IndiaTop News

ਦੇਹਰਾਦੂਨ ਭੂਚਾਲ ਦੇ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਉੱਤਰਾਖੰਡ ‘ਚ ਸਵੇਰੇ ਕਈ ਥਾਵਾਂ ਉਪਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇਹਰਾਦੂਨ, ਮਸੂਰੀ ਤੋਂ ਲੈ ਕੇ ਉੱਤਰਕਾਸ਼ੀ ਤੱਕ ਮਹਿਸੂਸ ਕੀਤੇ ਗਏ। ਐਤਵਾਰ ਸਵੇਰੇ ਕਰੀਬ 8.33 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਦੀ ਤੀਬਰਤਾ 4.7 ਰਿਕਟਰ ਸੀ। ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਭੂਚਾਲ ਦਾ ਕੇਂਦਰ ਉੱਤਰਾਖੰਡ ਦੇ ਚਿਨਿਆਲੀਸੌਂਡ ਤੋਂ 35 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਟਿਹਰੀ ਜ਼ਿਲ੍ਹੇ ‘ਚ ਵੀ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸ ਤੋਂ ਪਹਿਲਾਂ 8 ਅਕਤੂਬਰ 2022 ਨੂੰ ਪਿਥੌਰਾਗੜ੍ਹ ਜ਼ਿਲ੍ਹੇ ਦੇ ਮੁਨਸਿਆਰੀ ਇਲਾਕੇ ‘ਚ ਭੂਚਾਲ ਆਇਆ ਸੀ।ਜਿਸ ਦੀ ਤੀਬਰਤਾ 3.9 ਮੈਗਨਿਟਿਊਡ ਤੇ ਡੂੰਘਾਈ 10 ਕਿਲੋਮੀਟਰ ਸੀ। ਉੱਤਰਕਾਸ਼ੀ ‘ਚ 2 ਅਕਤੂਬਰ 2022 ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉੱਤਰਾਖੰਡ ਦੇ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਕੁਮਾਉਂ ਦੇ ਕਪਕੋਟ, ਧਾਰਚੁਲਾ, ਮੁਨਸੀਯਾਰੀ ਭੁਚਾਲਾਂ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button