Breaking NewsD5 specialNewsPunjabTop News

‘ਆਪ’ ਸਰਕਾਰ ਦੇ ਵਿਧਾਇਕਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲੜਾਈ ਉਨ੍ਹਾਂ ਦੀ ਅਤੇ ਸਰਕਾਰ ਦੀ ਨੌਸਿਖਿਅਤਾ ਦਾ ਪ੍ਰਤੱਖ ਪ੍ਰਮਾਣ: ਜੀਵਨ ਗੁਪਤਾ

ਕਰਜ਼ਾ ਚੁੱਕ ਕੇ ਪੰਜਾਬ ਨੂੰ ਕਿਸ ਦਿਸ਼ਾ 'ਚ ਲਿਜਾ ਰਹੀ ਹੈ 'ਆਪ' ਸਰਕਾਰ 

ਭਗਵੰਤ ਮਾਨ ਵੱਲੋਂ ਲਿਆ ਜਾ ਰਿਹਾ ਬੇਤਹਾਸ਼ਾ ਕਰਜ਼ਾ ਪੰਜਾਬ ਨੂੰ ਕੀਤੇ ਸ੍ਰੀਲੰਕਾ ਹੀ ਨਾ ਬਣਾ ਦੇਵੇ

ਚੰਡੀਗੜ੍ਹ: ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਏ ਜਾ ਰਹੇ ਬੇਤਹਾਸ਼ਾ ਕਰਜ਼ੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਹਾਲ ਸ੍ਰੀਲੰਕਾ ਵਰਗਾ ਬਣਾਉਣ ‘ਤੇ ਉਤਾਰੂ ਹਨ। ਭਗਵੰਤ ਮਾਨ ਨੇ ਆਪਣੇ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ 10,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲਿਆ ਗਿਆ ਹੈ। ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ 3 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਅਤੇ ਉਪਰੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਆਪਣੀਆਂ ਗਲਤ ਨੀਤੀਆਂ ਕਾਰਨ ਪੰਜਾਬ ਨੂੰ ਹੋਰ ਕਰਜ਼ੇ ਵਿੱਚ ਡੁਬੋ ਰਹੇ ਹਨ।

Police ਨੇ ਅੱਗੇ-ਅੱਗੇ ਭਜਾਏ ਲੀਡਰ! ਭਖ ਗਿਆ ਮਾਹੌਲ, ਦੇਖੋ ਸਿੱਧੀਆਂ ਤਸਵੀਰਾਂ | D5 Channel Punjabi

ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ‘ਤੇ ਕਾਬਜ਼ ‘ਆਪ’ ਆਗੂਆਂ ਵੱਲੋਂ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਹਰ 15 ਦਿਨਾਂ ਬਾਅਦ ਕੋਈ ਨਾ ਕੋਈ ਨਵਾਂ ਐਲਾਨ ਕਰਕੇ ਜਨਤਾ ਨੂੰ ਮੂਰਖ ਬਣਾ ਰਹੇ ਹਨ, ਤਾਂ ਜੋ ਚੋਣਾਂ ਦੌਰਾਨ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਕੀਤੇ ਗਏ ਐਲਾਨਾਂ ਤੋਂ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ। ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੀਆਂ ਸਰਕਾਰਾਂ ‘ਤੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਗਏ ਸਨ।

