Breaking NewsD5 specialIndiaNewsPoliticsPunjab

ਦੇਸੀ ਕੱਟੇ ਨਾਲ ਭਾਜਪਾ ਆਗੂ ਨੂੰ ਫੇਸਬੁਕ ‘ਤੇ ਫੋਟੋ ਪਾਉਣੀ ਪਈ ਮਹਿੰਗੀ

ਜਲੰਧਰ : ਕੇਂਦਰ ‘ਚ ਭਾਜਪਾ ਸਰਕਾਰ ਕਾਨੂੰਨ ਵਿਵਸਥਾ ਬਚਾਉਣ ‘ਚ ਲੱਗੀ ਹੋਈ ਹੈ ਪਰ ਗਰਾਊਂਡ ਲੈਵਲ ‘ਤੇ ਨੌਜਵਾਨ-ਪਸ਼ੂ ਖੁਲ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਦੇ ਤਹਿਤ ਥਾਣਾ – 5 ਦੀ ਪੁਲਿਸ ਨੇ ਦੇਸੀ ਕੱਟੇ ਦੇ ਨਾਲ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਆਰੋਪੀ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਇਸ ਬਾਰੇ ਕੋਈ ਵੀ ਖੁਲਾਸਾ ਕਰਨ ਤੋਂ ਬਚ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਫੜੇ ਗਏ ਭਾਜਪਾ ਆਗੂ ਦੀ ਪਹਿਚਾਣ ਚੰਦਨਬੀਰ ਸਿੰਘ ਪੁੱਤਰ ਕੁਲਬੀਰ ਸਿੰਘ ਨਿਵਾਸੀ ਬਸਤੀ ਨੌਂ ਦੇ ਰੂਪ ਵਿੱਚ ਹੋਈ ਹੈ।

ਠੰਡ ‘ਤੇ ਭਾਰੀ ਪਈ ਆਸਥਾ, ਦੇਖ ਲਓ ਗੁਰੂ ਦੇ ਸਿੰਘਾਂ ਦਾ ਪਿਆਰ, ਤਸਵੀਰਾਂ ਦੇਖ ਹੋ ਜਾਓਗੇ ਸੁੰਨ

ਜਾਣਕਾਰੀ ਮੁਤਾਬਕ ਉਕਤ ਆਰੋਪੀ ਚੰਦਨਬੀਰ ਸਿੰਘ ਨੇ ਹਾਲ ਹੀ ਵਿੱਚ ਫੇਸਬੁਕ ਪ੍ਰੋਫਾਇਲ ਉੱਤੇ ਦੇਸੀ ਕੱਟੇ ਦੇ ਨਾਲ ਫੋਟੋ ਪੋਸਟ ਕੀਤੀ ਸੀ, ਜਿਸਨੂੰ ਲੈ ਕੇ ਪੁਲਿਸ ਨੇ ਆਰੋਪੀ ‘ਤੇ ਨਜ਼ਰ ਰਖ਼ੇਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਘਰ ਦਾ ਪਤਾ ਚੱਲਣ ਤੋਂ ਬਾਅਦ ਉਸਦੀ ਤਲਾਸ਼ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਉਸਦੀ ਬਸਤੀ ਗੁਜਾਂ ਇਲਾਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਆਰੋਪੀ ਤੋਂ ਦੇਸੀ ਕੱਟਾ ਬਰਾਮਦ ਕਰਨਾ ਹੈ, ਜਿਸਨੂੰ ਲੈ ਕੇ ਪੁਲਿਸ ਅੱਜ ਕੋਰਟ ਵਿੱਚ ਉਸਨੂੰ ਪੇਸ਼ ਕਰਕੇ ਰਿਮਾਂਡ ਲਵੇਗੀ ਅਤੇ ਜਾਂਚ ਕਰੇਗੀ ਉਸਦੇ ਕੋਲ ਉਕਤ ਦੇਸੀ ਕੱਟਾ ਕਿੱਥੋਂ ਆਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button