਵੱਡੇ ਸਿਆਸੀ ਆਗੂ, ਅੰਦਰੋਂ ਆਈ ਵੱਡੀ ਖ਼ਬਰ D5 Channel Punjabi

ਫਿਲਮ ਦਾ ਨਿਰਮਾਣ ਅਦਮਯ ਸਿੰਘ, ਅਮਨਦੀਪ ਸਿਹਾਗ, ਮਿੱਠੂ ਝਾਜਰਾ, ਡਾ. ਵਰੁਣ ਮਲਿਕ ਤੇ ਪੰਕਜ ਢਾਕਾ ਵੱਲੋਂ ਕੀਤਾ ਗਿਆ ਹੈ। ਇਸ ਦੇ ਸਕਰੀਨ ਪਲੇਅ, ਕਹਾਣੀ, ਤੇ ਸੰਵਾਦ ਗੁਰਜਿੰਦ ਮਾਨ ਦੁਆਰਾ ਲਿਖੇ ਗਏ ਹਨ।​ 2011 ਦੀ ਬਲਾਕਬਸਟਰ ‘ਯਾਰ ਅਣਮੁੱਲੇ’ ਦੇ ਇਸ ਸੀਕਵਲ ‘ਚ ਹਰੀਸ਼ ਵਰਮਾ, ਪ੍ਰਭ ਗਿੱਲ, ਯੁਵਰਾਜ ਹੰਸ, ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ, ਜਸਲੀਨ ਸਲੈਚ, ਰਾਣਾ ਜੰਗਬਹਾਦੁਰ ਤੇ ਹੋਰਾਂ ਦੇ ਨਾਲ ਇਕ ਸ਼ਾਨਦਾਰ ਟੀਮ ਤਿਆਰ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button