ਦੇਸ਼ ‘ਚ ਇੱਕ ਦਿਨ ‘ਚ ਰਿਕਾਰਡ 2,73,810 ਨਵੇਂ ਮਾਮਲੇ
ਨਵੀਂ ਦਿੱਲੀ : ਭਾਰਤ ‘ਚ ਕੋਵਿਡ – 19 ਦੇ ਇੱਕ ਦਿਨ ‘ਚ ਰਿਕਾਰਡ 2,73,810 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਸੰਕਰਮਣ ਦੇ ਕੁਲ ਮਾਮਲੇ 1.50 ਕਰੋੜ ਦੇ ਪਾਰ ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਦੇ ਅਨੁਸਾਰ, ਦੇਸ਼ ‘ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ 19 ਲੱਖ ਤੋਂ ਵੱਧ ਹੋ ਗਈ ਹੈ। ਦੇਸ਼ ਵਿੱਚ ਕੋਵਿਡ – 19 ਦੇ ਕੁਲ 1,50,61,919 ਮਾਮਲੇ ਹਨ ਅਤੇ ਇੱਕ ਦਿਨ ਦੇ ਅੰਦਰ 1,619 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕ ਗਿਣਤੀ ਵੱਧਕੇ 1,78,769 ‘ਤੇ ਪਹੁੰਚ ਗਈ। ਸੰਕਰਮਣ ਦੇ ਮਾਮਲਿਆਂ ‘ਚ ਲਗਾਤਾਰ 40ਵੇਂ ਦਿਨ ਵਾਧਾ ਹੋਇਆ ਹੈ।
🔴LIVE| ਦਿੱਲੀ ਪੁਲਿਸ ਦਾ ਵੱਡਾ ਫੈਸਲਾ,ਬਾਰਡਰਾਂ ਤੋਂ ਹਟਾਏ ਬੈਰੀਕੇਟ!ਬਾਗੋ-ਬਾਗ ਕਰਤੇ ਦੇਸ਼ ਦੇ ਕਿਸਾਨ
ਅੰਕੜਿਆਂ ਦੇ ਅਨੁਸਾਰ, ਇਸ ਰੋਗ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1,29,53,821 ਹੋ ਗਈ ਹੈ ਅਤੇ ਮੌਤ ਦਰ ਡਿੱਗ ਕੇ 1.19 ਫ਼ੀਸਦੀ ਰਹਿ ਗਈ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਅਨੁਸਾਰ,18 ਅਪ੍ਰੈਲ ਤੱਕ 26,78,94,549 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ , ਜਿਨ੍ਹਾਂ ਵਿਚੋਂ 13,56,133 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.