
ਇਕ ਐਸਾ ਸੰਗਠਿਤ ਸਾਇਬਰ ਕਰਾਈਮ ਨੈੱਟਵਰਕ, ਜਿਸ ਦੀਆਂ ਜੜ੍ਹਾਂ ਭਾਰਤ ਤੋਂ ਨਿਕਲ ਕੇ ਦੁਬਈ ਤੱਕ ਫੈਲੀਆਂ ਹੋਈਆਂ ਸਨ। ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ ਲੋਕਾਂ ਦੀ ਮਿਹਨਤ ਦੀ ਕਮਾਈ ‘ਤੇ ਡਾਕਾ ਮਾਰਿਆ ਜਾ ਰਿਹਾ ਸੀ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਕ ਤੋਂ ਬਾਅਦ ਇਕ ਸ਼ਿਕਾਇਤ ਆਉਂਦੀ ਰਹੀ, ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਠੱਗੀ ਦਾ ਜਾਲ ਇੰਨਾ ਵੱਡਾ ਤੇ ਖ਼ਤਰਨਾਕ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਪੁਲਸ ਨੇ ਜਦੋਂ ਇਸ ਮਾਮਲੇ ਦੀਆਂ ਪਰਤਾਂ ਖੋਲ੍ਹੀਆਂ, ਤਾਂ ਸਾਹਮਣੇ ਆਇਆ 100 ਕਰੋੜ ਤੋਂ ਵੱਧ ਦੀ ਸਾਇਬਰ ਠੱਗੀ ਦਾ ਇੰਟਰਨੈਸ਼ਨਲ ਨੈੱਟਵਰਕ, ਜਿਸ ਦੀ ਕਿੰਗਪਿਨ ਨਵੀਂ ਦਿੱਲੀ ਦੀ ਰਹਿਣ ਵਾਲੀ ਇਕ ਨੌਜਵਾਨ ਔਰਤ ਨਿਕਲੀ। ਇਸ ਨੈੱਟਵਰਕ ਵੱਲੋਂ ਹੁਣ ਤੱਕ 200 ਤੋਂ ਵੱਧ ਲੋਕਾਂ ਨਾਲ 78 ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਕੀਤੀ ਜਾ ਚੁੱਕੀ ਹੈ ਅਤੇ ਰੋਜ਼ਾਨਾ ਨਵੇਂ ਪੀੜਤ ਸਾਹਮਣੇ ਆ ਰਹੇ ਹਨ।
ਖੰਨਾ ਦੇ ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 2 ਸਤੰਬਰ 2025 ਨੂੰ ਉਨ੍ਹਾਂ ਨੂੰ ਨੈਸ਼ਨਲ ਸਾਇਬਰ ਕਰਾਈਮ ਰਿਪੋਰਟਿੰਗ ਪੋਰਟਲ ਰਾਹੀਂ 53 ਮਯੂਲ ਖਾਤਿਆਂ ਸਬੰਧੀ ਸ਼ਿਕਾਇਤਾਂ ਮਿਲੀਆਂ। ਜਾਂਚ ਵਿੱਚ ਪਤਾ ਲੱਗਿਆ ਕਿ ਇਹ ਸਾਰੇ ਖਾਤੇ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਖੁੱਲ੍ਹੇ ਸਨ ਅਤੇ ਇਨ੍ਹਾਂ ਵਿੱਚ 43 ਲੱਖ 54 ਹਜ਼ਾਰ 771 ਰੁਪਏ ਦੀ ਠੱਗੀ ਹੋਈ। 7 ਖਾਤਿਆਂ ਦੀ ਡੂੰਘੀ ਜਾਂਚ ਤੋਂ ਬਾਅਦ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਜਾਂਚ ‘ਚ ਸਾਹਮਣੇ ਆਇਆ ਕਿ ਕੁੱਲ 31 ਖਾਤਿਆਂ ਰਾਹੀਂ ਦੇਸ਼ ਭਰ ‘ਚ 200 ਤੋਂ ਵੱਧ ਸ਼ਿਕਾਇਤਾਂ ਦਰਜ ਹਨ ਅਤੇ ਹੁਣ ਤੱਕ 78 ਕਰੋੜ 5 ਲੱਖ ਰੁਪਏ ਤੋਂ ਵੱਧ ਦੀ ਠੱਗੀ ਹੋ ਚੁੱਕੀ ਹੈ। ਬਾਕੀ ਖਾਤਿਆਂ ਦੀ ਜਾਂਚ ਜਾਰੀ ਹੈ ਅਤੇ ਰਕਮ 100 ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
ਇਕ–ਇਕ ਪਰਤ ਕਿਵੇਂ ਖੁੱਲ੍ਹੀ:
ਸਭ ਤੋਂ ਪਹਿਲਾਂ ਸੋਨੂੰ ਕੁਮਾਰ ਵਾਸੀ ਲੁਧਿਆਣਾ ਗ੍ਰਿਫ਼ਤਾਰ ਹੋਇਆ। ਫਿਰ ਸੁਰਿੰਦਰਪਾਲ ਸਿੰਘ ਡਿੱਪੀ ਵਾਸੀ ਖੰਨਾ, ਵਿੱਕੀ ਪ੍ਰਸਾਦ ਵਾਸੀ ਮੰਡੀ ਗੋਬਿੰਦਗੜ੍ਹ, ਰਾਜਨ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਗੈਂਗ ਦਾ ਸਿਕਿਉਰਿਟੀ ਗਾਰਡ ਗੋਪਾਲ ਵਾਸੀ ਜੋਧਪੁਰ ਫੜਿਆ ਗਿਆ। ਗੋਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿੰਗਪਿਨ ਆਲਿਆ ਅਹਿਮਦ ਵਾਸੀ ਦਿੱਲੀ ਦਾ ਨਾਂ ਸਾਹਮਣੇ ਆਇਆ। ਫਿਰ ਸੁਮਿਤ ਕੁਮਾਰ ਝਾ ਵਾਸੀ ਵਰਧਮਾਨ (ਪੱਛਮੀ ਬੰਗਾਲ), ਮਲਨ ਰਾਇ ਉਰਫ਼ ਸੋਨੂ ਵਾਸੀ ਖੰਨਾ ਅਤੇ ਆਖ਼ਰ ਵਿੱਚ ਰਾਮਧਨ ਵਾਸੀ ਮੰਡੀ ਗੋਬਿੰਦਗੜ੍ਹ ਗ੍ਰਿਫ਼ਤਾਰ ਹੋਏ।
ਕਿਸ ਦੇ ਖਾਤੇ ਵਿਚ ਕਿੰਨਾ ਪੈਸਾ:
ਸੋਨੂੰ – 3.30 ਕਰੋੜ, 7 ਸ਼ਿਕਾਇਤਾਂ
ਸੁਰਿੰਦਰਪਾਲ – 7.41 ਲੱਖ, 5 ਸ਼ਿਕਾਇਤਾਂ
ਰਾਜਨ – 16.92 ਕਰੋੜ, 27 ਸ਼ਿਕਾਇਤਾਂ
ਆਲਿਆ ਅਹਿਮਦ – 41.74 ਕਰੋੜ, 129 ਸ਼ਿਕਾਇਤਾਂ
ਸੁਮਿਤ – 16 ਕਰੋੜ ਤੋਂ ਵੱਧ, 32 ਸ਼ਿਕਾਇਤਾਂ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




