ਨਵੀਂ ਦਿੱਲੀ : ਭਾਰਤ ਨੇ ਰੋਹਿਤ ਸ਼ਰਮਾ (ਅਜੇਤੂ 46) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੂੰ ਮੀਂਹ ਪ੍ਰਭਾਵਿਤ ਦੂਜੇ ਟੀ-20 ਮੈਚ ਵਿਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਭਾਰਤ ਦੇ ਸਾਹਮਣੇ 8 ਓਵਰਾਂ ਵਿਚ 91 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਰੋਹਿਤ ਦੀ ਟੀਮ ਨੇ 7.2 ਓਵਰਾਂ ਵਿਚ ਹਾਸਲ ਕਰ ਲਿਆ।
ਮਾਨ ਸਰਕਾਰ ਨੂੰ ਝਟਕਾ, ਡਿੱਗੀ ਗਾਜ CM ਦੇ ਪਰਿਵਾਰ ‘ਤੇ ਲੱਗੇ ਇਲਜ਼ਾਮ! ਅਫ਼ਸਰਾਂ ‘ਤੇ ਕਾਰਵਾਈ, ਫਸਿਆ ਇੱਕ ਹੋਰ MLA !
ਜਦੋਂ ਲੋਕੇਸ਼ ਰਾਹੁਲ (10), ਵਿਰਾਟ ਕੋਹਲੀ (10), ਸੂਰਯਕੁਮਾਰ ਯਾਦਵ(0) ਤੇ ਹਾਰਦਿਕ ਪੰਡਯਾ (9) ਵੱਡਾ ਯੋਗਦਾਨ ਦੇਣ ਵਿਚ ਅਸਫਲ ਰਹੇ, ਤਦ ਰੋਹਿਤ ਨੇ ਕਦਮ ਅੱਗੇ ਵਧਾਏ ਤੇ 20 ਗੇਂਦਾਂ ਵਿਚ 4 ਚੌਕਿਆਂ ਤੇ 4 ਛੱਕਿਆਂ ਦੇ ਨਾਲ 46 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਭਾਰਤ ਨੂੰ ਆਖਰੀ ਓਵਰ ਵਿਚ 9 ਦੌੜਾਂ ਦੀ ਲੋੜ ਸੀ ਤੇ ਕ੍ਰੀਜ਼ ’ਤੇ ਨਵੇਂ-ਨਵੇਂ ਆਏ ਦਿਨੇਸ਼ ਕਾਰਤਿਕ ਨੇ ਇਕ ਛੱਕੇ ਤੋਂ ਬਾਅਦ ਇਕ ਚੌਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਜਿੱਤ ਦੇ ਨਾਲ ਭਾਰਤ ਨੇ 3 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਹਾਸਲ ਕਰ ਲਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.