Breaking NewsD5 specialInternationalNews

ਦੁਬਾਰਾ ਮਾਸਕ ਪਹਿਨੇ ਦਿਖੇ ਡੋਨਾਲਡ ਟਰੰਪ, ‘ਦੋ ਹਫਤਿਆਂ ‘ਚ ਦੇਣਗੇ ਖੁਸ਼ਖਬਰੀ’

ਵਾਸ਼ਿੰਗਟਨ : ਕੋਰੋਨਾ ਵਾਇਰਸ ਸੰਕਰਮਣ ਨਾਲ ਅਮਰੀਕਾ ਬੇਹਾਲ ਹੈ। ਇਸ ਜਾਨਲੇਵਾ ਵਾਇਰਸ ਨੇ ਸਭ ਤੋਂ ਜ਼ਿਆਦਾ ਅਮਰੀਕਾ ‘ਚ ਹੀ ਕਹਿਰ ਮਚਾਇਆ ਹੈ। ਇਸ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਤੋਂ ਮਾਸਕ ਲਗਾਏ ਹੋਏ ਦਿਖਾਈ ਦਿੱਤੇ। ਉਹ ਜ਼ਿਆਦਾਤਰ ਮੌਕਿਆਂ ‘ਤੇ ਮਾਸਕ ‘ਚ ਨਜ਼ਰ ਨਹੀਂ ਆਉਂਦੇ ਇਸ ਲਈ ਕਈ ਵਾਰ ਆਲੋਚਨਾ ਵੀ ਹੁੰਦੀ ਹੈ। ਉੱਤ‍ਰ ਕੈਰੋਲਿਨਾ ‘ਚ ਆਪਣੇ ਭਾਸ਼ਣ ‘ਚ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਨੇ ਅਮਰੀਕੀ ਨਾਗਰਿਕਾਂ ਨੂੰ ਇੱਕ ਫ‍ਿਰ ਵਿਸ਼ਵਾਸ ਦਿਵਾਇਆ ਹੈ ਕਿ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਵੈਕ‍ਸੀਨ ਤਿਆਰ ਹੋ ਜਾਵੇਗੀ।

ਪਟਿਆਲਾ ‘ਚ ਲੋਕਾਂ ਦੀ ਸ਼ਰਮਨਾਕ ਹਰਕਤ, ਰੈਸਟੋਰੈਂਟ ‘ਚ ਸ਼ਰੇਆਮ ਚੱਲ ਰਿਹਾ ਸੀ ਆਹ ਕੰਮ, Video Viral

ਡੋਨਾਲਡ ਟਰੰਪ ਨੇ ਉੱਤਰੀ ਕੈਰੋਲਿਨਾ ਦੇ ਵੋਟਰਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਮਹਾਂਮਾਰੀ ਨਾਲ ਲੜਨ ਲਈ ਤਤਪਰ ਹਨ। ਟਰੰਪ ਨੇ ਕਿਹਾ ਕਿ ਮੈਂ ਸਾਰੇ ਅਮਰੀਕੀ ਲੋਕਾਂ ‘ਤੇ ਵਿਸ਼ਵਾਸ ਕਰਦਾ ਹਾਂ ਅਤੇ ਸਲਾਹ ਦਿੰਦਾ ਹਾਂ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ,ਸਾਫ਼-ਸਫਾਈ ਬਰਕਰਾਰ ਰੱਖੋ, ਭੀੜ-ਭਾੜ ਜਿਹੇ ਇਲਾਕਿਆਂ ਅਤੇ ਦੂਰੀ ਬਣਾਈ ਰੱਖੋ ਅਤੇ ਮਾਸਕ ਜ਼ਰੂਰ ਪਹਿਨੋ। ਟਰੰਪ ਨੇ ਇਹ ਗੱਲਾਂ ਉੱਤਰੀ ਕੈਰੋਲੀਨਾ ਨੇ ਫੁਜੀਫਿਲਮ ਪਲਾਂਟ ਦੌਰੇ ਦੌਰਾਨ ਕਹੀਆਂ, ਜਿੱਥੇ ਵੈਕਸੀਨ ਬਣਾਉਣ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਇਸ ਦੌਰਾਨ ਟਰੰਪ ਨੇ ਜਨਤਕ ਥਾਵਾਂ ‘ਤੇ ਦੂਜੀ ਵਾਰ ਮਾਸਕ ਪਹਿਨਿਆ।

🔴 LIVE 🔴 ਅਕਾਲੀ ਦਲ ਨੂੰ ਛਿੜੀ ਕੰਬਣੀ, ਆਹ ਚੱਕੋ ਢੀਂਡਸਾ ਦਾ ਨਵਾਂ ਪੈਂਤੜਾ | Call- 0175-5000156

ਪਹਿਲੀ ਵਾਰ ਟਰੰਪ ਨੇ ਮਾਸਕ ਉਦੋਂ ਪਹਿਨਿਆ ਸੀ ਜਦੋਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਵਾਸ਼ਿੰਗਟਨ ਨੇੜੇ ਵਾਲਟਰ ਰੋਡ ਮੈਡੀਕਲ ਸੈਂਟਰ ਦਾ ਦੌਰਾ ਕਰਨ ਗਏ ਸਨ। ਵੈਕਸੀਨ ਦੇ ਬਣਨ ‘ਤੇ ਟਰੰਪ ਨੇ ਕਿਹਾ ਕਿ ਮੈਂ ਕਈ ਸਕਰਾਤਮਕ ਗੱਲਾਂ ਸੁਣੀਆਂ ਹਨ ਪਰ ਸਾਲ ਦੇ ਅਖੀਰ ਤੱਕ ਵੈਕਸੀਨ ਤਿਆਰ ਹੋਣ ਦੀ ਪੂਰੀ ਸੰਭਾਵਨਾ ਨਜ਼ਰ ਆਉਂਦੀ ਦਿਸ ਰਹੀ ਹੈ। ਉਹਨਾਂ ਨੇ ਆਰਥਿਕ ਰਿਕਵਰੀ ਵਿਚ ਵਿਸ਼ਵਾਸ ਦਿਖਾਇਆ ਅਤੇ ਕਿਹਾ ਕਿ ਉਹਨਾਂ ਰਾਜਪਾਲਾਂ ਨੂੰ ਆਪਣੇ ਰਾਜ ਖੋਲ੍ਹ ਲੈਣੇ ਚਾਹੀਦੇ ਹਨ ਜੋ ਨਹੀਂ ਖੋਲ੍ਹ ਰਹੇ ਹਨ।

ਖੰਨੇ ਥਾਣੇ ਅੰਦਰ ਸਿੱਖ ਪਿਓ ਪੁੱਤ ਨੂੰ ਨੰਗਾ ਕਰਨ ਦੇ ਮਾਮਲੇ ‘ਚ ਨਵਾਂ ਮੋੜ!

ਵ੍ਹਾਈਟ ਹਾਊਸ ਨੇ ਦੱਸਿਆ ਕਿ ਜੂਨ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਕੋਰੋਨਾ ਦੀ ਸਥਿਤੀ ਸਬੰਧੀ ਸੂਚੀ ਵਿਚ ਅਮਰੀਕਾ ਦੁਨੀਆ ਦੇ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਟਰੰਪ ਦੇ ਅੰਦਰੂਨੀ ਚੱਕਰ ਦੇ ਸੀਨੀਅਰ ਅਧਿਕਾਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਕੋਰੋਨਾਵਾਇਰਸ ਨਾਲ ਪੀੜਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button