ਓ ਤੇਰੀ! ਚਾਰੇ ਪਾਸੇ ਪਾਣੀ ਹੀ ਪਾਣੀ, ਨਹੀਂ ਦਿਖ ਰਹੀ ਧਰਤੀ | D5 Channel Punjabi

ਗੁਪਤਾ ਨੇ ਭਗਵੰਤ ਮਾਨ ਨੂੰ ਕਿਹਾ ਕਿ ਉਹ ਜਨਤਾ ਨੂੰ ਦੱਸਣ ਕਿ ਆਖਿਰ ਭਗਵੰਤ ਮਾਨ ਨੇ ਆਪਣੇ 10,000 ਕਰੋੜ ਦੇ ਕਰਜ਼ੇ ਦਾ ਕੀ ਕੀਤਾ? ਕਿਤੇ ਪੰਜਾਬ ‘ਚ ਲਿਆ ਜਾ ਰਿਹਾ ਕਰਜ਼ਾ ਕੇਜਰੀਵਾਲ ਵੱਲੋਂ ਦੂਜੇ ਸੂਬਿਆਂ ‘ਚ ਆਮ ਆਦਮੀ ਪਾਰਟੀ ਦੇ ਪ੍ਰਚਾਰ ‘ਤੇ ਖਰਚ ਤਾਂ ਨਹੀਂ ਕੀਤਾ ਜਾ ਰਿਹਾ! ਜੀਵਨ ਗੁਪਤਾ ਨੇ ਕਿਹਾ ਕਿ ਮਾਨ ਸਰਕਾਰ ਦੇ ਇੱਕ ਵਿਧਾਇਕ ਵਲੋਂ ਪਹਿਲਾਂ ਜਲੰਧਰ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਤੇ ਫਿਰ ਲੁਧਿਆਣਾ ਵਿੱਚ ਦੂਜੇ ਵਿਧਾਇਕ ਵਲੋਂ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲੜਾਈ ਕੀਤੀ ਗਈ ਹੈ।

Amritsar News : CM Mann ਦੇ ਮੰਤਰੀ ਨੇ ਮਾਰੀ ਰੇਡ, ਹੋ ਰਿਹਾ ਸੀ ਵੱਡਾ ਘਪਲਾ, ਲਿਆ ਐਕਸ਼ਨ | D5 Channel Punjabi

ਭਗਵੰਤ ਮਾਨ ਸਰਕਾਰ ਦੇ ਆਗੂਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੇ ਗਏ ਝਗੜੇ ਇਸ ਸਰਕਾਰ ਦੀ ਨੌਸਿਖਿਅਤਾ ਨੂੰ ਸਾਫ਼ ਦਰਸਾਉਂਦੇ ਹਨ। ਪੰਜਾਬ ਦੇ ਇੱਕ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣਾ ਵੀ ਇਸ ਦਾ ਪ੍ਰਤੱਖ ਸਬੂਤ ਹੈ। ਮਾਨ ਸਰਕਾਰ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ ਹੈ। ਅਪਰਾਧੀ ਸ਼ਰੇਆਮ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਚੁੱਪ-ਚਾਪ ਤਮਾਸ਼ਾ ਦੇਖ ਰਹੇ ਹਨ। ਲੋਕਾਂ ਵਿੱਚ ਡਰ ਦਾ ਮਾਹੌਲ ਹੈ।

AAP MLA ਨੇ ਮਹਿਲਾ DC ਦੀ ਕੋਠੀ ‘ਚ ਪਹੁੰਚ ਮੰਗੀ ਮੁਆਫੀ | D5 Channel Punjabi

ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਨਵਾਂ ਕਰਜ਼ਾ ਸੂਬੇ ਦੇ ਭਵਿੱਖੀ ਵਿਕਾਸ ਲਈ ਵਰਤਿਆ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਪੰਜਾਬ ਨੂੰ ਮੁੜ ਪਹਿਲਾਂ ਦੀ ਸ਼ਾਨ ‘ਤੇ ਲਿਆਉਣ ਲਈ ਸਿੱਧੇ ਤੌਰ ‘ਤੇ ਮਾਲੀਆ ਵਧਾਉਣ ਦੇ ਉਪਰਾਲਿਆਂ ਦੇ ਨਾਲ-ਨਾਲ ਖਰਚਿਆਂ ਦੇ ਵਾਅਦੇ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਰਿਹਾ। ਦੂਜੇ ਪਾਸੇ ਕੇਜਰੀਵਾਲ ਨੇ ਰਾਘਵ ਚੱਢਾ ਵਰਗੇ ਨੌਸਿਖੀਏ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਪੰਜਾਬ ਦੀ ਆਰਥਿਕਤਾ ਨੂੰ ਡੁਬੋ ਦੇਣ ਦਾ ਪੂਰਾ ਪ੍ਰਬੰਧ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button