Breaking NewsD5 specialNewsPunjabSportsTop News

ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਦੀ ਵਿਗੜੀ ਤਬੀਅਤ

ਚੰਡੀਗੜ੍ਹ : ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਦੀ ਸਿਹਤ ਬੀਤੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਹੈ। ਉਨ੍ਹਾਂ ਨੂੰ ਬੀਤੇ ਦਿਨ ਡੇਰਾਬੱਸੀ ਦੇ ਦੇਵੀਨਗਰ ਵਿਖੇ ਸਥਿਤ ਆਯੂਰਵੈਦਿਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਮਾਨ ਕੌਰ ਦਾ ਬੇਟਾ ਗੁਰਦੇਵ ਸਿੰਘ ਖੁਦ ਵੀ ਉਨ੍ਹਾਂ ਦੇ ਇਲਾਜ਼ ‘ਚ ਲੱਗਿਆਂ ਹੋਇਆ ਹੈ। ਐਥਲੀਟ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਇਨ੍ਹਾਂ ਦਿਨੀਂ ਤਰਲ ਖੁਰਾਕ ਹੀ ਲੈ ਰਹੀ ਹੈ। ਦਰਅਸਲ ਅਥਲੈਟਿਕਸ ‘ਚ ਕਈ ਰਿਕਾਰਡ ਬਣਾ ਚੁੱਕੀ 105 ਸਾਲਾ ਮਾਨ ਕੌਰ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ।

🔴LIVE| ਹਰਜੀਤ ਗਰੇਵਾਲ ਨੇ ਫਿਰ ਦਿੱਤਾ ਵਿਵਾਦਤ ਬਿਆਨ,ਭੜਕੇ ਕਿਸਾਨ,ਕੀਤਾ ਵੱਡਾ ਐਲਾਨ !ਭਾਜਪਾ ਪ੍ਰਧਾਨ ਨੂੰ ਲਿਖੀ ਚਿੱਠੀ!

ਇਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਕਮਜ਼ੋਰੀ ਵਧਦੀ ਜਾ ਰਹੀ ਹੈ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਮਾਨ ਕੌਰ ਦਾ ਕੈਂਸਰ ਲੀਵਰ ਤੱਕ ਫੈਲ ਚੁੱਕਿਆ ਹੈ ਤੇ ਇਸ ਉਮਰ ‘ਚ ਆਪਰੇਸ਼ਨ ਕਰਨਾ ਮੁਸ਼ਕਿਲ ਹੈ, ਇਸ ਲਈ ਉਨ੍ਹਾਂ ਨੂੰ ਹੋਮਿਓਪੈਥੀ ਦਵਾਈ ਦਿੱਤੀ ਜਾ ਰਹੀ ਹੈ।ਦੱਸ ਦਈਏ ਕਿ ਬਜ਼ੁਰਗ ਐਥਲੀਟ ਮਾਨ ਕੌਰ ਅੰਤਰਰਾਸ਼ਟਰੀ ਪੱਧਰ ’ਤੇ 35 ਤੋਂ ਵੀ ਜ਼ਿਆਦਾ ਵੱਖ–ਵੱਖ ਇਵੈਂਟ ‘ਚ ਮੈਡਲ ਜਿੱਤ ਚੁੱਕੀ ਹੈ। ਉਨ੍ਹਾਂ ਨੇ ਆਪਣੇ ਨਾਂ ਕਈ ਰਿਕਾਰਡ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ।

ਆਹ ਸੁਣ ਲਓ ਕਿਸਾਨਾਂ ਦਾ ਫੈਸਲਾ,2022 ਦੀਆਂ ਚੋਣਾਂ ‘ਚ ਪਾਉਣਗੇ ਪਟਾਕੇ || D5 Channel Punjabi

ਇਸ ਦੇ ਚਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ਵਿਚ ਉਹਨਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ। ਐਥਲੀਟ ਮਾਨ ਕੌਰ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। ਮਾਨ ਕੌਰ ਨੇ 2007 ਵਿਚ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਵਿਚ ਅਪਣਾ ਪਹਿਲਾ ਤਮਗ਼ਾ ਜਿਤਿਆ ਸੀ। ਉਹ 2017 ਵਿਚ ਆਕਲੈਂਡ ਵਿਚ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button