Breaking NewsD5 specialInternationalNewsTop News

ਦੁਬਈ ‘ਚ ਨੌਕਰੀ ਕਰਨ ਦਾ ਸਭ ਤੋਂ ਚੰਗਾ ਮੌਕਾ, 6,000 ਤੋਂ ਜਿਆਦਾ ਕਰਮਚਾਰੀਆਂ ਲਈ Emirates ਨੇ ਖੋਲ੍ਹੇ ਦਰਵਾਜੇ

ਦੁਬਈ : ਦੁਬਈ ‘ਚ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਦੁਬਈ ਦੀ ਮੁੱਖ ਕੈਰੀਅਰ ਅਮੀਰਾਤ ਆਉਣ ਵਾਲੇ ਮਹੀਨੀਆਂ ਵਿੱਚ 6,000 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰੇਗੀ। ਕੰਪਨੀ ਹਵਾਬਾਜ਼ੀ ਖੇਤਰ ਵਿੱਚ ਰਿਕਵਰੀ ਦੇ ਨਾਲ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਸਤੰਬਰ ਵਿੱਚ ਅਮੀਰਾਤ ਏਅਰਲਾਈਨਜ਼ ਨੇ ਆਪਣੇ ਦੁਬਈ ਦਫਤਰ ਵਿੱਚ ਸ਼ਾਮਲ ਹੋਣ ਲਈ 3000 ਕੈਬਿਨ ਕਰੂ ਅਤੇ 500 ਏਅਰਪੋਰਟ ਸੇਵਾ ਕਰਮਚਾਰੀਆਂ ਦੀ ਭਰਤੀ ਕਰਨ ਲਈ ਇੱਕ ਵਿਸ਼ਵਵਿਆਪੀ ਮੁਹਿੰਮ ਸ਼ੁਰੂ ਕੀਤੀ ਸੀ।

ਹੁਣੇ-ਹੁਣੇ ਆਈ ਵੱਡੀ ਖ਼ਬਰ, ਕਿਸਾਨਾਂ ਨੇ ਮਾਰਿਆ ਛਾਪਾ, ਕਾਲੇ ਧੰਦੇ ਦਾ ਕੀਤਾ ਪਰਦਾਫਾਸ਼ || D5 Channel Punjabi

ਏਅਰਲਾਈਨ ਨੂੰ ਦੁਬਈ ਅਤੇ ਇਸਦੇ ਸਾਰੇ ਨੈੱਟਵਰਕ ਵਿੱਚ ਇੱਕ ਵਾਧੂ 700 ਗਰਾਊਂਡ ਸਟਾਫ ਦੀ ਵੀ ਲੋੜ ਹੈ। ਕੈਰੀਅਰ ਨੇ ਆਪਣੇ ਕਰੀਅਰ ਪੋਰਟਲ ਤੇ ਦਰਜਨਾਂ ਨੌਕਰੀਆਂ ਜਾਰੀ ਕੀਤੀਆਂ ਹਨ। ਇਸ ਵਿਚ ਕੈਬਿਨ ਕਰੂ, ਪ੍ਰਸ਼ਾਸਨ ਅਧਿਕਾਰੀ, ਸਿਹਤ ਅਧਿਕਾਰੀ, ਐਚਆਰ ਪ੍ਰੋਫੈਸ਼ਨਲ, ਏਅਰਪੋਰਟ ਸਰਵਿਸ ਏਜੰਟ ਸਮੇਤ ਕਈ ਅਸਾਮੀਆਂ ਹਨ। ਅਮੀਰਾਤ ਆਪਣੇ ਕਰਮਚਾਰੀਆਂ ਨੂੰ ਟੈਕਸ – ਮੁਕਤ ਤਨਖਾਹ ਪੈਕੇਜ ਆਫਰ ਕਰਦਾ ਹੈ। ਇੱਛੁਕ ਅਤੇ ਯੋਗ ਉਮੀਦਵਾਰ ਭਰਤੀ ਸੰਬੰਧੀ ਹੋਰ ਵੇਰਵੀਆਂ ਲਈ ਅਧਿਕਾਰਤ ਵੈੱਬਸਾਈਟ ਤੇ ਜਾ ਸਕਦੇ ਹਨ।

ਲਓ ਮੰਨ ਗਿਆ ਮੋਦੀ! ਕਿਸਾਨਾਂ ਲਈ ਵੱਡੀ ਖੁਸ਼ਬਰੀ! ਸੁਪਰੀਮ ਕੋਰਟ ਦੀ ਝਾੜ ਦਾ ਅਸਰ | D5 Channel Punjabi

ਅਰਜ਼ੀ ਲਈ ਅਧਿਕਾਰਤ ਵੈਬਸਾਈਟ ਤੇ ਜਾਣ ਦੀ ਲੋੜ
ਇਸ ਤੋਂ ਪਹਿਲਾਂ ਸਤੰਬਰ ਵਿਚ ਕੈਰੀਅਰ ਨੇ 3000 ਕੇਬਿਨ ਕਰੂ ਅਤੇ 500 ਏਅਰਪੋਰਟ ਸਰਵਿਸਿਜ਼ ਦੇ ਕਰਮਚਾਰੀਆਂ ਦੀ ਭਰਤੀ ਲਈ ਦੁਨੀਆ ਭਰ ਤੋਂ ਅਰਜ਼ੀਆਂ ਮੰਗੀਆਂ ਸਨ । ਇਹ ਨੌਕਰੀਆਂ ਦੁਬਈ ਅਧਾਰਿਤ ਹਨ ਅਤੇ ਇਹਨਾਂ ਵਿਚ ਗਾਹਕਾਂ ਨਾਲ ਸਿੱਧਾ ਸੰਪਰਕ ਹੋਵੇਗਾ। ਅਜੇ ਵੀ ਅਮੀਰਾਤ ਵਿਚ ਕੈਬਿਨ ਕਰੂ ਜਾਂ ਏਅਰਪੋਰਟ ਸਰਵਿਸ ਏਜੰਟ ਵਜੋਂ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ www . emiratesgroupcareers . com ਤੇ ਅਰਜ਼ੀ ਦੇ ਸਕਦੇ ਹਨ ਅਤੇ ਜਮ੍ਹਾਂ ਕਰਾ ਸਕਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button